02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪਿੰਡ ਚੱਕ ਦੇਸ਼ ਰਾਜ ਦੇ ਹੁੰਦਲ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਲਈ ਭਾਂਡਿਆਂ ਦੀ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 20-07-2026
ਦੁਸਾਂਝ ਕਲਾਂ 19 ਜੁਲਾਈ ( ਰਾਮ ਪ੍ਰਕਾਸ਼ ਟੋਨੀ):- ਨੇੜਲੇ ਪਿੰਡ ਚੱਕ ਦੇਸ਼ ਰਾਜ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹੁੰਦਲ ਪਰਿਵਾਰ ਵੱਲੋਂ ਇੱਕ ਵਿਸ਼ੇਸ਼ ਸੇਵਾ ਕਰਵਾਈ ਗਈ।ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਬਲਵੀਰ ਸਿੰਘ ਹੁੰਦਲ (ਕੋਠੀ ਵਾਲਿਆਂ) ਵੱਲੋਂ ਆਪਣੀ ਸਵਰਗਵਾਸੀ ਧਰਮ ਪਤਨੀ ਬੀਬੀ ਬਲਵੀਰ ਕੌਰ ਜੀ ਨੂੰ ਯਾਦ ਕਰਦਿਆਂ ਗੁਰਦੁਆਰਾ ਸਾਹਿਬ ਦੇ ਲੰਗਰਾਂ ਲਈ ਲੋੜੀਂਦੇ ਭਾਂਡਿਆਂ ਦੀ ਸੇਵਾ ਸ਼ਰਧਾਪੂਰਵਕ ਨਿਭਾਈ ਗਈ। ਇਸ ਸ਼ਲਾਘਾਯੋਗ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸੰਗਤਾਂ ਵੱਲੋਂ ਹੁੰਦਲ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਜੀ, ਹਰਭਜਨ ਲਾਖਾ , ਮਦਨ ਲਾਲ , ਚਰਨਜੀਤ ਉਰਫ ਮੰਗੀ ਜੀ, ਸਤਨਾਮ ਨਾਮਾ ਜੀ,ਅਵਤਾਰ ਤਾਰੀ ਇਸ ਮੌਕੇ ਨਗਰ ਨਿਵਾਸੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ, ਪਾਰਟੀ ਇੱਕਜੁਟ ਹੋ ਕੇ ਚੋਣਾਂ ਲੜੇਗੀ- ਰਵਿੰਦਰ ਸਿੰਘ ਟੁਰਨਾ ਅਗਲੀ ਖ਼ਬਰ ਵਾਤਾਵਰਨ ਸੁਧਾਰ ਸੁਸਾਇਟੀ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ,...
Ad Position 24
No active advertisement