14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਤੰਦਰੁਸਤ ਜੀਵਨ ਦੇ ਸਫ਼ਰ ਲਈ ਰੋਜ਼ਾਨਾ ਯੋਗ ਅਭਿਆਸ ਹੈ ਸੁਨਹਿਰੀ ਚਾਬੀ-ਡਾ. ਮਨੂੰ ਹੱਲਣ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026
ਗੁਰਾਇਆ, 19 ਜੂਨ (ਬਲਵਿੰਦਰ ਸਿੰਘ)- 21 ਜੂਨ ਨੂੰ ਅਸੀਂ 12ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਜਿਸ ਦਾ ਥੀਮ ਹੈ ‘ਯੋਗ ਫ਼ਾਰ ਹੈਲਥੀ ਏਜਿੰਗ’ ਮਤਲਬ ਵੱਧ ਰਹੀ ਉਮਰ ਦੀ ਤੰਦਰੁਸਤੀ ਲਈ ਰੋਜ਼ਾਨਾ ਯੋਗ ਅਭਿਆਸ ਅੱਜ ਵੀ ਅਹਿਮ ਲੋੜ ਹੈ । ਯੋਗ ਇੱਕ ਸੰਪੂਰਨ ਵਿਗਿਆਨ ਹੈ ਜਿਸ ਦਾ ਉਦੇਸ਼ ਸਿਰਫ਼ ਸਰੀਰਕ ਤੰਦਰੁਸਤੀ ਨਹੀਂ ਸਗੋਂ ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਵੀ ਹੈ। ਇਹ ਸ਼ਬਦ ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ ਜਲੰਧਰ ਨੇ ਯੋਗ ਦਿਵਸ ਸਬੰਧੀ ਕਹੇ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਸਮੇਂ ਵਿਚ ਜਿੱਥੇ ਮਾਨਸਿਕ ਤਣਾਅ ਵਧਦਾ ਜਾ ਰਿਹਾ ਹੈ ਅਤੇ ਇਹ ਤਣਾਅ ਕਈ ਸਰੀਰਕ ਅਤੇ ਮਾਨਸਿਕ ਵਿਕਾਰਾਂ ਦਾ ਕਰਨ ਬਣ ਰਿਹਾ ਹੈ, ਇਸ ਵਿਚ ਰੋਜ਼ਾਨਾ ਯੋਗ ਅਭਿਆਸ ਬਹੁਤ ਲਾਭ ਦੇਣ ਦੀ ਤਾਕਤ ਰੱਖਦਾ ਹੈ । ਉਨ੍ਹਾਂ ਦੱਸਿਆਂ ਕਿ ਹਰੇਕ ਸਾਲ ਯੋਗ ਦਾ ਪ੍ਰਚਾਰ ਅਤੇ ਰੁਝਾਨ ਵੱਧ ਰਿਹਾ ਹੈ ਲੇਕਿਨ ਅਸੀਂ ਇਸ ਯੋਗ ਅਭਿਆਸ ਨੂੰ ਸਿਰਫ਼ ਦਿਖਾਵੇ ਲਈ ਨਹੀਂ ਕਰਨਾ। ਅਸੀਂ ਯੋਗ ਦੀ ਅਸਲ ਅਹਿਮੀਅਤ ਆਪਣੇ ਤੰਦਰੁਸਤੀ ਲਈ ਸਮਝਦੇ ਹੋਈ ਯੋਗ ਨੂੰ ਆਪਣੀ ਰੋਜ਼ਾਨਾ ਦਾ ਅਹਿਮ ਹਿੱਸਾ ਬਣਾਉਣਾ ਹੈ। ਰੁਝੇਵੇਂ ਭਰੇ ਜੀਵਨ ਜਾਂ ਕੰਮ ਕਾਜ ਕਰਕੇ ਯੋਗ ਨਾ ਕਰਨ ਦਾ ਕੋਈ ਬਹਾਨਾ ਅੱਜ ਸੌਖਾ ਲਗ ਸਕਦਾ ਹੈ ਪਰ ਰੋਜ਼ਾਨਾ ਕੁੱਝ ਸਮੇਂ ਦੇ ਅਭਿਆਸ ਨੇ ਸਾਨੂੰ ਵਧਦੀ ਉਮਰ ਵਿਚ ਅਨੇਕਾ ਲਾਭ ਦੇਣੇ ਹਨ। ਯੋਗਾਸਨ, ਪ੍ਰਾਣਾਯਾਮ, ਧਿਆਨ, ਸੂਰਯਨਮਸਕਾਰ ਆਦਿ ਯੋਗ ਅਭਿਆਸ ਨੂੰ ਆਪਣੀ ਸਮਰਥਾ ਮੁਤਾਬਿਕ ਕਰਨੇ ਚਾਹੀਦੇ ਹਨ। ਯੋਗ ਇੱਕ ਸੰਪੂਰਨ ਰੂਪ ਨਾਲ ਸਿਹਤ ਪ੍ਰਦਾਨ ਕਰਦਾ ਹੈ । ਅਸੀਂ ਕੋਈ ਲੋਕ ਦਿਖਾਵੇ ਲਈ ਨਹੀਂ ਸਗੋਂ ਚੰਗੀ ਸਿਹਤ ਲਈ ਯੋਗ ਨੂੰ ਅਪਣਾਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਬੀ ਰਣਜੀਤ ਕੌਰ ਕਾਕੜ ਕਲਾਂ ਵਲੋਂ ਮੰਗ ਪੱਤਰ ਅਗਲੀ ਖ਼ਬਰ ਜੇ5 ਵੈੱਲਫੇਅਰ ਸੁਸਾਇਟੀ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਨਮਾਨ
Ad Position 24