06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਹਿਲਾ ਨੇ ਪਹਿਲੇ ਪਤੀ 'ਤੇ ਲਾਏ ਨਵਜੰਮਿਆ ਬੱਚਾ ਚੋਰੀ ਕਰਨ ਦੇ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਲੰਧਰ ਛਾਉਣੀ , 6 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਏਕਤਾ ਨਗਰ ਦੀ ਰਹਿਣ ਵਾਲੀ ਮਹਿਲਾ ਸ਼ਿਵਾਨੀ ਪਤਨੀ ਮਲਵਿੰਦਰ ਸਿੰਘ ਨੇ ਆਪਣੇ ਪਹਿਲੇ ਪਤੀ 'ਤੇ ਦੋਸ਼ ਲਾਉਂਦੇ ਹੋਏ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਉਸਦੇ ਪਹਿਲੇ ਪਤੀ ਨੇ ਕਿਸੇ ਔਰਤ ਨਾਲ ਮਿਲ ਕੇ ਮੇਰੇ ਘਰੋਂ ਮੇਰਾ ਨਵਜੰਮਿਆ ਬੱਚਾ ਚੋਰੀ ਕਰ ਲਿਆ, ਜਿਸ ਸੰਬੰਧੀ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਪੀੜਤਾ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਬੀਤੀ 25 ਮਈ ਨੂੰ ਉਹ ਸਿਵਲ ਹਸਪਤਾਲ ਦਾਖਲ ਹੋਈ ਸੀ ਤੇ ਇਸ ਉਪਰੰਤ ਮੇਰੇ ਇੱਕ ਬੱਚਾ ਪੈਦਾ ਹੋਇਆ ਤੇ ਕੁਝ ਦੇਰ ਬਾਅਦ ਹੀ ਮੇਰੇ ਪਾਸ ਇੱਕ ਔਰਤ ਆਈ ਜੋ ਕਿ ਮੇਰੇ ਬੱਚੇ ਨੂੰ ਗੋਦ 'ਚ ਲੈ ਕੇ ਪਿਆਰ ਕਰਨ ਲੱਗ ਪਈ, ਜਿਸ ਤੋਂ ਬਾਅਦ ਮੈਂ ਆਪਣੇ ਬੱਚੇ ਨੂੰ ਲੈ ਕੇ ਰਾਮਾ ਮੰਡੀ ਆਪਣੇ ਘਰ ਆ ਗਈ ਤਾਂ ਕੁਝ ਦੇਰ ਬਾਅਦ ਹੀ ਉਕਤ ਔਰਤ ਮੇਰੇ ਘਰ ਅੰਦਰ ਦਾਖਲ ਹੋ ਗਈ ਤੇ ਉਹ ਮੇਰੇ ਬੱਚੇ ਨੂੰ ਚੁੱਕ ਕੇ ਗੱਡੀ ਵੱਲ ਨੂੰ ਭੱਜ ਗਈ, ਜਿਸ 'ਚ ਮੇਰਾ ਪਹਿਲਾ ਪਤੀ ਬੈਠਾ ਹੋਇਆ ਸੀ ਤੇ ਦੋਵੇਂ ਹੀ ਮੇਰੇ ਬੱਚੇ ਨੂੰ ਚੁੱਕ ਕੇ ਲੈ ਗਏ | ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਹਿਲਾ ਪਤੀ ਨਸ਼ੇ ਕਰਨ ਦਾ ਆਦੀ ਹੈ ਤੇ ਮੈਨੂੰ ਸ਼ੱਕ ਹੈ ਕਿ ਨਸ਼ੇ ਦੀ ਪੂਰਤੀ ਕਰਨ ਦੇ ਚੱਕਰ 'ਚ ਮੇਰਾ ਪਹਿਲਾ ਪਤੀ ਮੇਰੇ ਬੱਚੇ ਨੂੰ ਕਿਤੇ ਵੇਚ ਨਾਂ ਦੇਵੇ | ਪੀੜਤਾ ਸ਼ਿਵਾਨੀ ਨੇ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਨੂੰ ਤੁਰੰਤ ਬਰਾਮਦ ਕੀਤਾ ਜਾਵੇ ਤੇ ਬੱਚਾ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਕਰਵਾਇਆ ਘੱਲੂਘਾਰੇ ਨੂੰ ਸਮਰਪਿਤ ਕਵੀ ਦਰਬਾਰ ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਸਹਿਗਲ ਪਰਿਵਾਰ ਨਾਲ ਦੁੱਖ ਪ੍ਰਗਟ
Ad Position 24