ਚੁਗਿੱਟੀ/ਜੰਡੂਸਿੰਘਾ, 7 ਜੂਨ (ਨਰਿੰਦਰ ਲਾਗੂ) - ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੇਰੀ ਰਸੋਈ ਯੋਜਨਾ ਤਹਿਤ ਬੁੱਧਵਾਰ ਨੂੰ ਪਿੰਡ ਜੰਡੂਸਿੰਘਾ ਵਿਖੇ ਲਾਭਪਾਤਰੀਆਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਕਰਤਾਰਪੁਰ ਡਾਕਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਹਿੱਤ ਆਏ ਦਿਨ ਲਏ ਜਾ ਰਹੇ ਮਜ਼ਬੂਤ ਫੈਸਲਿਆਂ ਕਰਕੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਨ | ਉਨ੍ਹਾਂ ਆਖਿਆ ਕਿ ਸੂਬੇ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਮ ਲੋਕਾਂ ਦਾ ਫਾਇਦਾ ਕਰਨ ਦੀ ਥਾਂ ਆਪਣੇ ਹੀ ਘਰਾਂ ਨੂੰ ਭਰਨ ਵੱਲ ਧਿਆਨ ਦਿੱਤਾ ਗਿਆ ਹੈ | ਇਸੇ ਕਰਕੇ ਲੋਕ ਭਾਜਪਾ, ਕਾਂਗਰਸ ਤੇ ਹੋਰ ਰਾਜਨੀਤਕ ਪਾਰਟੀਆਂ ਤੋਂ ਮੂੰਹ ਮੋੜ ਚੁੱਕੇ ਹਨ | ਇਸ ਮੌਕੇ ਸਰਬਜੀਤ ਸਿੰਘ, ਸਾਬਕਾ ਸਰਪੰਚ ਨੰਬਰਦਾਰ ਰਣਜੀਤ ਸਿੰਘ ਮੱਲ੍ਹੀ, ਜੰਗ ਬਹਾਦਰ ਸਿੰਘ, ਪੰਚ ਕੁਲਵਿੰਦਰ, ਹਰਪ੍ਰੀਤ ਰਾਏ ਪੰਚ, ਹਰਪ੍ਰੀਤ ਪਾਲ, ਸੁਨੀਲ ਕੁਮਾਰ, ਜਸਕਰਨ ਸਿੰਘ, ਰਾਮ ਸਰੂਪ ਨੰਬਰਦਾਰ, ਬੀਬੀ ਤਜਿੰਦਰ ਕੌਰ ਪ੍ਰਧਾਨ ਵੂਮੇਨ ਸੈੱਲ, ਸਾਬੀ ਔਜਲਾ ਹਿੰਦਾ ਸੰਘਾ ਤੇ ਸ਼ਿਵਾ ਆਦਿ ਹਾਜ਼ਰ ਸਨ |