ਜਮਸ਼ੇਰ ਖ਼ਾਸ ,7 ਜੂਨ (ਹਰਵਿੰਦਰ ਕੁਮਾਰ) ਜਲੰਧਰ ਤੋਂ ਜੰਡਿਆਲਾ ਰੋਡ ਤੇ ਸਥਿਤ ਕਸਬਾ ਜਮਸ਼ੇਰ ਖਾਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਅਤੇ 1984 ਦੇ ਘੱਲੂਘਾਰੇ ਦੇ ਸਮੂਹ ਸਿੰਘਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਜਮਸ਼ੇਰ ਖਾਸ ਵਿਖੇ ਠੰਡੇ- ਮਿੱਠੇ ਜਲ ਦੀ ਛਬੀਲ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਸ਼ੇਰਗਿੱਲ ਅਤੇ ਅਮਨਦੀਪ ਸਿੰਘ ਮਾਨ ਨੇ ਦੱਸਿਆ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਮਾਨ ਸਿੰਘ ਸ਼ੇਰਗਿੱਲ ਦੇ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ 1984 ਦੇ ਘੱਲੂਘਾਰੇ ਦੇ ਸਮੂਹ ਸਿੰਘਾਂ-ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ |ਗੁਰੂ ਕੇ ਵਜ਼ੀਰ ਹੈਡ ਗ੍ਰੰਥੀ ਪ੍ਰਧਾਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਛਬੀਲ ਦੀ ਆਰੰਭਤਾ ਕੀਤੀ | ਇਸ ਮੌਕੇ ਕੁਲਬੀਰ ਸਿੰਘ ਮਾਨ ਹਰਜੀਤ ਸਿੰਘ ਸ਼ੇਰਗਿਲ ,ਸਰਬਜੀਤ ਸਿੰਘ ਸ਼ੇਰਗਿੱਲ ,ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ, ਅਮਿਤ ਕੁਮਾਰ ਟਿੰਕੂ, ਜੱਸਾ ਜਮਸ਼ੇਰੀਆ,ਅਮਨਦੀਪ ਸਿੰਘ ਸ਼ੇਰਗਿੱਲ,ਵਰਿੰਦਰ ਸਿੰਘ ਦੁੱਗਲ, ਅਜੀਤ ਸਿੰਘ ,ਤਰਸੇਮ ਸਿੰਘ ਉਦੋਪੁਰ ,ਗੁਰਪਾਲ ਸਿੰਘ ,ਤਾਰਾ ਸਿੰਘ ਵਾਲੀਆ,ਸੁਰਿੰਦਰ ਸਿੰਘ, ਦਲਜੀਤ ਸਿੰਘ ਸੰਧੂ ,ਕੁਲਬੀਰ ਸਿੰਘ ਮਾਨ ,ਹਰਮਨ ਠਾਲਾ, ਜਗਦੀਪ ਸਿੰਘ ਤਜਿੰਦਰ ਵਿਸ਼ਾਲ ਤੇਜੀ ਗਣੇਸ਼ ਬਾਬਾ ਦੀਪਾ ਕੋਹਲੀ ਆਦਿ ਹੋਰ ਅਨੇਕਾਂ ਸੇਵਾਦਾਰ ਹਾਜ਼ਰ ਸਨ |