02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ ਇੰਟਰ ਹਾਊਸ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 20-07-2026
ਲੋਹੀਆਂ ਖਾਸ, 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਪ੍ਰਿੰਸੀਪਲ ਮੈਡਮ ਅਮਨਪ੍ਰੀਤ ਕੌਰ ਜੀ ਦੀ ਯੋਗ ਅਗਵਾਈ ਸਦਕਾ ਇੰਟਰ ਹਾਊਸ ਇੰਗਲਿਸ਼ ਡੈਕਲਾਮੇਸ਼ਨ ਕੰਪੀਟੀਸ਼ਨ ਆਯੋਜਿਤ ਕੀਤਾ ਗਿਆ| ਇਸ ਕੰਪਟੀਸ਼ਨ ਵਿਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਕੁੱਲ 16 ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ| ਛੇਵੀਂ ਤੋਂ ਅੱਠਵੀਂ ਜਮਾਤ ਗਰੁੱਪ-1 ਵਿੱਚ ਸੰਦੀਪ ਕੌਰ ਛੇਵੀਂ (ਲਿੱਲੀ) ਨੇ ਪਹਿਲਾ ਸਥਾਨ, ਸੁਖਲੀਨ ਕੌਰ ਸੱਤਵੀਂ (ਰੋਜ਼) ਨੇ ਦੂਜਾ ਸਥਾਨ, ਮਹਿਨਾਜਪ੍ਰੀਤ ਕੌਰ ਛੇਵੀਂ (ਤੁਲਿਪ) ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਗਰੁੱਪ-2 ਵਿੱਚ ਮਨਰੋਜ਼ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ, ਹਰਜੋਤ ਕੌਰ ਦਸਵੀਂ (ਲਿੱਲੀ) ਨੇ ਦੂਸਰਾ ਸਥਾਨ ਅਤੇ ਸੁਖਮਨਪ੍ਰੀਤ ਕੌਰ ਦਸਵੀਂ (ਲਿੱਲੀ) ਨੇ ਤੀਸਰਾ ਸਥਾਨ ਹਾਸਲ ਕੀਤਾ| ਇਸ ਕੰਪਟੀਸ਼ਨ ਦੀ ਜੱਜਮੈਂਟ ਕੋਆਰਡੀਨੇਟਰ ਮੈਡਮ ਦੀਪਿਕਾ ਦੁਆਰਾ ਕੀਤੀ ਗਈ| ਐਕਟੀਵਿਟੀ ਇੰਚਾਰਜ ਮੈਡਮ ਨੂਤਨ ਅਤੇ ਮੈਡਮ ਲਵਪ੍ਰੀਤ ਦੁਆਰਾ ਸਟੇਜ ਸੰਚਾਲਨ ਦੀ ਭੂਮਿਕਾ ਵੀ ਬਖੂਬੀ ਨਿਭਾਈ ਗਈ| ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ| ਇਸ ਮੌਕੇ ਤੇ ਕੋਆਰਡੀਨੇਟਰ ਮੈਡਮ ਸਪਨਾ ਸ਼ਰਮਾ, ਮੈਡਮ ਲੋਕੇਸ਼ਵਰੀ ਸ਼ਰਮਾ, ਹਾਊਸ ਇੰਚਾਰਜ ਮੈਡਮ ਲਵਪ੍ਰੀਤ ਕੌਰ, ਸਰਦਾਰ ਨਾਇਬ ਸਿੰਘ, ਰਣਜੀਤ ਸਿੰਘ, ਸੁਰੇਸ਼ ਕੁਮਾਰ, ਹਰਦੀਪ ਸਿੰਘ ਅਤੇ ਰਾਜਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ 24 ਨੂੰ- ਡਾਇਰੈਕਟਰ ਰਣਜੀਤ ਕੌਰ ਅਗਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ, ਪਾਰਟੀ ਇੱਕਜੁਟ ਹੋ ਕੇ ਚੋਣਾਂ ਲੜੇਗੀ- ਰਵਿੰਦਰ ਸਿੰਘ ਟੁਰਨਾ
Ad Position 24
No active advertisement