05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੇਵਲ ਵਿਹਾਰ ਆਰਮੀ ਕਾਲੋਨੀ ਬਾਹਰ ਖ਼ਰਾਬ ਸੜਕ ਤੇ ਗੰਦਗੀ ਨਾਲ ਬਣੇ ਮਾੜੇ ਹਾਲਾਤ

Ad Position 21
No active advertisement
ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਸ਼ਿਵ)- ਸ਼ਹਿਰ ਦੇ ਕਈ ਇਲਾਕਿਆਂ ਵਿਚ ਟੁੱਟੀਆਂ ਸੜਕਾਂ ਤੇ ਸਫ਼ਾਈ ਦੀ ਮਾੜੇ ਹਾਲਾਤ ਆਮ ਦੇਖੇ ਜਾ ਸਕਦੇ ਹਨ ਤੇ ਇਸ ਬਾਰੇ ਕਈ ਲੋਕਾਂ ਵਲੋਂ ਅਕਸਰ ਪ੍ਰਦਰਸ਼ਨ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਪਰ ਦੂਜੇ ਪਾਸੇ ਮਾਡਲ ਟਾਊਨ ਦੇ ਕੋਲ ਪਾਸ਼ ਇਲਾਕੇ ਵਜੋਂ ਜਾਣੀ ਜਾਂਦੀ ਕੇਵਲ ਵਿਹਾਰ ਆਰਮੀ ਕਾਲੋਨੀ ਦੇ ਬਾਹਰ ਟੁੱਟੀਆਂ ਸੜਕਾਂ ਤੇ ਪਈ ਗੰਦਗੀ ਕਰਕੇ ਲੋਕਾਂ ਨੂੰ ਕਾਫੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਇਸ ਕਾਲੋਨੀ ਵਿਚ ਆਉਣ ਜਾਣ ਵਾਲਿਆਂ ਤੇ ਲੰਘਣ ਵਾਲਿਆਂ ਨੂੰ ਕਾਫੀ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ। ਕੇਵਲ ਵਿਹਾਰ ਕਾਲੋਨੀ ਵਿਚ ਸਾਬਕਾ ਸਨਮਾਨਿਤ ਫ਼ੌਜੀਆਂ ਦੇ ਪਰਿਵਾਰ ਰਹਿੰਦੇ ਹਨ ਤੇ ਹੁਣ ਇਸ ਕਾਲੋਨੀ ਦੇ ਬਾਹਰਲੇ ਪਾਸੇ ਹਾਲਾਤ ਐਨੀ ਮਾੜੀ ਹੈ ਕਿ ਲੋਕਾਂ ਦਾ ਲੰਘਣਾ ਔਖਾ ਹੁੰਦਾ ਹੈ, ਸਗੋਂ ਕਈ ਵਾਰ ਲੋਕ ਡਿੱਗਦੇ-ਡਿੱਗਦੇ ਵੀ ਬਚੇ ਹਨ । ਕਾਲੋਨੀ ਦੇ ਬਾਹਰ ਗੇਟ ਦੇ ਬਿਲਕੁਲ ਸਾਹਮਣੇ ਪਾਣੀ ਦਾ ਛੱਪੜ ਲੱਗਿਆ ਹੋਇਆ ਹੈ ਤੇ ਸਾਈਡਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸੜਕ ’ਤੇ ਐਨਾ ਜ਼ਿਆਦਾ ਰਸਤਾ ਖ਼ਰਾਬ ਹੈ ਕਿ ਲੋਕਾਂ ਦਾ ਪੈਦਲ ਲੰਘਣਾ ਔਖਾ ਹੋ ਜਾਂਦਾ ਹੈ। ਇੱਥੇ ਚਿੱਕੜ ਭਰੇ ਰਸਤੇ ਵਿਚ ਗੰਦਗੀ ਪਈ ਆਮ ਦੇਖੀ ਜਾ ਸਕਦੀ ਹੈ। ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਕਾਲੋਨੀ ਦੇ ਬਾਹਰ ਰਸਤੇ ਨੂੰ ਠੀਕ ਕਰਵਾਉਣ ਤੋਂ ਇਲਾਵਾ ਸਮੇਂ ਸਿਰ ਕੂੜਾ ਵੀ ਚੁਕਾਇਆ ਜਾਣਾ ਚਾਹੀਦਾ ਹੈ। ਲੋਕਾਂ ਵਲੋਂ ਲੰਬੇ ਸਮੇਂ ਤੋਂ ਇਸ ਦੀ ਹਾਲਤ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਨਿਗਮ ਪ੍ਰਸ਼ਾਸਨ ਵਲੋਂ ਇਸ ਦੀ ਹਾਲਤ ਸੁਧਾਰਨ ਵਿਚ ਕੋਈ ਕਦਮ ਨਹੀਂ ਉਠਾਏ ਜਾ ਰਹੇ ਹਨ। ਕੇਵਲ ਵਿਹਾਰ ਆਰਮੀ ਕਾਲੋਨੀ ਦੇ ਕੋਲ ਜਿਹੜੀ ਸੜਕ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਲਈ ਤੋੜੀ ਗਈ ਸੀ।ਉਸ ਵਿਚ ਕਾਫੀ ਸਮਾਂ ਪਹਿਲਾਂ ਪਾਈਪਾਂ ਪਾਉਣ ਦਾ ਕੰਮ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਸੜਕ ਨੂੰ ਨਹੀਂ ਬਣਾਇਆ ਜਾ ਸਕਿਆ ਹੈ। ਦੱਸਿਆ ਜਾਂਦਾ ਹੈ ਕਿ ਕੇਵਲ ਵਿਹਾਰ ਤੋਂ ਅੱਗੇ ਸੀਵਰੇਜ ਬੋਰਡ ਵਾਲੇ ਭੂਮੀਗਤ ਵਾਟਰ ਟੈਂਕ ਕੋਲ ਇਹ ਪਾਈਪ ਜੋੜਨ ਤੋਂ ਇਲਾਵਾ ਲਤੀਫਪੁਰਾ ਦੇ ਕੋਲ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਨੂੰ ਜੋੜਿਆ ਜਾਣਾ ਹੈ ਤਾਂ ਇਸ ਤੋਂ ਬਾਅਦ ਹੀ ਇਸ ਸੜਕ ਨੂੰ ਬਣਾਇਆ ਜਾ ਸਕਦਾ ਹੈ । ਲੋਕਾਂ ਨੇ ਇਸ ਸੜਕ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਾਲੋਨੀ ਬਾਹਰ ਉਂਜ ਗੰਦਾ ਪਾਣੀ ਵੀ ਖੜ੍ਹਾ ਹੈ ਤੇ ਇਸ ਤੋਂ ਇਲਾਵਾ ਕਾਲੋਨੀ ਦੇ ਬਾਹਰ ਗੰਦਗੀ ਦੇ ਪਏ ਢੇਰ ਦੇਖੇ ਜਾ ਸਕਦੇ ਹਨ । ਗੰਦਗੀ ਦੇ ਲੱਗੇ ਢੇਰਾਂ ਕਰਕੇ ਕਾਲੋਨੀ ਦੀ ਦਿੱਖ ਵੀ ਖ਼ਰਾਬ ਹੋ ਰਹੀ ਹੈ। ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਕੇਵਲ ਵਿਹਾਰ ਕੋਲ ਲੰਬੇ ਸਮੇਂ ਤੋਂ ਤੋੜੀ ਗਈ ਸੜਕ ਨੂੰ ਬਣਾਉਣ ਤੋਂ ਇਲਾਵਾ ਕਾਲੋਨੀ ਦੇ ਬਾਹਰ ਸਮੇਂ ਸਿਰ ਗੰਦਗੀ ਦੇ ਢੇਰ ਚੁਕਾ ਕੇ ਇਲਾਕਾ ਸਾਫ਼ ਸੁਥਰਾ ਬਣਾਇਆ ਜਾਵੇ। ਇਸ ਬਾਰੇ ਨਗਰ ਨਿਗਮ ਦੇ ਬੀ. ਐਂਡ. ਆਰ. ਦੇ ਐਕਸੀਅਨ ਸ੍ਰੀ ਰਾਮਪਾਲ ਨੇ ਦੱਸਿਆ ਕਿ ਜਦੋਂ ਪਾਈਪਾਂ ਦਾ ਕੁਨੈਕਸ਼ਨ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਇਹ ਸੜਕ ਬਣਾਈ ਜਾ ਸਕੇਗੀ। ਇਸ ਲਈ ਐਲ. ਐਂਡ. ਟੀ. ਕੰਪਨੀ ਜਾਂਚ ਤੋਂ ਬਾਅਦ ਉਨਾਂ ਨੂੰ ਸੜਕ ਬਣਾਉਣ ਦੀ ਐਨ. ਓ. ਸੀ. ਦੇਵੇਗੀ।
Ad Position 22
No active advertisement
ਪਿਛਲੀ ਖ਼ਬਰ ਬਰਸਾਤਾਂ ਕਾਰਨ ਕਈ ਜਗ੍ਹਾ ਪਾਣੀ ਖੜ੍ਹਾ ਹੋਣ ਨਾਲ ਵਧਿਆ ਡੇਂਗੂ ਦਾ ਖ਼ਤਰਾ ਅਗਲੀ ਖ਼ਬਰ ਗੋਲਡੀ ਭਗਤ ਭਾਰਗਵ ਨਗਰ ਮੰਡਲ ਦੇ ਪ੍ਰਧਾਨ ਬਣੇ
Ad Position 24
No active advertisement