ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜੇ5 ਵੈੱਲਫੇਅਰ ਸੁਸਾਇਟੀ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 20-06-2026
ਲੋਹੀਆਂ ਖਾਸ, 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜੇ5 ਵੈੱਲਫੇਅਰ ਸੁਸਾਇਟੀ ਵਲੋਂ ਨਗਰ ਪੰਚਾਇਤ ਲੋਹੀਆਂ ਦੇ ਨਵੇਂ ਚੁਣੇ ਗਏ ਕੌਂਸਲਰਾਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ| ਰੈਵ: ਬਿਸ਼ਪ ਬਲਵਿੰਦਰ ਜੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਜਨਤਾ ਦਾਣਾ ਮੰਡੀ ਲੋਹੀਆਂ ਨੇੜੇ ਹੋਏ ਇਸ ਸਮਾਗਮ ਦੌਰਾਨ ‘ਜੇ5 ਵੈਲਫੇਅਰ ਸੁਸਾਇਟੀ ਵੱਲੋਂ’ ਲੋਹੀਆਂ ਦੇ ਵਾਰਡ ਨੰ: 1 ਤੋਂ ਕੌਂਸਲਰ ਮਨਪ੍ਰੀਤ, ਵਾਰਡ ਨੰ: 3 ਤੋਂ ਕੌਂਸਲਰ ਜਸਵਿੰਦਰ ਕੌਰ, ਵਾਰਡ ਨੰ: 4 ਤੋਂ ਕੌਂਸਲਰ ਸੋਮ ਨਾਥ, ਵਾਰਡ ਨੰ: 5 ਤੋਂ ਕੌਂਸਲਰ ਆਗੂ ਜਸਵਿੰਦਰ ਸਿੰਘ ਨੰਢਾ, ਵਾਰਡ ਨੰ: 6 ਤੋਂ ਕੌਂਸਲਰ ਮੱਖਣ ਸਿੰਘ ਠੇਕੇਦਾਰ, ਵਾਰਡ ਨੰ: 12 ਤੋਂ ਕੌਂਸਲਰ ਆਗੂ ਪਰਮਿੰਦਰ ਸਿੰਘ ਪਿੰਦੂ, ਵਿੱਕੀ ਪਲੰਬਰ, ਮੋਤੀ ਲਾਲ ਕਾਲੀਆ, ਆੜਤੀਆ ਪ੍ਰਧਾਨ ਜੋਗਾ ਸਿੰਘ ਡੋਲ, ਐਕਸਪਾਲ, ਬੰਟੀ ਸ਼ਰਮਾ ਅਤੇ ਹਾਜਰ ਮੀਡੀਆ ਕਰਮੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸੁਸਾਇਟੀ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ| ਇਸ ਮੌਕੇ ਰੈਵ: ਬਿਸ਼ਪ ਬਲਵਿੰਦਰ ਪੰਜਾਬ ਪ੍ਰਧਾਨ ਵੱਲੋਂ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ ਅਤੇ ਉਨ੍ਹਾਂ ਦੇ ਬੇਟੇ ਅਰਚਿਤ ਅਤੇ ਅਕਸ਼ਿਤ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ| ਸਮਾਗਮ ਦੌਰਾਨ ਸੁਸਾਇਟੀ ਵੱਲੋਂ ਦੋ ਨਵੀਆਂ ਅਹੁਦੇਦਾਰੀਆਂ ਵੀ ਅਨਾਉਂਸ ਕੀਤੀਆਂ ਗਈਆਂ, ਜਿਸ ਵਿੱਚ ਫਿਰੋਜ਼ਪੁਰ ਤੋਂ ਸੁਸ਼ੀਲ ਖੋਖਰ ਜੀ ਨੂੰ ਜਰਨਲ ਸਕੱਤਰ ਪੰਜਾਬ ਅਤੇ ਪਾਸਟਰ ਗੌਰਵ ਨੂੰ ਕੋਆਰਡੀਨੇਟਰ ਕਪੂਰਥਲਾ ਜੇ5 ਵੈਲਫੇਅਰ ਸੋਸਾਇਟੀ ਵਿੱਚ ਲਗਾਇਆ ਗਿਆ ਹੈ| ਇਸ ਮੌਕੇ ਤੇ ਪਾਸਟਰ ਲਾਡੀ ਮਸੀਹ ਜਰਨਲ ਸਕੱਤਰ ਪੰਜਾਬ, ਪਾ. ਬਲਦੇਵ ਮਸੀਹ ਜਿਲਾ ਪ੍ਰਧਾਨ ਫਿਰੋਜ਼ਪੁਰ, ਪਾ. ਸੈਮੂਅਲ ਮਸੀਹ ਮੁੱਖ ਸਲਾਹਕਾਰ ਪੰਜਾਬ, ਪਾ. ਕੁਲਵੰਤ ਸਿੰਘ, ਡਾ. ਵਿਲੀਅਮ ਸ਼ਾਹਕੋਟ, ਪਾ. ਡੈਨੀਅਲ ਨਛੱਤਰ ਗਿੱਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੰਦਰੁਸਤ ਜੀਵਨ ਦੇ ਸਫ਼ਰ ਲਈ ਰੋਜ਼ਾਨਾ ਯੋਗ ਅਭਿਆਸ ਹੈ ਸੁਨਹਿਰੀ ਚਾਬੀ-ਡਾ. ਮਨੂੰ ਹੱਲਣ ਅਗਲੀ ਖ਼ਬਰ ‘ਧਰਨੇ ਦੀ ਧਮਕੀ ਤੋਂ ਬਾਅਦ ਪਰਚਾ, ਤੇ ਪਰਚੇ ਤੋਂ ਬਾਅਦ ਹੁਣ ਫਿਰ ਧਰਨਾ’..!
Ad Position 24
No active advertisement