ਫਿਲੌਰ,17 ਜੁਲਾਈ (ਗੈਰੀ)- ਬੀਤੀ ਰਾਤ ਇੱਕ ਨੋਜਵਾਨ ਲੜਕੀ ਦੀ ਰੇਲ ਗੱਡੀ ਦੀ ਫੇਟ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦੀ ਖਬਰ ਮਿਲਦਿਆਂ ਹੀ ਰੇਲਵੇ ਪੁਲੀਸ ਫਿਲੌਰ ਦੇ ਚੌਂਕੀ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਆਰੰਭ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਹਿਚਾਣ ਅਨੂ ਰਾਣੀ ਪੁਤਰੀ ਬੂਟਾ ਰਾਮ (25) ਵਾਸੀ ਪਿੰਡ ਨੰਗਲ ਫਿਲੌਰ ਵੱਜੋਂ ਹੋਈ ਹੈ।ਮ੍ਰਿਤਕ ਲੜਕੀ ਦੇ ਵਾਰਸਾਂ ਨੇ ਦੱਸਿਆ ਹੈ ਕਿ ਲੜਕੀ ਲੁਧਿਆਣਾ ਵਿਖੇ ਕੰਮ ਕਰਦੀ ਸੀ ਅਤੇ ਰਾਤ ਦੇ ਟਾਈਮ ਕੰਮ ਤੋਂ ਘਰ ਨੂੰ ਜਾਂਦੇ ਸਮੇਂ ਰੇਲਵੇ ਲਾਈਨਾਂ ਨੂੰ ਪਾਰ ਕਰਦੀ ਹੋਈ ਕਿਸੇ ਨਾ ਮਲੂਮ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਦਾ ਸਿਵਿਲ ਹਸਪਤਾਲ ਫਿਲੌਰ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।