23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਡੀ.ਟੀ.ਐੱਫ. ਵਲੋਂ ਕੀਤੀ ਗਈ ਅਮਰੀਕਨ ਸਾਮਰਾਜ ਦੀ ਈਰਾਨ ਉੱਪਰ ਠੋਸੀ ਜੰਗ ਵਿਰੁੱਧ ਕਨਵੈਨਸ਼ਨ ਪੂਰਨ ਜੰਗਬੰਦੀ ਦੀ ਮੰਗ ਨੂੰ ਲੈ ਕੇ ਜਲੰਧਰ ਸ਼ਹਿਰ 'ਚ ਕੀਤਾ ਜ਼ੋਰਦਾਰ ਮੁਜ਼ਾਹਰਾ <br/>

Ad Position 21
No active advertisement
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋਂ ਇਰਾਨੀ ਲੋਕਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਅਮਰੀਕੀ ਸਾਮਰਾਜੀ ਜੰਗ ਖ਼ਿਲਾਫ਼ ਪੂਰਨ ਜੰਗਬੰਦੀ ਦੀ ਮੰਗ ਨੂੰ ਲੈ ਕੇ ਕੀਤੇ ਰੋਸ ਮਾਰਚ ਵੀ ਸ਼ਾਮਿਲ ਮੁਲਾਜ਼ਮ | ਤਸਵੀਰ : ਮੁਨੀਸ਼ <br/> 09-06-2026
ਜਲੰਧਰ, 8 ਜੂਨ (ਐੱਮ.ਐੱਸ. ਲੋਹੀਆ)-ਯੂ.ਐੱਸ.-ਇਜ਼ਰਾਇਲੀ ਸਾਮਰਾਜੀ ਜੰਗੀ ਜੁੰਡਲੀ ਵਲੋਂ ਇਰਾਨ 'ਤੇ ਥੋਪੀ ਜੰਗ ਖ਼ਿਲਾਫ਼ ਅਤੇ ਦੱਖਣੀ ਇਰਾਨ ਦੇ ਸ਼ਹਿਰ ਮਿਨਾਬ ਵਿਖੇ ਲੜਕੀਆਂ ਦੇ ਐਲੀਮੈਂਟਰੀ ਸਕੂਲ 'ਤੇ ਅਮਰੀਕੀ ਮਿਜ਼ਾਈਲ ਹਮਲੇ 'ਚ ਮਾਰੇ ਗਏ 168 ਦੇ ਕਰੀਬ ਬੱਚੀਆਂ ਅਤੇ 14 ਅਧਿਆਪਕਾਂ ਲਈ 'ਹਾਅ ਦਾ ਨਾਅਰਾ' ਮਾਰਨ ਲਈ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ | ਕਨਵੈਨਸ਼ਨ ਉਪਰੰਤ ਇਰਾਨੀ ਲੋਕਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਅਮਰੀਕੀ ਸਾਮਰਾਜੀ ਜੰਗ ਖ਼ਿਲਾਫ਼ ਪੂਰਨ ਜੰਗਬੰਦੀ ਦੀ ਮੰਗ ਨੂੰ ਲੈ ਕੇ ਪ੍ਰੈੱਸ ਕਲੱਬ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ | ਡੀ.ਟੀ.ਐੱਫ਼ ਵਲੋਂ ਕਨਵੈਨਸ਼ਨ ਦੀ ਸ਼ੁਰੂਆਤ ਇਰਾਨ 'ਚ ਫ਼ੌਤ ਹੋਈਆਂ ਸਕੂਲੀ ਬੱਚੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਡੀ.ਟੀ.ਐੱਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਅਸ਼ਵਨੀ ਕੁਮਾਰ ਅਵਸਥੀ ਨੇ ਕਿਹਾ ਕਿ ਅਮਰੀਕੀ ਸਾਮਰਾਜ ਨੇ ਜੰਗੀ ਮਸ਼ੀਨਰੀ ਇਜ਼ਰਾਇਲ ਨਾਲ ਮਿਲ ਕੇ ਮੱਧ ਪੂਰਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ, ਜਿਸ ਦੀ ਮੁੱਖ ਧਾਰ ਇਰਾਨ ਦੇ ਖ਼ਿਲਾਫ਼ ਹੈ | ਇਸ ਨਿਹੱਕੀ ਜੰਗ ਦਾ ਅਸਲ ਨਿਸ਼ਾਨਾ ਸੰਸਾਰ ਦੀ ਬਹੁਧਰੁਵਤਾ ਦੀ ਹਕੀਕਤ ਨੂੰ ਪਲਟ ਕੇ ਅਮਰੀਕੀ ਚੌਧਰ ਵਾਲੀ ਇੱਕਧਰੁਵਤਾ ਦੀ ਮੁੜ ਬਹਾਲੀ ਕਰਨਾ ਹੈ | ਸਾਬਕਾ ਮੁਲਾਜ਼ਮ ਆਗੂਆਂ ਸੁਖਦਰਸ਼ਨ ਸਿੰਘ ਨੱਤ ਅਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਨ ਸਾਮਰਾਜ ਦੀ ਪਿੱਠੂ ਬਣ ਕੇ ਦੇਸ਼ ਦੇ ਆਰਥਿਕ ਵਸੀਲਿਆਂ ਦਾ ਸੌਦਾ ਕਰ ਰਹੀ ਭਾਜਪਾ ਸਰਕਾਰ ਨੂੰ ਰੋਕਣ ਲਈ ਵੱਡੀ ਲੋਕ ਲਹਿਰ ਉਸਾਰਨਾ ਲੋਕਾਂ ਸਾਹਮਣੇ ਵੱਡਾ ਕਾਰਜ ਹੈ | ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੀ ਸ਼ਹਿ ਨਾਲ ਇਜ਼ਰਾਈਲ ਵਲੋਂ ਗਾਜ਼ਾ ਉੱਪਰ ਕੀਤੇ ਬੇਕਿਰਕ ਹਮਲਿਆਂ ਦੌਰਾਨ ਵੀ ਹਜ਼ਾਰਾਂ ਫਲਸਤੀਨੀ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਨੰਗੀ ਚਿੱਟੀ ਨਸਲਕੁਸ਼ੀ ਦਾ ਘਿਨਾਉਣਾ ਕਾਰਨਾਮਾ ਕੀਤਾ ਗਿਆ ਸੀ | ਇਸ ਮੌਕੇ ਡੀ.ਟੀ.ਐੱਫ ਦੇ ਸੂਬਾ ਮੀਤ ਪ੍ਰਧਾਨਾਂ ਰਾਜੀਵ ਕੁਮਾਰ ਬਰਨਾਲਾ ਅਤੇ ਬੇਅੰਤ ਸਿੰਘ ਫੁੱਲੇਵਾਲ ਨੇ ਕਿਹਾ ਕਿ ਸਾਮਰਾਜੀ ਜੰਗਾਂ ਦਾ ਕਿਰਦਾਰ ਲੋਕ ਵਿਰੋਧੀ ਹੁੰਦਾ ਹੈ, ਜਿਸ ਦੀ ਕੀਮਤ ਹਮੇਸ਼ਾਂ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਨਾਲ ਚੁਕਾਉਣੀ ਪੈਂਦੀ ਹੈ | ਉਨ੍ਹਾਂ ਭਾਰਤ ਦੀ ਮੋਦੀ ਹਕੂਮਤ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਮਰੀਕਨ ਧਾੜ੍ਹਵੀ ਨੀਤੀਆਂ ਦਾ ਵਿਰੋਧ ਕਰਨ ਅਤੇ ਜੰਗੇ ਦੇ ਝੰਬੇ ਇਰਾਨ ਨਾਲ ਖੜ੍ਹਨ ਦੀ ਬਜਾਏ ਉਹ ਯੂ.ਐੱਸ -ਇਜਰਾਇਲ ਨਾਲ ਨਿੱਤ ਨਵੇਂ ਆਰਥਿਕ ਅਤੇ ਫੌਜੀ ਸਮਝੌਤੇ ਕਰ ਰਹੇ ਹਨ | ਇਰਾਨ ਉੱਪਰ ਹਮਲੇ ਤੋਂ ਸਿਰਫ਼ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਾ ਇਜ਼ਰਾਇਲ ਦੌਰਾ ਭਾਰਤ ਦੀ ਵਿਦੇਸ਼ ਨੀਤੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਸਟੇਜ ਸਕੱਤਰ ਦੀ ਭੂਮਿਕਾ ਮੁਕੇਸ਼ ਕੁਮਾਰ ਗੁਜਰਾਤੀ ਵਲੋਂ ਨਿਭਾਈ ਗਈ ਅਤੇ ਮਾਰਚ ਦੇ ਅੰਤ 'ਚ ਆਏ ਕਾਰਕੁੰਨਾਂ ਦਾ ਧੰਨਵਾਦ ਡੀ ਟੀ ਐੱਫ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਵਲੋਂ ਕੀਤਾ ਗਿਆ | ਪ੍ਰਧਾਨਗੀ ਮੰਡਲ 'ਚ ਮੁਲਾਜ਼ਮ ਆਗੂਆਂ ਹਰਦੀਪ ਸਿੰਘ ਟੋਡਰਪੁਰ, ਗੁਰਦੀਪ ਸਿੰਘ ਬਾਸੀ, ਪਰਮਜੀਤ ਕੌਰ ਮਾਨ ਅਤੇ ਮਮਤਾ ਸ਼ਰਮਾ ਤੋਂ ਇਲਾਵਾ ਅਧਿਆਪਕ ਆਗੂ ਜਗਪਾਲ ਸਿੰਘ ਬੰਗੀ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਰਘਵੀਰ ਸਿੰਘ ਭਵਾਨੀਗੜ੍ਹ, ਅਤਿੰਦਰ ਪਾਲ ਸਿੰਘ, ਸ਼ਲਿੰਦਰ ਕੰਬੋਜ, ਸੰਦੀਪ ਸਿੰਘ ਗਿੱਲ, ਪਵਨ ਕੁਮਾਰ ਮੁਕਤਸਰ, ਸੁਖਦੇਵ ਸਿੰਘ ਡਾਂਸੀਵਾਲ, ਤਜਿੰਦਰ ਸਿੰਘ ਕਪੂਰਥਲਾ ਅਤੇ ਜਸਵਿੰਦਰ ਸਿੰਘ ਔਜਲਾ ਵੀ ਸ਼ਾਮਿਲ ਰਹੇ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਵਾਰ ਪੰਜਾਬ ਆਉਣਗੇ ਭਾਜਪਾ ਪ੍ਰਧਾਨ ਨਿਤਿਨ ਨਬੀਨ <br/> ਅਗਲੀ ਖ਼ਬਰ ਜਲੰਧਰ ਵਿਚ 'ਏਕ ਸ਼ਾਮ ਸ਼ਿਵ ਕੇ ਨਾਮ' 13 ਜੂਨ ਨੂੰ ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਕਰਨਗੇ ਭਗਵਾਨ ਸ਼ਿਵ ਦਾ ਗੁ...
Ad Position 24