14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਬੀ ਰਣਜੀਤ ਕੌਰ ਕਾਕੜ ਕਲਾਂ ਵਲੋਂ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026
ਲੋਹੀਆਂ ਖਾਸ, 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਬਲਾਕ ਦੇ ਪਿੰਡ ਮੰਡਾਲਾ ਛੰਨਾ ਲੰਿਕ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਇੰਫੋਟੈੱਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਸੁਪਤਨੀ ਸ. ਰਤਨ ਸਿੰਘ ਕਾਕੜ ਕਲਾਂ ਸਾਬਕਾ ਇੰਚਾਰਜ ਆਪ ਹਲਕਾ ਸ਼ਾਹਕੋਟ ਵੱਲੋਂ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ| ਆਪ ਮਹਿਲਾਂ ਵਿੰਗ ਦੇ ਮੀਤ ਪ੍ਰਧਾਨ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ‘ਅਜੀਤ’ ਨੂੰ ਦੱਸਿਆ ਕਿ ਇਸ ਮੌਕੇ ਜਿਥੇ ਉਨ੍ਹਾਂ ਲੋਹੀਆਂ ਖਾਸ ਤੋਂ ਜੱਕੋਪੁਰ ਕਲਾਂ ਤੱਕ ਦੀ ਸੜਕ ਨੂੰ ਬਣਾਉਣ ਲਈ ਸ. ਭਗਵੰਤ ਸਿੰਘ ਮਾਨ ਜੀ ਨੂੰ ਮੰਗ ਪੱਤਰ ਦਿੱਤਾ ਹੈ, ਉਥੇ ਸ਼ਾਹਕੋਟ ਹਲਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਜਾਣੂੰ ਕਰਵਾਇਆ।ਹੈ, ਜਿਸ ਦਾ ਸ. ਮਾਨ ਨੇ ਭਰਪੂਰ ਹੁੰਗਾਰਾ ਦਿੰਦਿਆਂ ਕਿਹਾ ਕਿ ਤੁਹਾਡੇ ਵਰਗੇ ਸੁਹਿਰਦ ਆਗੂਆਂ ਸਦਕਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਪਹਿਲਾਂ ਹੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਆ ਰਹੀ ਹੈ, ਤੁਹਾਡੀਆਂ ਸਾਰੀਆਂ ਮੰਗਾਂ ਅਤੇ ਇਲਾਕੇ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਜਲਦ ਪੂੁਰਾ ਕੀਤਾ ਜਾਵੇਗਾ| ਇਸ ਮੌਕੇ ਉਨ੍ਹਾਂ ਨਾਲ ਪੀ.ਏ. ਮਨਦੀਪ ਸਿੰਘ ਝੀਤਾ, ਬੂਟਾ ਸਿੰਘ, ਹਰਜੀਤ ਸਿੰਘ ਮੰਨਾ, ਲਛਮਣ ਸਿੰਘ ਪੂਨੀਆਂ, ਤੇਜੀ ਕੰਗ, ਸੋਨੂੰ ਕਾਕੜ, ਹਰਜੀਤ ਸਿੰਘ ਸਮੇਤ ਹੋਰ ਆਪ ਆਗੂ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਕੋਟਲਾ ਸੂਰਜ ਮੱਲ ਵਿਖੇ ਸ਼ਹੀਦੀ ਗੁਰਪੁਰਬ ਮਨਾਇਆ ਅਗਲੀ ਖ਼ਬਰ ਤੰਦਰੁਸਤ ਜੀਵਨ ਦੇ ਸਫ਼ਰ ਲਈ ਰੋਜ਼ਾਨਾ ਯੋਗ ਅਭਿਆਸ ਹੈ ਸੁਨਹਿਰੀ ਚਾਬੀ-ਡਾ. ਮਨੂੰ ਹੱਲਣ
Ad Position 24