03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕਈ ਥਾਵਾਂ ’ਤੇ ਸੀਵਰੇਜ ਜਾਮ ਦੀਆਂ ਸ਼ਿਕਾਇਤਾਂ ਟੀ. ਵੀ. ਸੈਂਟਰ ਦੇ ਸਾਹਮਣੇ ਕੂੜੇ ਦੇ ਵੱਡੇ ਹੋਏ ਢੇਰ

Ad Position 21
No active advertisement
ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਸ਼ਿਵ) -ਇਕ ਪਾਸੇ ਜਿੱਥੇ ਨਗਰ ਨਿਗਮ ਯੂਨੀਅਨਾਂ ਦੇ ਇਕ ਧੜੇ ਵਲੋਂ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਅਤੇ ਸੀਵਰੇਜ ਦੇ ਕੰਮ ਬੰਦ ਕੀਤੇ ਗਏ ਹਨ ਜਿਸ ਕਰਕੇ ਕਈ ਥਾਵਾਂ ’ਤੇ ਕੂੜੇ ਅਤੇ ਸਫ਼ਾਈ ਨੂੰ ਲੈ ਕੇ ਸਮੱਸਿਆਵਾਂ ਵਧਣ ਲੱਗ ਪਈਆਂ ਹਨ। ਸ਼ਾਸਤਰੀ ਮਾਰਕੀਟ ਤੋਂ ਕਮਲ ਪੈਲੇਸ ਨੂੰ ਜਾਂਦੇ ਹੋਏ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ ਤੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਇਸ ਬਾਰੇ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸੇ ਤਰਾਂ ਨਾਲ ਲਕਸ਼ਮੀ ਪੂਰਾ ਵਿਚ ਕਾਫੀ ਸਮੇਂ ਤੋ ਸੀਵਰੇਜ ਬੰਦ ਹਨ, ਜਿਸ ਨਾਲ ਰੋਡ ਗਲੀਆਂ ਦੇ ਕੋਲ ਮੱਛਰਾਂ, ਮੱਖੀਆਂ ਦੀ ਭਰਮਾਰ ਹੋ ਗਈ ਹੈ। ਦੂਜੇ ਪਾਸੇ ਕਈ ਡੰਪਾਂ ’ਤੇ ਕੂੜੇ ਦੇ ਢੇਰ ਵਧਣ ਲੱਗ ਪਏ ਹਨ। ਟੀ. ਵੀ. ਸੈਂਟਰ ਦੇ ਸਾਹਮਣੇ ਕੂੜੇ ਦੇ ਕਾਫੀ ਵੱਡੇ ਢੇਰ ਲੱਗ ਗਏ ਹਨ ਜਿਸ ਕਰਕੇ ਆਸਪਾਸ ਲੰਘਣ ਵਾਲਿਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਬਰਸਾਤਾਂ ਦੇ ਇਸ ਮੌਸਮ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ ’ਚ ਲੰਬੀਆਂ ਕਤਾਰਾਂ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ-ਸੁਖਮਿੰਦਰ ਸਿੰਘ ਰਾਜਪਾਲ ਅਗਲੀ ਖ਼ਬਰ ਸ਼ਹਿਰ ’ਚ ਦਿਨੋਂ ਦਿਨ ਵਧ ਰਹੀ ਕੁੱਤਿਆਂ ਦੀ ਗਿਣਤੀ ਬਜ਼ੁਰਗ ਤੇ ਬੱਚਿਆਂ ਨੂੰ ਬਣਾ ਰਹੇ ਨਿਸ਼ਾਨਾ
Ad Position 24
No active advertisement