ਜਲੰਧਰ ਛਾਉਣੀ, 4 ਜੁਲਾਈ (ਪਵਨ ਖਰਬੰਦਾ)-ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀ ਰੁਪਿੰਦਰ ਸ਼ਰਮਾ (ਨਾਰਵੇ) ਦਾ ਜਲੰਧਰ ਦੇ ਰਾਮਾ ਮੰਡੀ ਖੇਤਰ ਵਿਖੇ ਪਹੁੰਚਣ ’ਤੇ ਸਾਬਕਾ ਕੌਂਸਲਰ ਮਨਦੀਪ ਜੱਸਲ, ਸੀਨੀਅਰ ਕਾਂਗਰਸੀ ਆਗੂ ਰਾਜੂ ਦਕੋਹਾ, ਜਗਮੋਹਨ ਸਿੰਘ ਤੇ ਸਾਬਕਾ ਡੀ. ਐਸ. ਪੀ. ਸੁਖਦੀਪ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਗੱਲਬਾਤ ਹੋਏ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਤੇ ਸਮਾਜ ਸੇਵਕ ਰੁਪਿੰਦਰ ਸ਼ਰਮਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਕਿਸੇ ਵੀ ਹਾਲਤ ’ਚ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਲੋੜਵੰਦ ਵਿਅਕਤੀ ਵਲੋਂ ਰੁਪਿੰਦਰ ਸ਼ਰਮਾ ਤੱਕ ਆਪਣੀ ਲੋੜ ਸੰਬੰਧੀ ਪਹੁੰਚ ਕੀਤੀ ਗਈ ਹੈ ਤਾਂ ਉਨ੍ਹਾਂ ਵਲੋਂ ਹਮੇਸ਼ਾ ਹੀ ਬਣਦਾ ਸਹਿਯੋਗ ਕੀਤਾ ਗਿਆ ਹੈ। ਮਨਦੀਪ ਜੱਸਲ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਾਨੂੰ ਸਭ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਲੋੜਵੰਦ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਹੋ ਸਕੇ। ਇਸ ਦੌਰਾਨ ਸਮਾਜ ਸੇਵਕ ਰੁਪਿੰਦਰ ਸ਼ਰਮਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਪਿਆਰ ਭਾਰਤ ਆ ਕੇ ਮਿਲਦਾ ਹੈ, ਉਹ ਉਨ੍ਹਾਂ ਨੂੰ ਅਕਸਰ ਹੀ ਯਾਦ ਰਹਿੰਦਾ ਹੈ।