03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Ad Position 21
No active advertisement
ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਸ਼ਿਵ)- ਅੱਜ ਸ਼ਾਮ ਨੂੰ ਕੁਝ ਸਮਾਂ ਮੀਂਹ ਪੈਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁੰਮ੍ਹਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਜਿਸ ਕਰਕੇ ਥੋੜੇ ਸਮੇਂ ਵਿਚ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਮੌਸਮ ਵਿਭਾਗ ਵਲੋਂ ਅੱਜ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਤਾਂ ਕੁਝ ਜ਼ਿਲਿਆਂ ਵਿਚ ਕਾਫ਼ੀ ਮੀਂਹ ਪਿਆ। ਕਈ ਦਿਨਾਂ ਤੋਂ ਹੁੰਮ੍ਹਸ ਭਰੀ ਗਰਮੀ ਤੋਂ ਲੋਕ ਬੇਹਾਲ ਸਨ। ਚਾਹੇ ਸ਼ਾਮ ਨੂੰ ਮੀਂਹ ਪੈਣ ਨਾਲ ਲੋਕਾਂ ਨੂੰ ਕੁਝ ਸਮੇਂ ਲਈ ਤਾਂ ਰਾਹਤ ਮਿਲੀ ਪਰ ਅਜੇ ਵੀ ਹੁੰਮ੍ਹਸ ਭਰਿਆ ਮੌਸਮ ਬਣਿਆ ਹੋਇਆ ਸੀ। ਇਸ ਬਾਰ ਮੌਸਮ ਵਿਭਾਗ ਵਲੋਂ ਬਰਸਾਤਾਂ ਵਿਚ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਲੋਕਾਂ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਪੈ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ- ਮਿੱਟੀ ਦੀ ਜਾਂਚ ਲਈ ਵੱਖ -ਵੱਖ 5 ਥਾਵਾਂ ਤੋਂ ਭਰੇ ਨਮੂਨੇ, ਹੋਰ ਕਰਵਾਈਆਂ ਜ... ਅਗਲੀ ਖ਼ਬਰ ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿਚ ਵਕੀਲਾਂ ਦੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਰਹੀ ਜਾਰੀ
Ad Position 24
No active advertisement