03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਚੁਗਿੱਟੀ ਫਲਾਈਓਵਰ ਲਾਗੇ ਤੇਜ਼ ਰਫ਼ਤਾਰ ਕੈਂਟਰ ਪਲਟਿਆ,ਚਾਲਕ ਦਾ ਹੋਇਆ ਬਚਾ ਜਾਮ ਲੱਗਣ ਕਾਰਨ ਲੋਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 31-07-2026
ਚੁਗਿੱਟੀ/ ਜੰਡੂ ਸਿੰਘਾ, 30 ਜੁਲਾਈ ( ਨਰਿੰਦਰ ਲਾਗੂ) ਸਥਾਨਕ ਚੁਗਿੱਟੀ ਫਲਾਈਓਵਰ ਦੇ ਲਾਗੇ ਵੀਰਵਾਰ ਨੂੰ ਸੜਕ ‘ਤੇ ਖ਼ਰਾਬ ਹਾਲਤ ਵਿੱਚ ਖੜ੍ਹੀ ਇੱਕ ਬੱਸ ਨੂੰ ਬਚਾਉਂਦਿਆਂ ਕੈਂਟਰ ਫਲਾਈਓਵਰ ਤੋਂ ਹੇਠਾਂ ਡਿੱਗ ਕੇ ਪਲਟ ਗਿਆ। ਇਸ ਖ਼ਤਰਨਾਕ ਹੋਏ ਹਾਦਸੇ ਦੌਰਾਨ ਕੈਂਟਰ ਚਾਲਕ ਦਾ ਬਾਲ-ਬਾਲ ਬਚਾਅ ਹੋ ਗਿਆ। ਜਾਣਕਾਰੀ ਦਿੰਦੇ ਹੋਏ ਕੈਂਟਰ ਦੇ ਚਾਲਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਫਿਲੌਰ ਵੱਲ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਉਕਤ ਫਲਾਈਓਵਰ ਦੇ ਨੇੜੇ ਸਥਿਤ ਰਿਜੋਰਟ ਦੇ ਸਾਹਮਣੇ ਪਹੁੰਚਿਆ ਤਾਂ ਉਥੇ ਫਲਾਈਓਵਰ ਦੇ ਉਪਰ ਖ਼ਰਾਬ ਹੋਈ ਖੜ੍ਹੀ ਬੱਸ ਨੂੰ ਬਚਾਉਣ ਦੌਰਾਨ ਉਸਦਾ ਸੰਤੁਲਿਨ ਆਪਣੀ ਗੱਡੀ ਤੋਂ ਵਿਗੜ ਗਿਆ ਜਿਸ ਕਾਰਨ ਉਸ ਦੀ ਗੱਡੀ ਫਲਾਈਓਵਰ ਦੀ ਸੜਕ ਤੋਂ ਹੇਠਾਂ ਡਿੱਗਣ ਕਾਰਨ ਪਲਟ ਗਈ। ਉਧਰ ਇਸ ਸਬੰਧੀ ਇਤਲਾਹ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚੀ ਟ੍ਰੈਫਿਕ ਪੁਲਿਸ ਵੱਲੋਂ ਮੁਸ਼ੱਕਤ ਕਰਦੇ ਹੋਏ ਪਹਿਲਾਂ ਖ਼ਰਾਬ ਬੱਸ ਨੂੰ ਸੜਕ ਤੋਂ ਹਟਾਇਆ ਗਿਆ ਜਿਸ ਨਾਲ ਆਵਾਜਾਈ ਸੁਚਾਰੂ ਹੋਈ ਤੇ ਉਸਤੋਂ ਬਾਅਦ ਪਲਟੇ ਹੋਏ ਕੈਂਟਰ ਨੂੰ ਸਿੱਧਾ ਕਰਵਾਇਆ ਗਿਆ। ਇਸ ਸਬੰਧੀ ਏ.ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਉਕਤ ਹਾਈਵੇ ਅਤੇ ਚੁਗਿੱਟੀ ਚੌਂਕ ਦੇ ਆਸਪਾਸ ਵਾਹਨਾਂ ਦਾ ਦੂਰ -ਦੂਰ ਤੱਕ ਜ਼ਾਮ ਲੱਗ ਗਿਆ ਜਿਸ ਕਾਰਨ ਵਾਹਨਾਂ ਵਿੱਚ ਸਵਾਰ ਅਤੇ ਪੈਦਲ ਇੱਧਰ ਉੱਧਰ ਨੂੰ ਜਾ ਰਹੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Ad Position 22
No active advertisement
ਪਿਛਲੀ ਖ਼ਬਰ ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿਚ ਵਕੀਲਾਂ ਦੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਰਹੀ ਜਾਰੀ ਅਗਲੀ ਖ਼ਬਰ ਭਾਜਪਾ ਦਫ਼ਤਰ ਸਾਹਮਣੇ ਖ਼ਰੀਦੇ ਸਾਮਾਨ ਦੇ ਪੈਸੇ ਮੰਗਣ ’ਤੇ ਗੱਡੀ ਸਵਾਰਾਂ ਵਲੋਂ ਦੁਕਾਨਦਾਰ ਦੀ ਕੁੱਟਮਾਰ, ਬਾਂਹ ਤੋੜੀ ਪੁ...
Ad Position 24
No active advertisement