ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਨਾਲ ਲੈ ਕੀਤਾ ਹਲਕਾ ਫਿਲੌਰ ਦਾ ਤੂਫ਼ਾਨੀ ਦੌਰਾ

Ad Position 21
No active advertisement
ਅਜੀਤ ਡੈਸਕ 20-06-2026
ਫਿਲੌਰ, 19 ਜੂਨ (ਵਿਪਨ ਗੈਰੀ, ਤਜਿੰਦਰ ਕੁਮਾਰ)-ਪਿਛਲੇ ਦਿਨੀਂ ਮੀਓਵਾਲ ਪਿੰਡ ਦੇ 28 ਸਾਲਾ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੀ ਟਿਪਰ ਦੀ ਟੱਕਰ ਨਾਲ ਹੋਈ ਮੌਤ ਮਗਰੋਂ ਇਲਾਕੇ ਦੇ ਲੋਕਾਂ ਵੱਲੋਂ ਪਿੰਡ ਟਗਾਰਾ ਵਿਚ ਚੱਲਦੀ ਰੇਤ ਦੀ ਖੱਡ ਦੇ ਵਿਰੋਧ ‘ਚ ਮ੍ਰਿਤਕ ਦੇਹ ਨੂੰ ਸੜਕ ਤੇ ਰੱਖ ਧਰਨਾ ਲਾ ਦਿੱਤਾ ਸੀ।ਜਿਸ ਮਗਰੋਂ ‘ਅਜੀਤ’ ‘ਚ ਪ੍ਰਕਾਸ਼ਿਤ ਖ਼ਬਰ ਦਾ ਸੂ ਮੋਟੋ ਲੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸਖ਼ਤ ਐਕਸ਼ਨ ਲਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀ ਜਿਸ ਤਹਿਤ ਉਹ ਅੱਜ ਪਿੰਡ ਮੀਓਵਾਲ ਮ੍ਰਿਤਕ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਪੁੱਜੇ।ਜਿੱਥੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਹੋਰ ਪਾਰਟੀ ਦੇ ਆਗੂ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਮਾਮਲੇ ਨਾਲ ਸਬੰਧਿਤ ਅਧਿਕਾਰੀਆਂ ਡੀਐੱਸਪੀ ਫਿਲੌਰ ਭਰਤ ਮਸੀਹ, ਤਹਿਸੀਲਦਾਰ ਫਿਲੌਰ, ਬੀਡੀਪੀਓ ਫਿਲੌਰ ਰਾਮ ਸਿੰਘ ਰਾਣਾ, ਮਾਈਨਿੰਗ ਐਸ ਡੀ ਓ ਸੁਖਪਾਲ ਸਿੰਘ ਅਤੇ ਹੋਰਾਂ ਨੂੰ ਵੀ ਹਾਜ਼ਰ ਰੱਖਿਆ ਤੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ।ਇਸੇ ਦੌਰਾਨ ਸ.ਗੜੀ ਨੇ ਦੌਰੇ ਦੀ ਸ਼ੁਰੂਆਤ ਪਿੰਡ ਨਗਰ ਵਿਚ ਲੋਕਾਂ ਦੀ ਖੁੱਲ ਕਚਹਿਰੀ ਲਾ ਕੇ ਕੀਤੀ ਜਿੱਥੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਾਈਵੇ ‘ਤੇ ਖੜ੍ਹਦੇ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਦਾ ਜਾਇਜ਼ਾ ਵੀ ਲਿਆ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।
24 ਘੰਟੇ ਚੱਲਦੇ ਰੇਤ ਦੇ ਟਿੱਪਰਾਂ ਦਾ ਲੋਕਾਂ ਨੇ ਚੀਕ ਚੀਕ ਕੀਤਾ ਵਿਰੋਧ
ਮਾਮਲੇ ਸਬੰਧੀ ਹਾਜ਼ਰ ਪੀੜਤ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਚੀਕ ਚੀਕ ਕੇ ਕਿਹਾ ਕਿ ਉਨ੍ਹਾਂ ਦਾ ਜਿਊਣਾ ਦੋਬਰ ਹੋਇਆ ਹੈ ਕਿਉਂਕਿ ਪਿੰਡ ਟਗਾਰਾ ਰੇਤ ਦੀ ਖੱਡ ਵਿਚੋਂ ਦਿਨ ਰਾਤ ਰੇਤ ਦੇ ਓਵਰ ਲੋਡ ਟਿੱਪਰ ਭਰ-ਭਰ ਕੇ ਨਿਕਲਦੇ ਹਨ।ਜਿਨ੍ਹਾਂ ਨੂੰ ਪੁੱਛਣ ਤੇ ਰੋਕਣ ਵਾਲਾ ਕੋਈ ਨਹੀ। ਇਸ ਮਾਮਲੇ ਸਬੰਧੀ ਸ.ਗੜੀ ਨੇ ਸਬੰਧਿਤ ਐਸ ਡੀ ਓ ਕੋਲੋਂ ਸਾਰੀ ਜਾਣਕਾਰੀ ਲਈ ਜਿਸ ਵਿਚ ਉਸ ਨੇ ਦਸਿਆ ਕਿ ਸਵੇਰੇ 6 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਟਿੱਪਰ ਕੱਢਣ ਦਾ ਸਮਾਂ ਹੈ, ਜਿਸ ਤੇ ਸ.ਗੜੀ ਨੇ ਕਿਹਾ ਕਿ ਉਸ ਤੋਂ ਬਾਅਦ ਵਿਚ ਚੱਲਣ ਵਾਲੇ ਟਿੱਪਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਟੀਮਾਂ ਬਣਾ ਕੇ ਰਾਤ ਨੂੰ ਚੱਲਣ ਵਾਲੇ ਟਿੱਪਰਾ ਨੂੰ ਰੋਕ ਕੇ ਡੀਐੱਸਪੀ ਫਿਲੌਰ ਅਤੇ ਉਨ੍ਹਾਂ ਦੇ ਹਲਕੇ ਦੇ ਮੁੱਖ ਸੇਵਾਦਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਨਾਲ ਸੰਪਰਕ ਕਰਨ ਤੇ ਲੋੜ ਪੈਣ ਤੇ ਉਹ ਖ਼ੁਦ ਵੀ 2 ਘੰਟੇ ਅੰਦਰ ਇੱਥੇ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਨਜਾਇਜ਼ ਮਾਈਨਿੰਗ ਅਤੇ ਰਾਤ ਨੂੰ ਚੱਲਦੇ ਟਿੱਪਰਾਂ ਤੇ ਪੱਕੇ ਤੌਰ ਤੇ ਰੋਕ ਲਾਉਣ ਗਏ ਚਾਹੇ ਇਸ ਵਿਚ ਕਿਸੇ ਵੀ ਨੇਤਾ ਦਾ ਹੱਥ ਕਿਉ ਨਾ ਹੋਵੇ।ਇਸ ਤੋਂ ਇਲਾਵਾ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਪਿੰਡ ਸੈਲਕੀਆਣਾ ‘ਚ ਵੀ ਖੱਡ ਚੱਲ ਰਹੀ ਹੈ ਤੇ ਸਾਰਾ ਰੇਤ ਜਲੰਧਰ ਵੱਲ ਕੱਢਿਆ ਜਾ ਰਿਹਾ ਹੈ ਜਿੱਥੋਂ ਓਵਰਲੋਡ ਟਿੱਪਰ ਅਤੇ ਟਰਾਲੀਆਂ ਦਿਨ ਰਾਤ ਚੱਲਦੀਆਂ ਹਨ ਇਸ ਸਬੰਧੀ ਵੀ ਉਨ੍ਹਾਂ ਵਿਭਾਗ ਅਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।ਸ. ਗੜੀ ਨੇ ਦਸਿਆ ਕੀ ਹਲਕੇ ਅੰਦਰ ਚੱਲ ਰਹੇ ਦਿਨ ਰਾਤ ਟਿੱਪਰ ਇਹ ਸਾਬਤ ਕਰ ਰਹੇ ਹਨ ਕਿ ਇੱਥੇ ਨਜਾਇਜ਼ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ ਜਿਸ ਸਬੰਧੀ ਉਹ ਇਸ ਸਾਰਾ ਮਾਮਲਾ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਉਣਗੇ।
ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰੇ ਪ੍ਰਸ਼ਾਸਨ
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਡੀਐਪੀ ਫਿਲੌਰ ਨੂੰ ਇੱਕ ਹਫ਼ਤੇ ਅੰਦਰ ਜਾਣਕਾਰੀ ਅਤੇ ਪੱਤਰ ਦੇਣ ਦੀ ਹਦਾਇਤ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਵਿਖੇ ‘ਢੋਲਤਾਲ ਸੱਭਿਆਚਾਰਕ ਸੱਥ’ ਦਾ 7ਵਾਂ ਭੰਗੜਾ-ਗਿੱਧਾ ਕੈਂਪ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਅਗਲੀ ਖ਼ਬਰ ਕੌਂਸਲਰ ਹੈਪੀ ਤੇ ਸੁਰਿੰਦਰ ਭਾਪਾ ਦੇ ਉਪਰਾਲੇ ਸਦਕਾ ਗੁਰਦੁਆਰਾ ਪ੍ਰਤਾਪ ਨਗਰ ਵਿਖੇ ਸੰਗਤ ਨੂੰ ਮਿਲੀ ਲਿਫ਼ਟ ਦੀ ਸਹੂਲਤ
Ad Position 24
No active advertisement