03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਭਾਜਪਾ ਦਫ਼ਤਰ ਸਾਹਮਣੇ ਖ਼ਰੀਦੇ ਸਾਮਾਨ ਦੇ ਪੈਸੇ ਮੰਗਣ ’ਤੇ ਗੱਡੀ ਸਵਾਰਾਂ ਵਲੋਂ ਦੁਕਾਨਦਾਰ ਦੀ ਕੁੱਟਮਾਰ, ਬਾਂਹ ਤੋੜੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਦੁਕਾਨਦਾਰਾਂ ’ਚ ਰੋਸ, ਕੇ. ਡੀ. ਭੰਡਾਰੀ ਵੀ ਪੀੜਤ ਕੋਲ ਪੁੱਜੇ

Ad Position 21
No active advertisement
ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਜਤਿੰਦਰ ਪੰਮੀ)–ਮਾਈ ਹੀਰਾਂ ਗੇਟ ਇਲਾਕੇ ’ਚ ਪੈਂਦੇ ਭਾਰਤੀ ਜਨਤਾ ਪਾਰਟੀ ਦੇ ਸ਼ੀਤਲਾ ਮਾਤਾ ਮੰਦਰ ਸਥਿਤ ਦਫ਼ਤਰ ਸਾਹਮਣੇ ਸਥਿਤ ਚਾਹ ਤੇ ਕਰਿਆਨੇ ਦੀ ਦੁਕਾਨ ਤੋਂ ਸਵੇਰੇ ਤੜਕੇ ਕਰੀਬ ਸਾਢੇ ਛੇ ਵਜੇ ਖਾਣ-ਪੀਣ ਦਾ ਸਾਮਾਨ ਲੈਣ ਤੋਂ ਬਾਅਦ ਦੁਕਾਨਦਾਰ ਵਲੋਂ ਪੈਸੇ ਮੰਗੇ ਜਾਣ ’ਤੇ ਦੋ ਵਿਅਕਤਆਂ ਨੇ ਪੈਸੇ ਦੇਣ ਦੀ ਬਜਾਏ ਗੱਡੀ ’ਚ ਬੇਸਬੈਟ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਬਾਂਹ ਤੋੜ ਦਿੱਤੀ। ਪੀੜਤ ਦੁਕਾਨ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ। ਜਗਜੀਤ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ੀਤਲਾ ਮੰਦਰ ਦੇ ਸਾਹਮਣੇ ਚਾਹ ਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਵੀਰਵਾਰ ਸਵੇਰੇ ਦੋ ਵਿਅਕਤੀ ਸਾਹਮਣੇ ਗੱਡੀ ਖੜ੍ਹੀ ਕਰਕੇ ਉਸ ਕੋਲੋਂ ਖਾਣ-ਪੀਣ ਦਾ ਸਾਮਾਨ ਲੈਣ ਆਏ, ਜਿਸ ਦੇ 40 ਰੁਪਏ ਬਣੇ। ਜਦੋਂ ਉਸ ਨੇ ਪੈਸੇ ਮੰਗੇ ਤਾਂ ਸਾਮਾਨ ਲੈਣ ਵਾਲਿਆਂ ਨੇ ਉਸ ਨੂੰ ਗੱਡੀ ਕੋਲ ਬੁਲਾ ਲਿਆ ਪਰ ਉਥੇ ਜਾਣ ’ਤੇ ਗੱਡੀ ਵਿੱਚ ਨਿਕਲੇ ਦੂਜੇ ਵਿਅਕਤੀ ਨੇ ਬੇਸਬੈਟ ਕੱਢ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਬੇਸਬੈਟ ਵੱਜਣ ਨਾਲ ਉਸ ਦੀ ਖੱਬੀ ਬਾਂਹ ’ਚ ਫਰੈਕਚਰ ਹੋ ਗਿਆ। ਇਸ ਉਪਰੰਤ ਉਥੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਗੱਡੀ ਸਵਾਰਾਂ ਨੇ ਉਨ੍ਹਾਂ ਨੂੰ ਵੀ ਗਾਲ੍ਹਾਂ ਕੱਢੀਆਂ ਤੇ ਫਰਾਰ ਹੋ ਗਏ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-2 ਵਿੱਚ ਦਿੱਤੀ ਅਤੇ ਹਸਪਤਾਲ ਤੋਂ ਆਪਣਾ ਇਲਾਜ ਕਰਵਾਇਆ। ਉਸ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ, ਜਿਸ ਕਾਰਨ ਇਲਾਕੇ ਦੇ ਦੁਕਾਨਦਾਰਾਂ ’ਚ ਪੁਲਿਸ ਦੀ ਢਿੱਲੀ ਕਾਰਵਾਈ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰ ਦੀ ਹਮਾਇਤ ’ਚ ਆਏ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੀੜਤ ਦੁਕਾਨਦਾਰ ਦੇ ਸਾਥੀਆਂ ਨੇ ਆਪ ਹੀ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੇ ਹਨ ਅਤੇ ਆਪ ਹੀ ਦੌੜ-ਭੱਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਪੁਲਿਸ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ। ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਥਾਣੇ ਵੀ ਗੱਲ ਕੀਤੀ ਸੀ ਅਤੇ ਫਿਰ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੁਲਜ਼ਮ ਟਰੇਸ ਕਰ ਲਏ ਗਏ ਹਨ, ਜਲਦ ਹੋਣਗੇ ਗ੍ਰਿਫ਼ਤਾਰ-ਐੱਸ. ਐੱਚ. ਓ.
ਓਧਰ ਇਸ ਮਾਮਲੇ ਸੰਬੰਧੀ ਜਦੋਂ ਥਾਣਾ ਡਵੀਜ਼ਨ ਨੰਬਰ-2 ਦੇ ਮੁਖੀ ਅਨੂ ਪਲਿਆਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀੜਤ ਵਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਉਸੇ ਵੇਲੇ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਨੇ ਜਾਂਚ ਕਰਕੇ ਕੁੱਟਮਾਰ ਕਰਨ ਵਾਲੇ ਮੁਲਜ਼ਮ ਟਰੇਸ ਕਰ ਲਏ ਹਨ ਅਤੇ ਉਨ੍ਹਾਂ ਖ਼ਿਲਾਫ਼ ਐੱਫ.ਆਈ. ਆਰ. ਦਰਜ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਚੁਗਿੱਟੀ ਫਲਾਈਓਵਰ ਲਾਗੇ ਤੇਜ਼ ਰਫ਼ਤਾਰ ਕੈਂਟਰ ਪਲਟਿਆ,ਚਾਲਕ ਦਾ ਹੋਇਆ ਬਚਾ ਜਾਮ ਲੱਗਣ ਕਾਰਨ ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਸੇਵਾ ਕੇਂਦਰਾਂ ’ਚ ਲੰਬੀਆਂ ਕਤਾਰਾਂ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ-ਸੁਖਮਿੰਦਰ ਸਿੰਘ ਰਾਜਪਾਲ
Ad Position 24
No active advertisement