02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਾਰਟੀ ਵਰਕਰਾਂ ’ਚ ਨਵਾਂ ਜੋਸ਼ ਭਰ ਗਈ ਪ੍ਰਧਾਨ ਮੰਤਰੀ ਦੀ ਫੇਰੀ

Ad Position 21
No active advertisement
ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਸ਼ਿਵ)- ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਾਹਰ ਭਾਰਤੀ ਜਨਤਾ ਪਾਰਟੀ ਵਲੋਂ ਕੀਤੀ ਗਈ ਵਿਕਾਸ ਰੈਲੀ ਵਿਚ ਸ਼ਾਮਿਲ ਵਰਕਰਾਂ, ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ, ਸਗੋਂ ਦੂਜੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਹ ਫੇਰੀ ਪਾਰਟੀ ਵਰਕਰਾਂ ਵਿਚ ਵੀ ਨਵਾਂ ਜੋਸ਼ ਭਰ ਗਈ। ਹੁੰਮ੍ਹਸ ਭਰੀ ਗਰਮੀ ਦੇ ਬਾਵਜੂਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪ੍ਰਭਾਵਸ਼ਾਲੀ ਸੰਬੋਧਨ ਪਾਰਟੀ ਵਰਕਰਾਂ, ਲੋਕ ਲਗਾਤਾਰ ਸੁਣਦੇ ਰਹੇ ਸਗੋਂ ਪੰਡਾਲ ਵਿਚ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣਨ ਲਈ ਆਪ ਵਰਕਰਾਂ ਵਿਚ ਪਾਰਟੀ ਦੇ ਸੀਨੀਅਰ ਆਗੂ ਜੈ ਇੰਦਰ ਕੌਰ ਮੌਜੂਦ ਸਨ ਜਿਨਾਂ ਨਾਲ ਕਈ ਪਾਰਟੀ ਵਰਕਰਾਂ ਨੇ ਤਸਵੀਰਾਂ ਵੀ ਲਈਆਂ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਵਿਚ ਇਹ ਦੂਜੀ ਫੇਰੀ ਸੀ ਜਦਕਿ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਡੇਰਾ ਸੱਚਖੰਡ ਬਲਾਂ ਵਿਚ ਹੋਏ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਏ ਸਨ। ਜਲੰਧਰ ਛਾਉਣੀ ਸਟੇਸ਼ਨ ਬਾਹਰ ਹੋਈ ਵਿਕਾਸ ਰੈਲੀ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਜਿੱਥੇ ਪਾਰਟੀ ਵਰਕਰਾਂ, ਲੋਕਾਂ ਵਲੋ ਮੋਦੀ-ਮੋਦੀ ਦੇ ਨਾਅਰੇ ਲੱਗਦੇ ਰਹੇ ਸਗੋਂ ਕਈ ਪਾਰਟੀ ਵਰਕਰਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਇਸ ਵਿਕਾਸ ਰੈਲੀ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਲਗਾਤਾਰ ਸਟੇਜ ਤੋਂ ਦੂਰ ਸੈਲਫੀਆਂ ਲੈਣ ਦੀ ਹੋੜ ਲੱਗੀ ਰਹੀ। ਵਿਕਾਸ ਰੈਲੀ ਵਿਚ ਠਾਠਾਂ ਮਾਰਦੇ ਇਕੱਠ ਕਰਕੇ ਸਟੇਜ ’ਤੇ ਮੌਜੂਦ ਪਾਰਟੀ ਆਗੂਆਂ ਦਾ ਜੋਸ਼ ਵੀ ਦੇਖਦੇ ਬਣ ਰਿਹਾ ਸੀ। ਨਰਿੰਦਰ ਮੋਦੀ ਵਲੋਂ ਅੱਜ ਜਿਹੜਾ ਭਾਸ਼ਣ ਦਿੱਤਾ ਗਿਆ ਸੀ, ਉਹ ਵਿਕਾਸ ਪ੍ਰਾਜੈਕਟਾਂ ’ਤੇ ਵੀ ਕੇਂਦਰਿਤ ਸੀ ਤੇ ਇਸ ਤੋਂ ਪਹਿਲਾਂ ਹੀ ਪ੍ਰਭਾਵਿਤ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਮੋਦੀ ਨਾਂਅ ਦੇ ਚਾਰ ਅੱਖਰਾਂ ਵਾਲਾ ਮਿਸ਼ਨ ਆਫ਼ ਡਿਵੈਲਪਮੈਂਟ ਇੰਡੀਆ ਦਾ ਫਲੈਕਸ ਵੀ ਲਹਿਰਾਇਆ ਜਿਸ ਦੀ ਲੋਕਾਂ ਵਿਚ ਕਾਫੀ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਸੀ। ਇਹ ਬੈਨਰ ਇਸ ਕਰਕੇ ਵੀ ਇਸ ਰੈਲੀ ਵਿਚ ਖ਼ਾਸ ਸੀ ਕਿਉਂਕਿ ਉਕਤ ਭਾਜਪਾ ਆਗੂਆਂ ਨੇ ਲਹਿਰਾਏ ਗਏ ਬੈਨਰ ਨਾਲ ਇਹ ਸੰਕੇਤ ਦਿੱਤਾ ਕਿ ਮੋਦੀ ਦਾ ਮਤਲਬ ਦੇਸ਼ ਦਾ ਵਿਕਾਸ ਹੈ ਤੇ ਪੰਜਾਬ ਵਿਚ ਵਿਕਾਸ ਲਈ ਭਾਜਪਾ ਸਰਕਾਰ ਜ਼ਰੂਰੀ ਹੈ। ਇਸ ਬੈਨਰ ਨੂੰ ਲਹਿਰਾਉਣ ਵਾਲਿਆਂ ਵਿਚ ਆਸ਼ੀਸ਼ ਸਹਿਗਲ ਤੋਂ ਇਲਾਵਾ ਮਿਤੀਸ਼ ਚਾਵਲਾ, ਵਿਸ਼ੂ ਖੰਨਾ, ਸੁਬੋਧ ਝਾਅ, ਹਰੀਸ਼ ਮਹਿੰਦਰੂ, ਹਰੀਸ਼ ਸਹਿਗਲ ਤੇ ਹੋਰ ਵੀ ਸ਼ਾਮਿਲ ਸਨ। ਸਫਲ ਵਿਕਾਸ ਰੈਲੀ ਲਈ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਕਾਫੀ ਉਤਸ਼ਾਹ ਸੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਜੀ ਸਫਲ ਫੇਰੀ ਨਾਲ ਭਾਜਪਾ ਦੇ ਮਿਸ਼ਨ -2027 ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਪਾਰਟੀ ਅਗਲੇ ਸਾਲ ਆਪਣੀ ਸਰਕਾਰ ਬਣਾਉਣ ਵਿਚ ਸਫਲ ਹੋ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਤੋਂ ਪਹਿਲਾਂ, ਪੁਲਿਸ ਨੇ ਪੰਜਾਬ ਮੁਸਲਿਮ ਸੰਗਠਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਘਰ ’... ਅਗਲੀ ਖ਼ਬਰ ਹੈਰੀਟੇਜ ਸੁਸਾਇਟੀ ਜਲੰਧਰ ਨੇ ਪ੍ਰਧਾਨ ਮੰਤਰੀ ਕੋਲੋਂ ਮਹਾਂਨਗਰ ਦੇ ਦਾਖ਼ਲੇ ’ਤੇ ਵਿਰਾਸਤੀ ਗੇਟ ਬਣਾਉਣ ਦੀ ਕੀਤੀ ਮੰਗ ਕਿਹ...
Ad Position 24
No active advertisement