14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਆਦਮਪੁਰ ਵਿਖੇ ‘ਢੋਲਤਾਲ ਸੱਭਿਆਚਾਰਕ ਸੱਥ’ ਦਾ 7ਵਾਂ ਭੰਗੜਾ-ਗਿੱਧਾ ਕੈਂਪ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026
ਆਦਮਪੁਰ, 19 ਜੂਨ (ਹਰਪ੍ਰੀਤ ਸਿੰਘ)-ਪੰਜਾਬੀ ਲੋਕ ਨਾਚਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਦੀਆਂ ਰਗਾਂ ਵਿੱਚ ਵਸਾਉਣ ਦੇ ਸੁਚੱਜੇ ਉਦੇਸ਼ ਨਾਲ ‘ਢੋਲਤਾਲ ਸੱਭਿਆਚਾਰਕ ਸੱਥ, ਆਦਮਪੁਰ’ ਵੱਲੋਂ ਕਰਵਾਇਆ ਗਿਆ 10 ਰੋਜ਼ਾ 7ਵਾਂ ਭੰਗੜਾ-ਗਿੱਧਾ ਸਿਖਲਾਈ ਕੈਂਪ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ।ਕੈਂਪ ਦੌਰਾਨ ਰੰਗ ਬਿਰੰਗੇ ਪਹਿਰਾਵੇ ਵਿੱਚ ਨੰਨ੍ਹੇ-ਮੁੰਨੇ ਸੁਮੇਤ ਸਿਖਿਆਰਥੀਆਂ ਨੇ ਸਟੇਜ ‘ਤੇ ਆਪਣੀ ਕਲਾ ਦੇ ਅਜਿਹੇ ਜੌਹਰ ਦਿਖਾਏ। ਸੱਥ ਦੇ ਪ੍ਰਧਾਨ ਕਮਲ ਭਾਟੀਆ ਦੱਸਿਆ ਕਿ ਕੈਂਪ ਨੂੰ ਇਤਿਹਾਸਕ ਅਤੇ ਸਫ਼ਲ ਬਣਾਉਣ ਲਈ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਸ਼ਹਿਰ ਵਾਸੀਆਂ,ਬੱਚਿਆਂ ਦੇ ਮਾਪਿਆਂ, ਜੱਜ ਸਾਹਿਬਾਨ ਅਤੇ ਸੱਥ ਦੀ ਸਮੂਹ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਰੋਹ ਦੇ ਅਖੀਰ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫ਼ਲ ਆਯੋਜਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਹੀ ਪਲੇਟਫਾਰਮ ਮਿਲੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੱਥ ਪ੍ਰਬੰਧਕਾਂ ਨੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਅਤੇ ਪਸਾਰ ਲਈ ਅਜਿਹੇ ਵੱਡੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਕੈਂਪ ਦੌਰਾਨ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਬੱਚਿਆਂ ਦੇ ਹੁਨਰ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕਰਦਿਆਂ ਆਖਿਆ ਕਿ ਅਜੋਕੇ ਦੌਰ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਖਿੱਚੀ ਜਾ ਰਹੀ ਹੈ, ਉੱਥੇ ‘ਢੋਲਤਾਲ ਸੱਭਿਆਚਾਰਕ ਸੱਥ’ ਵਰਗੀਆਂ ਸੰਸਥਾਵਾਂ ਸਾਡੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਸ਼ਲਾਘਾਯੋਗ ਕਾਰਜ ਕਰ ਰਹੀਆਂ ਹਨ ਅਤੇ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਮਾਗਮ ਦੌਰਾਨ ਡਾ. ਸੌਰਭ ਅਰੋੜਾ (ਅਰੋੜਾ ਹਸਪਤਾਲ, ਭੋਗਪੁਰ), ਐਡਵੋਕੇਟ ਗੁਰਪ੍ਰੀਤ ਸਿੰਘ (ਐਮ.ਡੀ. ਕੈਂਬਰਿਜ ਸਕੂਲ, ਕਠਾਰ), ਮੈਡਮ ਹਰਪ੍ਰੀਤ ਕੌਰ ਅਤੇ ਇਲਾਕੇ ਦੀਆਂ ਕਈ ਹੋਰ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਕੈਂਪ ਦੌਰਾਨ ਸਿੱਖੇ ਗਏ ਹੁਨਰ ਦੀ ਪਰਖ ਕਰਨ ਲਈ ਉਸਤਾਦ ਪਵਨ ਬਾਈ ਲੰਬੜ ਅਤੇ ਗਿੱਧਾ ਕੋਚ ਗੁਰਦੀਪ ਕੌਰ ਨੇ ਬਤੌਰ ਜੱਜ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਬੱਚਿਆਂ ਦੇ ਪ੍ਰਦਰਸ਼ਨ ਦਾ ਨਿਰਪੱਖ ਮੁਲਾਂਕਣ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ਧਰਨੇ ਦੀ ਧਮਕੀ ਤੋਂ ਬਾਅਦ ਪਰਚਾ, ਤੇ ਪਰਚੇ ਤੋਂ ਬਾਅਦ ਹੁਣ ਫਿਰ ਧਰਨਾ’..! ਅਗਲੀ ਖ਼ਬਰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਨਾਲ ਲੈ ਕੀਤਾ ਹਲਕਾ ਫਿਲੌਰ ਦਾ ਤੂਫ਼ਾਨੀ ਦੌਰਾ
Ad Position 24