13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੈਂਬਰਿਜ ਇਨੋਵੇਟਿਵ ਸਕੂਲ ਦੀ ਵਿਦਿਆਰਥਣ ਤੈਨਾ ਗੋਇਲ ਨੇ ਕਿੱਕ ਬਾਕਸਿੰਗ 'ਚ ਸੋਨੇ ਦਾ ਤਗਮਾ ਜਿੱਤਿਆ <br/>

Ad Position 21
No active advertisement
ਵਿਦਿਆਰਥਣ ਤੈਨਾ ਗੋਇਲ ਆਪਣੇ ਮੈਡਲਾਂ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦੀ ਹੋਈ | ਤਸਵੀਰ-ਜੀ.ਪੀ.ਸਿੰਘ <br/> 10-06-2026
ਜਲੰਧਰ, 9 ਜੂਨ (ਪਵਨ ਖਰਬੰਦਾ)-ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਦੀ ਵਿਦਿਆਰਥਣ ਤੈਨਾ ਗੋਇਲ ਨੇ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਥਾਂ ਬਣਾਈ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਤੈਨਾ ਗੋਇਲ ਨੇ ਵਾਕੋ ਇੰਡੀਆ ਨੈਸ਼ਨਲ ਕਿਕਬਾਕਸਿੰਗ ਚੈਂਪੀਅਨਸ਼ਿਪ 2026 ਵਿੱਚ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ | ਉਨ੍ਹ ਦੱਸਿਆ ਕਿ ਤੈਨਾ ਨੂੰ ਇਸ ਸਤੰਬਰ ਇਟਲੀ ਵਿੱਚ ਹੋਣ ਵਾਲੇ ਵਿਸ਼ਵ ਕਿਕਬਾਕਸਿੰਗ ਟੂਰਨਾਮੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਪ੍ਰਬੰਧਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵਿਲੱਖਣ ਉਪਲਬਧੀ ਤੈਨਾ ਦੀ ਅਟੱਲ ਮਿਹਨਤ, ਅਨੁਸ਼ਾਸਨ ਅਤੇ ਦਿ੍ੜ ਨਿਸ਼ਚੇ ਦੇ ਨਾਲ-ਨਾਲ ਕੈਂਬਰਿਜ ਇਨੋਵੇਟਿਵ ਸਕੂਲ ਵਿੱਚ ਪਾਲੀ ਜਾ ਰਹੀ ਉਤਕਿ੍ਸ਼ਟਤਾ ਦੀ ਭਾਵਨਾ ਨੂੰ ਵੀ ਦਰਸਾਉਂਦੀ ਹੈ | ਉਸ ਦੀ ਇਹ ਪ੍ਰੇਰਣਾਦਾਇਕ ਯਾਤਰਾ ਪੂਰੇ ਸਕੂਲ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਕਾਰਨ ਬਣੀ ਹੈ | ਕੈਂਬਰਿਜ ਇਨੋਵੇਟਿਵ ਸਕੂਲ ਜਲੰਧਰ ਦੇ ਪ੍ਰਬੰਧਕ, ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀ ਤੈਨਾ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਨ ਅਤੇ ਅੰਤਰਰਾਸ਼ਟਰੀ ਮੰਚ 'ਤੇ ਉਸ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਭੇਟ ਕਰਦੇ ਹਨ | ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਭਵਿੱਖ ਵਿੱਚ ਵੀ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਨਿਊ ਰਸੀਲਾ ਨਗਰ ਦੇ ਘਰ 'ਚ ਲੱਗੀ ਅੱਗ ਨਾਲ ਸੜਿਆ ਸਾਰਾ ਸਾਮਾਨ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਸੀਵਰੇਜ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਪੁੱਟੀਆਂ ਜਾ ਰਹੀਆਂ ਸੜਕਾਂ <br/>
Ad Position 24