06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੁਰੂ ਨਾਨਕਪੁਰਾ ਫਾਟਕ ’ਤੇ ਅੰਡਰ ਪਾਸ ਬਣਾਉਣ ਲਈ ਕਾਲੀਆ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਸ਼ਿਵ)-ਗੁਰੂ ਨਾਨਕਪੁਰਾ ਦੇ ਨੇੜੇ ਦੁਕਾਨਦਾਰਾਂ ਤੇ ਲੋਕਾਂ ਨੇ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੂੰ ਇਕ ਮੰਗ-ਪੱਤਰ ਦੇ ਕੇ ਗੁਰੂ ਨਾਨਕਪੁਰਾ ਫਾਟਕ ’ਤੇ ਰੇਲਵੇ ਓਵਰਬ੍ਰਿਜ ਦੀ ਥਾਂ ਅੰਡਰ ਪਾਸ ਬਣਾਉਣ ਤੇ ਸਥਾਨਕ ਕਾਰੋਬਾਰੀਆਂ ਦੇ ਹਿਤਾਂ ਦੀ ਰਾਖੀ ਸੰਬੰਧੀ ਮੰਗ-ਪੱਤਰ ਸੌਂਪਿਆ। ਇਸ ਮੌਕੇ ਕੁਲਦੀਪ ਸਿੰਘ, ਹਰਜੀਤ ਸਿੰਘ ਚੱਠਾ, ਦੇਵਕੀ ਨੰਦਨ ਠੁਕਰਾਲ, ਜਤਿੰਦਰ ਕੁਮਾਰ, ਰਵਿੰਦਰ ਕੁਮਾਰ ਟੀਟੂ, ਸੰਜੀਵ ਕੁਮਾਰ, ਸੰਜੀਵ ਹਾਂਡਾ ਤੇ ਗੁਰੂ ਨਾਨਕਪੁਰਾ ਮਾਰਕੀਟ ਦੇ ਲੋਕ ਸ਼ਾਮਿਲ ਸਨ। ਸ੍ਰੀ ਕਾਲੀਆ ਨੂੰ ਦਿੱਤੇ ਗਏ ਮੰਗ-ਪੱਤਰ ਵਿਚ ਲੋਕਾਂ ਦਾ ਕਹਿਣਾ ਸੀ ਕਿ ਗੁਰੂ ਨਾਨਕਪੁਰਾ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਬਜਾਏ ਅੰਡਰ ਪਾਸ ਜਾਂ ਅੰਡਰ ਬ੍ਰਿਜ ਬਣਾਇਆ ਜਾਵੇ। ਇਸ ਦੇ ਪਿੱਛੇ ਉਨ੍ਹਾਂ ਨੇ ਕਈ ਕਾਰਨ ਦੱਸਦਿਆਂ ਕਿਹਾ ਕਿ ਇਸ ਇਲਾਕੇ ’ਚ 10-15 ਮਰਲੇ ਜ਼ਮੀਨ ਪ੍ਰਭਾਵਿਤ ਹੋਵੇਗਾ ਤੇ ਕਰੀਬ 200 ਦੁਕਾਨਾਂ ਦੇ ਉੱਜੜਨ ਦੀ ਸ਼ੰਕਾ ਹੈ। ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੂਰੀਆ ਐਨਕਲੇਵ ਦੇ ਲੋਕਾਂ ਲਈ ਪਹਿਲਾਂ ਹੀ ਅਕਸ਼ਰਧਾਮ ਮੰਦਰ ਦੇ ਸਾਹਮਣੇ ਫਲਾਈਓਵਰ ਮੌਜੂਦ ਹੈ ਨਾਲ ਹੀ ਕਿਸ਼ਨਪੁਰਾ ਵਾਲੀ ਸਾਈਡ ’ਤੇ ਦਮੋਰੀਆ ਪੁਲ ਵੀ ਸ਼ਹਿਰ ’ਚ ਸਿੱਧਾ ਜਾਣ ਲਈ ਕਾਰਜਸ਼ੀਲ ਹੈ। ਪੀ. ਏ. ਪੀ. ਦੀ ਨਵੀਂ ਲਾਈਨ ਸ਼ੁਰੂ ਹੋਣ ਨਾਲ ਇਸ ਖੇਤਰ ’ਚ ਟ੍ਰੈਫ਼ਿਕ ਦੇ ਘੱਟ ਜਾਣ ਦੀ ਸੰਭਾਵਨਾ ਹੈ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਵਸਨੀਕਾਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਤੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਓਵਰਬ੍ਰਿਜ ਦੀ ਥਾਂ ਅੰਡਰ ਪਾਸ ਬਣਾਉਣ ਦੀ ਮੰਗ ਦਾ ਸਮਰਥਨ ਕਰਨ। ਵਫ਼ਦ ਨੇ ਇਸ ਸੰਬੰਧੀ ਨਕਸ਼ਾ ਵੀ ਉਨ੍ਹਾਂ ਨੂੰ ਸੌਂਪਿਆ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਪਿੰਡ ਕੱਦੋਂ ਦੇ ਵਿਅਕਤੀ ਦਾ ਆਦਮਪੁਰ ਦੇ ਪਿੰਡ ਮਾਣਕੋ ਵਿਖੇ ਬੇਰਹਿਮੀ ਨਾਲ ਕਤਲ, ਇਲਾਕੇ ਵਿਚ ਫੈਲੀ ਸਨਸਨੀ ਅਗਲੀ ਖ਼ਬਰ ਧੜੇਬੰਦੀ ਕਾਰਨ ਜਲੰਧਰ ’ਚ ਵੀ ਕਾਂਗਰਸ ਦੀਆਂ ਮੁਸ਼ਕਿਲਾਂ ਵਧੀਆਂ-2027 ਦਾ ਰਾਹ ਹੋਇਆ ਹੋਰ ਔਖਾ ਚੰਨੀ ਤੇ ਵੜਿੰਗ ਦੋ ਖੇਮਿਆ...
Ad Position 24
No active advertisement