03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸ਼ਹਿਰ ’ਚ ਦਿਨੋਂ ਦਿਨ ਵਧ ਰਹੀ ਕੁੱਤਿਆਂ ਦੀ ਗਿਣਤੀ ਬਜ਼ੁਰਗ ਤੇ ਬੱਚਿਆਂ ਨੂੰ ਬਣਾ ਰਹੇ ਨਿਸ਼ਾਨਾ

Ad Position 21
No active advertisement
ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਪਵਨ ਖਰਬੰਦਾ)-ਜਲੰਧਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਬੀਤੇ ਕੁਝ ਸਮੇਂ ਤੋਂ ਗੰਭੀਰ ਮੁੱਦਾ ਬਣਿਆ ਹੋਇਆ ਹੈ ਤੇ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਅਕਸਰ ਹੀ ਵਾਹਨ ਚਾਲਕ, ਬਜ਼ੁਰਗ ਤੇ ਵਿਸ਼ੇਸ਼ ਤੌਰ ’ਤੇ ਛੋਟੇ ਬੱਚੇ ਬਣ ਰਹੇ ਹਨ, ਜਿਸ ’ਤੇ ਕਾਬੂ ਪਾਉਣ ’ਚ ਨਗਰ ਨਿਗਮ ਦਾ ਸੰਬਧਿਤ ਵਿਭਾਗ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਲੋਕ ਅੱਜ ਵੀ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਤਿਆਂ ਦੇ ਕੱਟਣ ਦੇ ਸ਼ਿਕਾਰ ਲੋਕ ਨਿੱਜੀ ਹਸਪਤਾਲਾਂ, ਕਲੀਨਿਕਾਂ ਅਤੇ ਖਾਸ ਤੌਰ ’ਤੇ ਸਿਵਲ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ ਤੇ ਰੋਜ਼ਾਨਾਂ ਹੀ ਦਰਜਨਾਂ ਦੀ ਗਿਣਤੀ ’ਚ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਰਹੇ ਹਨ ਤੇ ਆਪਣਾ ਇਲਾਜ ਕਰਵਾ ਰਹੇ ਹਨ ।
ਸ਼ਹਿਰ ’ਚ ਕੁੱਤਿਆਂ ਦੇ ਵੱਧਣ ਦਾ ਕਾਰਨ
ਨਗਰ ਨਿਗਮ ਦੇ ਸੰਬਧਿਤ ਵਿਭਾਗ ਵਲੋਂ ਕੁੱਤਿਆਂ ਦੀ ਨਸਬੰਦੀ ਲਈ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਨੰਗਲ ਸ਼ਾਮਾਂ ਵਿਖੇ ਡਾਗ ਕੰਪਾਊਡ ਬਣਾਇਆ ਗਿਆ ਹੈ ਪ੍ਰੰਤੂ ਉਸ ਦੇ ਬਾਵਜੂਦ ਵੀ ਸ਼ਹਿਰ ’ਚ ਲਗਾਤਾਰ ਵੱਧ ਰਹੀ ਕੁੱਤਿਆਂ ਦੀ ਗਿਤਣੀ ਸੰਬਧਿਤ ਵਿਭਾਗ ਦੀ ਕਾਰਗੁਜਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਸ਼ਹਿਰ ਦੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਪ੍ਰੰਤੂ ਦਿਨੋਂ ਦਿਨ ਵੱਧ ਰਹੀ ਕੁੱਤਿਆਂ ਦੀ ਗਿਤਣੀ ਸ਼ਿਹਰ ਦੇ ਹਰੇਕ ਮੁਹੱਲੇ ਤੇ ਖੇਤਰ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਬਣਦੀ ਜਾ ਰਹੀ ਹੈ, ਜਿਸ ਦਾ (ਸਫ਼ਾ 5 ਦੀ ਬਾਕੀ)
ਸਰਕਾਰ ਨੂੰ ਗੰਭੀਰਤਾ ਨਾਲ ਹੱਲ੍ਹ ਕਰਨਾ ਚਾਹੀਦਾ ਹੈ।
ਕੂੜੇ ਦੇ ਢੇਰਾਂ ਤੇ ਮੀਟ ਦੀਆਂ ਦੁਕਾਨਾਂ ਨੇੜੇ ਅਕਸਰ ਖੜ੍ਹੇ ਰਹਿੰਦੇ ਹਨ ਕੁੱਤੇ
ਇੱਥੇ ਇਹ ਵੀ ਦੱਸਣਯੋਗ ਹੈ ਅਕਸਰ ਹੀ ਲਾਵਾਰਸ ਕੁੱਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ’ਚ ਸਥਿਤ ਮੀਟ ਦੀਆਂ ਦੁਕਾਨਾਂ ਅਤੇ ਖਾਸ ਤੌਰ ’ਤੇ ਕੂੜੇ ਦੇ ਢੇਰਾਂ ਦੇ ਆਲੇ ਦੁਆਲੇ ਅਕਸਰ ਹੀ ਕੁੱਤਿਆਂ ਦਾ ਝੂੰਡ ਰਹਿੰਦਾ ਹੈ, ਜੋ ਕਿ ਮੀਟ ਆਦਿ ਖਾਣ ਕਾਰਨ ਹਿੰਸਕ ਹੋ ਜਾਂਦੇ ਹਨ ਤੇ ਇਨ੍ਹਾਂ ਨੇੜਿਉਂ ਨਿਕਲਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਹਨ , ਜਿਸ ਦੇ ਕਈ ਮਸਲੇ ਪਹਿਲਾਂ ਵੀ ਧਿਆਣ ’ਚ ਆ ਚੁੱਕੇ ਹਨ ਪ੍ਰੰਤੂ ਸੰਬਧਿਤ ਵਿਭਾਗ ਵਲੋਂ ਮੀਟ ਦੀਆਂ ਦੁਕਾਨਾਂ ਦੇ ਨੇੜੇ ਅਕਸਰ ਘੁੰਮਣ ਵਾਲੇ ਇਨ੍ਹਾਂ ਕੁੱਤਿਆਂ ਨੂੰ ਕਾਬੂ ਕਰਨ ਲਈ ਜਾ ਇਸ ਦੇ ਹੱਲ੍ਹ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।
ਦੋਪਹਿਆ ਵਾਹਨ ਚਾਲਕਾਂ ਦੇ ਪਿੱਛੇ ਭੱਜਦੇ ਹਨ ਖਤਰਨਾਕ ਕੁੱਤੇ
ਅਕਸਰ ਦੇਖਣ ’ਚ ਆਇਆ ਹੈ ਕਿ ਰਾਤ ਦੇ ਸਮੇਂ ਦੋਪਹਿਆ ਵਾਹਨ ਚਾਲਕਾਂ ਨੂੰ ਵੀ ਇਹ ਕੁੱਤਿਆਂ ਦਾ ਝੂੰਡ ਆਪਣਾ ਸ਼ਿਕਾਰ ਬਨਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੇ ਡਰ ਕਾਰਨ ਅਕਸਰ ਹੀ ਵਾਹਨ ਚਾਲਕ ਲੋਕ ਆਪਣੇ ਵਾਹਨ ਨੂੰ ਰੋਕਣ ਦੀ ਥਾਂ ਭਜਾ ਲੈਂਦੇ ਹਨ ਤੇ ਇਸ ਦੌਰਾਨ ਜਦੋਂ ਕੁੱਤੇ ਉਨ੍ਹਾਂ ਦੇ ਵਾਹਨ ਪਿੱਛੇ ਭੱਜਦੇ ਹਨ ਤਾਂ ਵਾਹਨ ਚਾਲਕ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ।
ਆਪ੍ਰੇਸ਼ਨ ਉਪਰੰਤ ਨਹੀਂ ਛੱਡੇ ਜਾਣਗੇ ਲਾਵਾਰਸ ਕੁੱਤੇ-ਮੇਅਰ ਬਲਬੀਰ ਸਿੰਘ ਢਿੱਲੋਂ
ਇਸ ਸੰਬੰਧੀ ਜਦੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਹ ਗੰਭੀਰ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਰ ਮਹੀਨੇ ਸੰਬਧਿਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਤੇ ਹੈਲਥ ਅਫਸਰਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਨੰਗਲ ਸ਼ਾਮਾਂ ’ਚ ਸਥਿਤ ਕੁੱਤਿਆਂ ਦੇ ਕੰਪਾਉਂਡ ’ਚ ਇਸ ਸਮੇਂ 30 ਦੇ ਕਰੀਬ ਕੁੱਤਿਆਂ ਦੇ ਰੱਖਣ ਦੀ ਥਾਂ ਹੈ ਤੇ ਆਪ੍ਰੇਸ਼ਨ ਕਰਨ ਉਪਰੰਤ ਉਨ੍ਹਾਂ ਨੂੰ 3-4 ਦਿਨ ਰੱਖਿਆ ਜਾਂਦਾ ਹੈ ਤੇ ਮੁੜ ਉਸੇ ਥਾਂ ’ਤੇ ਹੀ ਛੱਡਣਾ ਪੈਂਦਾ ਹੈ। ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਵੀ ਕੰਪਾਊਡ ਉਸਾਰੀ ਅਧੀਨ ਹੈ ਤੇ ਜਦੋਂ ਉਹ ਤਿਆਰ ਹੋ ਜਾਣਗੇ ਤਾਂ ਇਹ ਸਮੱਸਿਆ ਦਾ ਵੀ ਕਾਫ਼ੀ ਹੱਦ ਤੱਕ ਹੱਲ੍ਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੁਣ ਆਪ੍ਰੇਸ਼ਨ ਕਰਨ ਉਪਰੰਤ ਕੁੱਤਿਆਂ ਨੂੰ ਵਾਪਿਸ ਮੁਹੱਲਿਆਂ ’ਚ ਨਹੀ ਛੱਡਿਆ ਜਾਵੇਗਾ ਤੇ ਉਨ੍ਹਾਂ ਨੂੰ ਡਾਗ ਕੰਪਾਊਂਡ ’ਚ ਹੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਇਸ ਸੰਬੰਧੀ ਵੀ ਉਸਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹ ਸਮੱਸਿਆ ਦੂਰ ਹੋ ਜਾਵੇਗੀ।
ਕਮਲ ਵਿਹਾਰ ਵਿਖੇ ਕੁੱਤਿਆਂ ਨੇ ਸਕੂਟਰੀ ’ਤੇ ਜਾ ਰਹੇ ਮਾਂ - ਪੁੱਤ ’ਤੇ ਕੀਤਾ ਹਮਲਾ
ਸਕੂਟਰੀ ਤੋਂ ਡਿੱਗਣ ਕਾਰਨ ਬੱਚਾ ਜ਼ਖ਼ਮੀ

ਚੁਗਿੱਟੀ/ ਜੰਡੂ ਸਿੰਘਾ, 30 ਜੁਲਾਈ ( ਨਰਿੰਦਰ ਲਾਗੂ) ਚੁਗਿੱਟੀ ਨਾਲ ਲੱਗਦੇ ਨਿਊ ਕਮਲ ਵਿਹਾਰ ਵਿਖੇ ਥਾਂ ਥਾਂ ਫਿਰਦੇ ਲਵਾਰਿਸ ਕੁੱਤੇ ਸਥਾਨਕ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਇਸ ਦੇ ਬਾਵਜੂਦ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਜਿਸ ਕਾਰਨ ਲੋਕ ਦੁਖੀ ਹਨ। ਬੀਤੇ ਕੱਲ੍ਹ ਜੀ ਟੀ ਬੀ ਨਗਰ ਦੀ ਵਸਨੀਕ ਅਕਾਲਦੀਪ ਕੌਰ ਆਪਣੇ ਨਰਸਰੀ ਵਿੱਚ ਪੜ੍ਹਨ ਵਾਲੇ ਮਾਸੂਮ ਬੇਟੇ ਜਸਕੀਰਤ ਨੂੰ ਉਸ ਦੇ ਸਕੂਲ ’ਚੋਂ ਛੁੱਟੀ ਹੋਣ ਤੋਂ ਬਾਅਦ ਲੈਣ ਲਈ ਆਈ ਸੀ। ਸਕੂਟਰੀ ਰਾਹੀਂ ਘਰ ਵਾਪਸ ਆਉਂਦੇ ਸਮੇਂ ਨਿਊ ਕਮਲ ਵਿਹਾਰ ਵਿਖੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਸਕੁਟਰੀ ਡਿੱਗ ਪਈ ਅਤੇ ਉਸ ਦੌਰਾਨ ਦੋਨਾਂ ਦੇ ਸੱਟਾਂ ਲੱਗ ਗਈਆਂ । ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਚਾ ਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਉਪਰੰਤ ਲਹੂਲੁਹਾਨ ਹੋਏ ਮਾਸੂਮ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਇਲਾਕੇ ਵਿੱਚ ਕਾਫ਼ੀ ਲਵਾਰਿਸ ਕੁੱਤੇ ਹਨ ਜਿਨ੍ਹਾਂ ਵਲੋਂ ਆਏ ਦਿਨ ਰਾਹ ਜਾਂਦੇ ਲੋਕਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਕਈ ਥਾਵਾਂ ’ਤੇ ਸੀਵਰੇਜ ਜਾਮ ਦੀਆਂ ਸ਼ਿਕਾਇਤਾਂ ਟੀ. ਵੀ. ਸੈਂਟਰ ਦੇ ਸਾਹਮਣੇ ਕੂੜੇ ਦੇ ਵੱਡੇ ਹੋਏ ਢੇਰ ਅਗਲੀ ਖ਼ਬਰ ਨਗਰ ਨਿਗਮ ਯੂਨੀਅਨਾਂ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਬਰਨਾਲਾ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕੀਤੀ ਜਾਵੇ ਸਖ਼ਤ...
Ad Position 24
No active advertisement