ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰੋਜ਼ ਇਨਕਲੇਵ ਵੈਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ

ਫ਼ਰੀਦਕੋਟ, 27 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਰਜਿ: ਫ਼ਰੀਦਕੋਟ ਦੀ ਇਕ ਮੀਟਿੰਗ ਸਥਾਨਕ ਆਫ਼ੀਸਰ ਕਲੱਬ ਵਿਖੇ ਕੀਤੀ ਗਈ। ਮੀਟਿੰਗ ’ਚ ਪ੍ਰਧਾਨ ਭੁਪਿੰਦਰ ਪਾਲ ਸਿੰਘ ਨੇ ਸਭ ਨੂੰ ਜੀ ਆਇਆ ਆਖਿਆ।

Ad Position 21
No active advertisement
ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਅਹੁਦੇਦਾਰ ਮੀਟਿੰਗ ਉਪਰੰਤ। ਅਜੀਤ ਤਸਵੀਰ 28-07-2026
ਫ਼ਰੀਦਕੋਟ, 27 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਰਜਿ: ਫ਼ਰੀਦਕੋਟ ਦੀ ਇਕ ਮੀਟਿੰਗ ਸਥਾਨਕ ਆਫ਼ੀਸਰ ਕਲੱਬ ਵਿਖੇ ਕੀਤੀ ਗਈ। ਮੀਟਿੰਗ ’ਚ ਪ੍ਰਧਾਨ ਭੁਪਿੰਦਰ ਪਾਲ ਸਿੰਘ ਨੇ ਸਭ ਨੂੰ ਜੀ ਆਇਆ ਆਖਿਆ। ਮੀਟਿੰਗ ’ਚ ਸਰਬ ਸੰਮਤੀ ਨਾਲ ਪਾਸ ਹੋਇਆ ਕਿ ਕਾਲੋਨੀ ਦੀ ਰੇਲਵੇ ਲਾਈਨ ਨਾਲ ਦੀ ਕੰਧ ਨੂੰ ਸੁਸਾਇਟੀ ਪੱਧਰ ’ਤੇ ਠੀਕ ਕਰਵਾਇਆ ਜਾਵੇਗਾ, ਮੇਨ ਗਲੀਆਂ ਵਿਚ ਜੋ ਬਰਸਾਤ ਦੀ ਰੁੱਤ ਕਰਕੇ ਘਾਹ, ਬੂਟੇ ਆਦਿ ਉੱਘ ਪਏ ਹਨ, ਉਨ੍ਹਾਂ ਨੂੰ ਵੀ ਲੇਬਰ ਲਗਾ ਕੇ ਹਟਵਾਇਆ ਜਾਵੇਗਾ। ਇਸ ਤੋਂ ਇਲਾਵਾ ਕਾਲੋਨੀ ਦੇ ਗੇਟਾਂ ’ਤੇ ਰੋਜ਼ ਇਨਕਲੇਵ ਲਿਖਾ ਕੇ ਵੱਡੇ ਬੋਰਡ ਲਗਾਏ ਜਾਣਗੇ ਤਾਂ ਜੋ ਮੇਨ ਸੜਕਾਂ ਤੋਂ ਰੋਜ਼ ਇਨਕਲੇਵ ਵਿਚ ਆਉਣ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਕਾਲੋਨੀ ਵਿਚਲੇ ਪਾਰਕ ਦੇ ਗੇਟ ਜੋ ਖਰਾਬ ਹੋ ਚੁੱਕੇ ਹਨ ਉਨ੍ਹਾਂ ਦੀ ਮੁਰੰਮਤ ਕਰਵਾ ਕੇ ਪਸ਼ੂਆਂ ਨੂੰ ਅੰਦਰ ਵੜਨ ਤੋਂ ਰੋਕਣ ਲਈ ਵੀ ਮਤਾ ਪਾਸ ਹੋਇਆ। ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 1000/-ਰੁਪਏ ਪ੍ਰਤੀ ਪਰਿਵਾਰ ਵਿਕਾਸ ਫ਼ੰਡ ਇਕੱਠਾ ਕੀਤਾ ਜਾਵੇ। ਅੰਤ ਵਿਚ ਖ਼ਜ਼ਾਨਚੀ ਦਰਸ਼ਨ ਲਾਲ ਚੁੱਘ ਨੇ ਮੈਂਬਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮੇਆਣਾ ਵਿਖੇ ਆਮ ਆਦਮੀ ਕਲੀਨਿਕ ਕੀਤਾ ਲੋਕ ਅਰਪਣ ਅਗਲੀ ਖ਼ਬਰ ਸੀ.ਪੀ.ਆਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਹੋਈ
Ad Position 24
No active advertisement