05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੈਨਬਰੋ ਚੌਕ ਤੋਂ ਟੀ-ਪੁਆਇੰਟ ਤੱਕ ਸੜਕ 'ਤੇ ਰੋਡ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਲੰਬੇ ਸਮੇਂ ਤੱਕ ਸੜਕ ਦੇ ਨਾ ਬਣਨ ਕਰਕੇ ਪੇ੍ਰਸ਼ਾਨੀ ਉਠਾਉਂਦੇ ਰਹੇ ਨੇ ਲੋਕ <br/>

Ad Position 21
repet_subhas-goyals [Copy P29]
ਗੁਰੂ ਤੇਗ਼ ਬਹਾਦਰ ਨਗਰ ਦੇ ਇਲਾਕੇ ਵਾਲੀ ਸੜਕ ਜਿਸ ਦੇ ਬਣਨ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ | (ਸੱਜੇ) ਪਾਣੀ ਸਪਲਾਈ ਦੇ ਟੁੱਟੇ ਕੁਨੈਕਸ਼ਨ ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ | ਤਸਵੀਰਾਂ : ਜੀ. ਪੀ. ਸਿੰਘ <br/> 07-06-2026
ਜਲੰਧਰ, 6 ਜੂਨ (ਸ਼ਿਵ)ਮੈਂਬਰੋ ਚੌਕ ਤੋਂ ਟੀ-ਪੁਆਇੰਟ ਤੱਕ ਸੜਕ ਬਣਨ ਵਿਚ ਦੇਰੀ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਇਲਾਕਾ ਵਾਸੀਆਂ ਵਲੋਂ ਰੋਸ ਜ਼ਾਹਿਰ ਕਰਨ ਤੋਂ ਇਲਾਵਾ ਵਾਰਡ ਕੌਂਸਲਰ ਸ੍ਰੀਮਤੀ ਹਰਸ਼ਰਨ ਕੌਰ ਹੈਪੀ ਵਲੋਂ ਵੀ ਇਸ ਸੜਕ ਨੂੰ ਬਣਾਉਣ ਲਈ ਕਾਫੀ ਯਤਨ ਕੀਤੇ ਜਾਂਦੇ ਰਹੇ ਹਨ | ਇਸ ਸੜਕ ਨੂੰ ਬਣਾਉਣ ਵਿਚ ਦੇਰੀ ਕਰਨ 'ਤੇ ਕੌਂਸਲਰ ਵਲੋਂ ਮੇਅਰ ਨੂੰ ਸ਼ਿਕਾਇਤ ਕੀਤੀ ਗਈ ਸੀ ਤਾਂ ਜੋ ਇਸ ਸੜਕ ਨੂੰ ਠੀਕ ਕਰਵਾਇਆ ਜਾ ਸਕੇ | ਲੋਕਾਂ ਨੇ ਮੰਗ ਕੀਤੀ ਸੀ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ | ਇਸ ਸੜਕ ਦੇ ਲੰਬੇ ਸਮੇਂ ਤੱਕ ਖ਼ਰਾਬ ਰਹਿਣ 'ਤੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਹੁਣ ਲੰਬੇ ਸਮੇਂ ਬਾਅਦ ਨਿਗਮ ਵਲੋਂ ਇਸ ਬਣਨ ਵਾਲੀ ਸੜਕ ਦੇ ਦੋਵੇਂ ਪਾਸੇ 5-5 ਰੋਡ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਕੌਂਸਲਰ ਸ੍ਰੀਮਤੀ ਹਰਸ਼ਰਨ ਕੌਰ ਹੈਪੀ ਦਾ ਕਹਿਣਾ ਸੀ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਰੋਡ ਗਲੀਆਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ੁਰ ਹੋ ਜਾਵੇਗਾ | ਇਸ ਤੋਂ ਇਲਾਵਾ ਜਿਹੜੇ ਪਾਣੀ ਦੇ ਕੁਨੈਕਸ਼ਨ ਟੁੱਟ ਗਏ ਸਨ | ਉਨਾਂ ਵੀ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮਨਾਇਆ ਘੱਲੂਘਾਰਾ ਦਿਵਸ <br/> <br/> ਅਗਲੀ ਖ਼ਬਰ ਗੁਰਦੀਪ ਗਿਰੀ ਮਹਾਰਾਜ ਵਲੋਂ 120 ਫੁੱਟੀ ਰੋਡ ਸਥਿਤ ਮਾਤਾ ਕਲਸਾਂ ਜੀ ਚੌਕ ਦਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ...
Ad Position 24