02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪਹਿਲਾਂ ਹਮਲਾ ਕਰਕੇ ਪਿਓ-ਪੁੱਤਰ ਨੂੰ ਕੀਤਾ ਜ਼ਖ਼ਮੀ, ਫਿਰ ਥਾਣੇ ਪਹੁੰਚ ਗਏ ਸ਼ਿਕਾਇਤ ਦੇਣ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Ad Position 21
No active advertisement
ਅਜੀਤ ਡੈਸਕ 20-07-2026
ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - ਓਲਡ ਜਵਾਹਰ ਨਗਰ ’ਚ ਕੁਝ ਨੌਜਵਾਨਾਂ ਵਲੋਂ ਹਮਲਾ ਕਰਕੇ ਪਿਓ-ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜੋ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹਨ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਰਜਨ ਭਰ ਹਮਲਾਵਰਾਂ ਨੇ ਅਮਿਤ ਜੁਲਕਾ ਅਤੇ ਉਸ ਦੇ ਪੁੱਤਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਖੁਦ ਥਾਣਾ ਨਵੀਂ ਬਾਰਾਂਦਰੀ ਪਹੁੰਚ ਗਏ ਅਤੇ ਉਲਟਾ ਪੀੜਤਾ ਦੇ ਖ਼ਿਲਾਫ਼ ਹੀ ਸ਼ਿਕਾਇਤ ਦੇਣ ਲੱਗੇ। ਇਸੇ ਦੌਰਾਨ ਇਲਾਕੇ ਦੇ ਲੋਕ ਥਾਣੇ ਪਹੁੰਚ ਗਏ, ਜਿਨ੍ਹਾਂ ਪੁਲਿਸ ਨੂੰ ਸਾਰੀ ਵਾਰਦਾਤ ਸਬੰਧੀ ਜਾਣਕਾਰੀ ਦਿੱਤੀ। ਲੋਕਾਂ ਨੇ ਦੱਸਿਆ ਕਿ ਅਮਿਤ ਜੁਲਕਾ ਅਤੇ ਉਸ ਦਾ ਪੁੱਤਰ ਪਾਰਕ ’ਚ ਸੈਰ ਕਰ ਰਹੇ ਸਨ, ਇਸ ਦੌਰਾਨ ਕੁਝ ਨੌਜਵਾਨ ਇਲਾਕੇ ’ਚ ਲਗਾਤਾਰ ਚੱਕਰ ਲਗਾ ਰਹੇ ਸਨ, ਜੋ ਇਲਾਕੇ ’ਚ ਘੁੰਮ ਰਹੀਆਂ ਲੜਕੀਆਂ ਅਤੇ ਔਰਤਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਅਮਿਤ ਜੁਲਕਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਉਹ ਨੌਜਵਾਨ ਆਪਣੇ ਹੋਰ ਸਥੀਆਂ, ਜੋ ਕਿ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਸਨ। ਉਨ੍ਹਾਂ ਨੇ ਅਮਿਤ ਜੁਲਕਾ ਅਤੇ ਉਸ ਦੇ ਲੜਕੇ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਹਮਲੇ ਦੀ ਸਾਰੀ ਵਾਰਦਾਤ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਪਾਹਜ ਆਸ਼ਰਮ ਨੂੰ ਵਾਸ਼ਿੰਗ ਮਸ਼ੀਨ ਦਾਨ ਅਗਲੀ ਖ਼ਬਰ ਪੱਛਮੀ ਹਲਕੇ ’ਚ ਵਿਸ਼ੇਸ਼ ਨਾਕਾਬੰਦੀ ਕਰਕੇ ਚਲਾਈ ਜਾਂਚ ਮੁਹਿੰਮ, ਸ਼ੱਕੀ ਵਿਅਕਤੀਆਂ ਦੀ ਕੀਤੀ ਜਾਂਚ
Ad Position 24
No active advertisement