14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਾਰਡ ਨੰਬਰ 64 ਦੇ ਕਈ ਨੌਜਵਾਨ ਵਰਕਰ ਭਾਜਪਾ ਛੱਡ ਕੇ 'ਆਪ' ਵਿਚ ਸ਼ਾਮਿਲ <br/>

Ad Position 21
No active advertisement
ਸ਼ੁੱਕਰਵਾਰ ਨੂੰ ਵਾਰਡ ਨੰਬਰ 64 ਦੇ ਕਈ ਨੌਜਵਾਨ ਭਾਰਤੀ ਜਨਤਾ ਪਾਰਟੀ ਛੱਡ ਕੇ 'ਆਪ' ਸ਼ਾਮਿਲ ਹੋਏ | ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਮੇਅਰ ਵਿਨੀਤ ਧੀਰ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਅਤੇ ਹੋਰ | ਤਸਵੀਰ-ਮੁਨੀਸ਼ <br/> 10-06-2026
ਜਲੰਧਰ, 5 ਜੂਨ (ਜਤਿੰਦਰ ਪੰਮੀ)-ਸੈਂਟਰਲ ਹਲਕੇ ਵਿੱਚ ਪੈਂਦੇ ਵਾਰਡ ਨੰਬਰ 64 ਦੇ ਕਈ ਨੌਜਵਾਨ ਭਾਰਤੀ ਜਤਨਾ ਪਾਰਟੀ ਨੂੰ ਅਲਵਿਦਾ ਕਹਿ ਕੇ ਨਿਤਿਨ ਕੋਹਲੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | 'ਆਪ' ਵਿੱਚ ਆਉਣ ਵਾਲੇ ਨੌਜਵਾਨਾਂ ਵਿਚ ਕਰਨ ਵਡੇਹਰਾ, ਇਸ਼ੂ ਸਭਰਵਾਲ, ਸ਼ਾਹਰੁਖ, ਰਾਘਵ ਨਾਰੰਗ, ਅਤੁਲ, ਸ਼ਾਹ ਸਭਰਵਾਲ, ਕਮਲ, ਗੁਰਵਿੰਦਰ ਸਿੰਘ, ਦਿਵੇਸ਼ ਬੱਬਰ, ਅਦਿੱਤਿਆ ਵੋਹਰਾ, ਅਲੀ ਸਭਰਵਾਲ, ਅਰਜੁਨ, ਰੋਬਿਨ, ਹਰਸ਼, ਕਰਨ, ਯਸ਼ੂ, ਹਰਵਿੰਦਰ ਸਿੰਘ, ਰਿੱਕੀ, ਸ਼ਿਵਮ, ਸੈਮ, ਇਸ਼ਾਂਤ ਸ਼ਰਮਾ, ਲਵ ਸੌਂਧੀ ਅਤੇ ਕੁਸ਼ ਸੌਂਧੀ ਸ਼ਾਮਿਲ ਹਨ | ਇਨ੍ਹਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ | ਇਸ ਮੌਕੇ ਮੇਅਰ ਵਨੀਤ ਧੀਰ, ਸਾਬਕਾ ਮੇਅਰ ਜਗਦੀਸ਼ ਰਾਜਾ, ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਯੂਥ ਪ੍ਰਧਾਨ ਰਿਸ਼ਭ ਸਹੋਤਾ, ਨਿਖਿਲ ਅਰੋੜਾ, ਗੁਰਪ੍ਰੀਤ ਭੋਗਲ, ਸ਼ਿਵਮ ਸ਼ਰਮਾ, ਸਮੀਰ ਮਰਵਾਹਾ, ਸੌਰਵ ਸੇਠ, ਪਿਆਰ ਮਲਿਕ, ਰਿਸੀ ਹੰਸ, ਨੀਰਜ, ਗੁਰਪ੍ਰੀਤ, ਵਿਸ਼ਾਲ ਵੀ ਮੌਜੂਦ ਸਨ | ਨਵੇਂ ਸ਼ਾਮਿਲ ਹੋਏ ਨੌਜਵਾਨਾਂ ਨੇ ਕਿਹਾ ਕਿ ਉਹ ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ, ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ | ਇਸ ਮੌਕੇ ਨਿਤਿਨ ਕੋਹਲੀ ਨੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹਦੀ ਹੱਡੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 64 ਦੇ ਇੰਨੇ ਵੱਡੇ ਪੱਧਰ 'ਤੇ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਨੌਜਵਾਨ ਵਿਕਾਸ, ਪਾਰਦਰਸ਼ਤਾ ਅਤੇ ਲੋਕ ਸੇਵਾ ਦੀ ਰਾਜਨੀਤੀ 'ਤੇ ਵਿਸ਼ਵਾਸ ਕਰਦੇ ਹਨ | ਕੋਹਲੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਨੌਜਵਾਨਾਂ ਦੇ ਇਸ ਵੱਡੇ ਜੁੜਾਅ ਨਾਲ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਲੋਕ ਭਲਾਈ ਤੇ ਵਿਕਾਸ ਦਾ ਇਹ ਕਾਰਵਾਂ ਲਗਾਤਾਰ ਅੱਗੇ ਵਧਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਲੰਮਾ ਪਿੰਡ ਚੌਕ ਵਿਖੇ ਛਬੀਲ ਅਤੇ ਲੰਗਰ ਲਗਾਇਆ ਅਗਲੀ ਖ਼ਬਰ ਫੌਜ ਤੇ ਪੁਲਿਸ ਵਲੋਂ ਥਾਂ-ਥਾਂ 'ਤੇ ਕੀਤੀ ਜਾ ਰਹੀ ਨਾਕੇਬੰਦੀ ਦੇ ਰੋਸ 'ਚ ਛਾਉਣੀ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖ...
Ad Position 24