17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਐੱਫ. ਐੱਨ. ਪੀ. ਓ. ਦੀ 13ਵੀਂ ਫੈਡਰਲ ਕਾਂਗਰਸ ਤੇ ਐੱਨ. ਏ. ਪੀ. ਈ. ਗਰੁੱਪ 'ਸੀ' ਦਾ 26ਵਾਂ ਅਖਿਲ ਭਾਰਤੀ ਸੰਮੇਲਨ ਸਮਾਪਤ <br/>

Ad Position 21
No active advertisement
ਫੈਡਰੇਸ਼ਨ ਆਫ਼ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ ਦੀ 13ਵੀਂ ਫੈਡਰਲ ਕਾਂਗਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਗਰੁੱਪ 'ਸੀ' ਦੇ 26ਵਾਂ ਅਖਿਲ ਭਾਰਤੀ ਸੰਮੇਲਨ ਦੀ ਸਮਾਪਤੀ ਮੌਕੇ ਚੁਣੇ ਗਏ ਅਹੁਦੇਦਾਰਾਂ ਦਾ ਸਵਾਗਤ ਕਰਦੇ ਹੋਏ ਸਾਥੀ | ਤਸਵੀਰ-ਮੁਨੀਸ਼ <br/> 11-06-2026
ਜਲੰਧਰ, 10 ਜੂਨ (ਜਤਿੰਦਰ ਪੰਮੀ)-ਫੈਡਰੇਸ਼ਨ ਆਫ਼ ਨੈਸ਼ਨਲ ਪੋਸਟਲ ਆਰਗੇਨਾਈਜੇਸਨਜ਼ ਦੀ 13ਵੀਂ ਫੈਡਰਲ ਕਾਂਗਰਸ ਤੇ ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਗਰੁੱਪ 'ਸੀ' ਦਾ 26ਵਾਂ ਅਖਿਲ ਭਾਰਤੀ ਸੰਮੇਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸੰਪੰਨ ਹੋ ਗਿਆ | ਇਹ ਸੰਮੇਲਨ ਸਵਾਗਤ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਸਰਕਲ ਸਕੱਤਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਇਸ ਪੰਜ ਦਿਨਾਂ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਡਾਕ ਸਰਕਲਾਂ ਤੇ ਖੇਤਰਾਂ ਤੋਂ ਆਏ 1200 ਤੋਂ ਵੱਧ ਪ੍ਰਤੀਨਿਧੀਆਂ ਨੇ ਭਾਗ ਲਿਆ | ਸੰਮੇਲਨ ਦੌਰਾਨ ਡਾਕ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ, ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਤੇ ਭਾਰਤੀ ਡਾਕ ਵਿਭਾਗ ਦੀ ਭਵਿੱਖੀ ਕਾਰਜ ਯੋਜਨਾ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਸੰਮੇਲਨ ਦੇ ਆਖਰੀ ਦਿਨ ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਗਰੁੱਪ 'ਸੀ' ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਵਿਚ ਸੰਤੋਸ਼ ਕਦਮ (ਮਹਾਰਾਸ਼ਟਰ ਸਰਕਲ) ਨੂੰ ਪ੍ਰਧਾਨ, ਸ਼ਿਵਾਜੀ ਵਾਸੀਰੈਡੀ (ਆਂਧਰਾ ਪ੍ਰਦੇਸ਼ ਸਰਕਲ) ਨੂੰ ਜਨਰਲ ਸਕੱਤਰ, ਮਨੋਜ ਕੌਸ਼ਿਕ (ਦਿੱਲੀ ਸਰਕਲ) ਨੂੰ ਅਤੇ ਸੌਰਭ ਮਿੱਤਲ (ਪੰਜਾਬ ਸਰਕਲ) ਨੂੰ ਸਹਾਇਕ ਜਨਰਲ ਸਕੱਤਰ ਚੁਣਿਆ ਗਿਆ | ਨਵ-ਚੁਣੇ ਗਏ ਅਹੁਦੇਦਾਰਾਂ ਨੇ ਪ੍ਰਤੀਨਿਧੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਡਾਕ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਸੰਗਠਨ ਨੂੰ ਹੋਰ ਮਜਬੂਤ ਬਣਾਉਣ ਲਈ ਪੂਰੀ ਨਿਸਠਾ ਅਤੇ ਸਮਰਪਣ ਨਾਲ ਕੰਮ ਕਰਨਗੇ |ਸੰਮੇਲਨ ਦੇ ਸਮਾਪਨ ਮੌਕੇ ਪੰਜਾਬ ਸਰਕਲ ਦੇ ਡਿਪਟੀ ਸਰਕਲ ਸਕੱਤਰ ਧਰਮਪਾਲ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ | ਐੱਫ.ਐੱਨ.ਪੀ.ਓ. ਦੇ ਜਨਰਲ ਸਕੱਤਰ ਸ਼ਿਵਾਜੀ ਵਾਸੀਰੈਡੀ ਨੇ ਵੀ ਪੰਜਾਬ ਸਰਕਲ ਦੀ ਸਵਾਗਤ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਨੇ ਸੰਮੇਲਨ ਦੀਆਂ ਸਾਰੀਆਂ ਵਿਵਸਥਾਵਾਂ ਬਹੁਤ ਹੀ ਸੁਚੱਜੇ ਤੇ ਸ਼ਾਨਦਾਰ ਢੰਗ ਨਾਲ ਸੰਪੰਨ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰੇ ਦੌਰਾਨ ਮਾਣਿਆ ਆਨੰਦ <br/>
Ad Position 24