26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਿਪਾਲੀ ਮੁੰਡੇ ਤੇ ਕਾਜ਼ੀ ਮੰਡੀ ਵਾਸੀ ਕੁੜੀ ਨੇ ਬਣਾਈ ‘ਬੰਟੀ-ਬਬਲੀ ਦੀ ਜੋੜੀ’

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਬਸਤੀ ਬਾਵਾ ਖੇਲ ਦੀ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਾਜ਼ਮਾਂ ਕੋਲੋਂ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਤੇ ਚੋਰੀਸ਼ੁਦਾ 8 ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅਮਰ ਬਹਾਦਰ ਵਾਸੀ ਕਾਠਮੰਡੂ ਨਿਪਾਲ ਹਾਲ ਵਾਸੀ ਕਿਰਾਏ ਬਸਤੀ ਬਾਵਾ ਖੇਲ ਅਤੇ ਸ਼ਗੁਨ ਵਾਸੀ ਕਾਜ਼ੀ ਮੰਡੀ ਨੇੜੇ ਰੇਲਵੇ ਸਟੇਸ਼ਨ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਦੀ ਕਹਾਣੀ ਵੀ ਹਿੰਦੀ ਫਿਲਮ ‘ਬੰਟੀ-ਬਬਲੀ ਦੀ ਜੋੜੀ’ ਵਰਗੀ ਹੈ ਅਤੇ ਉਹ ਚੋਰੀਆਂ ਵੀ ਫਿਲਮੀ ਅੰਦਾਜ਼ ’ਚ ਕਰਦੇ ਸਨ। ਉਹ ਅਕਸਰ ਸੁੱਤੇ ਹੋਏ ਲੋਕਾਂ ਦੇ ਮੋਬਾਈਲ ਚੋਰੀ ਕਰ ਲੈਂਦੇ ਸਨ। ਦੋਵੇਂ ਇਹ ਸਾਂਝਾ ਧੰਦਾ ਪਿਛਲੇ ਦੋ-ਤਿੰਨ ਸਾਲ ਤੋਂ ਕਰਦੇ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਪਰ ਅਖੀਰ ਪੁਲਿਸ ਦੀ ਨਜ਼ਰ ’ਚ ਆ ਗਏ ਅਤੇ ਪੁਲਿਸ ਅਧਿਕਾਰੀਆਂ ਨੇ ਤਕਨੀਕੀ ਤੇ ਮਨੁੱਖੀ ਵਸੀਲਿਆਂ ਦੇ ਆਧਾਰ ’ਤੇ ਉਨ੍ਹਾਂ ਦੀ ਪੈੜ ਨੱਪੀ ਰੱਖੀ ਅਤੇ ਅਖੀਰ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ-2 ਰਾਕੇਸ਼ ਯਾਦਵ ਤੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਥਾਣਾ ਬਸਤੀ ਬਾਵਾ ਖੇਲ ਇਲਾਕੇ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਥਾਣਾ ਮੁਖੀ ਜੈ ਇੰਦਰ ਆਪਣੀ ਟੀਮ ਸਮੇਤ ਲਗਾਤਾਰ ਖੁਫੀਆ ਸਰੋਤਾਂ ਤੇ ਟੈਕਨੀਕਲ ਯੂਨਿਟ ਦੀ ਮਦਦ ਨਾਲ ਤਫਤੀਸ਼ ਕਰ ਰਹੇ ਸਨ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਮੁਖੀ ਜੈ ਇੰਦਰ ਸਿੰਘ ਦੀ ਹਦਾਇਤ ਅਨੁਸਾਰ ਏ. ਐੱਸ. ਆਈ. ਗੁਰਦੀਪ ਚੰਦ ਨੇ ਸਮੇਤ ਪੁਲਿਸ ਪਾਰਟੀ ਚੋਰੀ ਹੋਏ 8 ਮੋਬਾਈਲ ਫੋਨ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਮੁਲਜ਼ਮ ਅਮਰ ਬਹਾਦਰ ਤੇ ਉਸ ਦੀ ਦੋਸਤ ਸ਼ਗੁਨ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਉਕਤ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਕੁਝ ਮੋਬਾਈਲਾਂ ਵਿੱਚੋਂ ਉਨ੍ਹਾਂ ਦੇ ਅਸਲ ਮਾਲਕਾਂ ਥਾਣੇ ਬੁਲਾ ਕੇ ਵਾਪਸ ਕਰ ਦਿੱਤੇ ਗਏ ਹਨ ਅਤੇ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਉਪਰਾਲਿਆਂ ਸਦਕਾ ਹਰ ਖੇਤਰ ’ਚ ਮੱਲਾਂ ਮਾਰ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ : ਮੋਹਿੰਦਰ ਭਗਤ ਅਗਲੀ ਖ਼ਬਰ ਪਹਿਲੀ ਅਗਸਤ ਨੂੰ ਹੋਵੇਗੀ ਜਿਮਖਾਨਾ ਕਲੱਬ ਦੀ ਏ. ਜੀ. ਐਮ. ਕੀਤਾ ਜਾ ਸਕਦੈ ਚੋਣਾਂ ਦਾ ਐਲਾਨ
Ad Position 24