02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਘੱਟ ਸਟਾਫ਼ ਨਾਲ ਕਿਸ ਤਰ੍ਹਾਂ ਨਾਲ ਰੁਕੇਗਾ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਦਾ ਕੰਮ ਸ਼ਿਕਾਇਤਾਂ ’ਤੇ ਕਾਰਵਾਈ ਲਈ ਕੁਝ ਹੀ ਮੌਜੂਦ ਨੇ ਬਿਲਡਿੰਗ ਇੰਸਪੈਕਟਰ

Ad Position 21
No active advertisement
ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ (ਸ਼ਿਵ)-ਸ਼ਹਿਰ ਵਿਚ ਆਏ ਦਿਨ ਨਾਜਾਇਜ ਉਸਾਰੀਆਂ ਦਾ ਕੰਮ ਚੱਲਣ ਦੀਆਂ ਸ਼ਿਕਾਇਤਾਂ ਨਿਗਮ ਕੋਲ ਪੁੱਜਦੀਆਂ ਰਹੀਆਂ ਹਨ ਤੇ ਇਸ ਤੋਂ ਇਲਾਵਾ ਕਈ ਥਾਵਾਂ ’ਤੇ ਨਾਜਾਇਜ ਕਾਲੋਨੀਆਂ ਦੀਆਂ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਨਾਜਾਇਜ ਉਸਾਰੀਆਂ ਦਾ ਕੰਮ ਰੋਕਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਿਲਡਿੰਗ ਵਿਭਾਗ ਦੀ ਹੈ ਤੇ ਸਰਕਾਰ ਨੂੰ ਆਸ ਹੁੰਦੀ ਹੈ ਕਿ ਜਲੰਧਰ ਨਿਗਮ ਦੇ ਇਸ ਅਹਿਮ ਬਿਲਡਿੰਗ ਵਿਭਾਗ ਵੀ ਮਾਲੀਆ ਸਭ ਤੋਂ ਜ਼ਿਆਦਾ ਇਕੱਠਾ ਕਰਕੇ ਦਿੱਤਾ ਜਾਵੇਗਾ ਪਰ ਸ਼ਹਿਰ ਵਿਚ ਨਾਜਾਇਜ ਉਸਾਰੀਆਂ ਦਾ ਕੰਮ ਰੁਕਣ ’ਤੇ ਨਹੀਂ ਆ ਰਿਹਾ ਹੈ ਤੇ ਆਏ ਦਿਨ ਨਿਗਮ ਕੋਲ ਇਸ ਦੀਆਂ ਸ਼ਿਕਾਇਤਾਂ ਪੁੱਜਦੀਆਂ ਰਹਿੰਦੀਆਂ ਹਨ। ਇਸ ਦਾ ਵੱਡਾ ਕਾਰਨ ਬਿਲਡਿੰਗ ਵਿਭਾਗ ਵਿਚ ਸਟਾਫ਼ ਦੀ ਕਮੀ ਦੱਸੀ ਜਾ ਰਹੀ ਹੈ। ਬਿਲਡਿੰਗ ਵਿਭਾਗ ਕੋਲ ਇਸ ਵੇਲੇ ਜਿੱਥੇ ਸ਼ਹਿਰ ਦੀਆਂ ਨਾਜਾਇਜ ਉਸਾਰੀਆਂ ਦਾ ਕੰਮ ਰੋਕਣ ਬਿਲਡਿੰਗ ਇੰਸਪੈਕਟਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਪਰ 20 ਬਿਲਡਿੰਗ ਇੰਸਪੈਕਟਰਾਂ ਵਾਲੇ ਅਸਾਮੀਆਂ ਵਾਲੇ ਵਿਭਾਗ ਵਿਚ ਸਿਰਫ਼ 2 ਹੀ ਬਿਲਡਿੰਗ ਇੰਸਪੈਕਟਰ ਕੰਮ ਦੇਖ ਰਹੇ ਹਨ ਜਦਕਿ ਦੱਸਿਆ ਜਾਂਦਾ ਹੈ ਕਿ ਹੈੱਡ ਡਰਾਫ਼ਟ ਮੈਨ ਤੇ ਡਰਾਫਟਮੈਨ ਨੂੰ ਬਿਲਡਿੰਗ ਇੰਸਪੈਕਟਰਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਪਰ ਉਨਾਂ ਕੋਲ ਪਹਿਲਾਂ ਹੀ ਨਕਸ਼ਿਆਂ ਤੇ ਹੋਰ ਆਪਣਾ ਹੀ ਕੰਮ ਹੈ ਤਾਂ ਉਹ ਕਿਸੇ ਤਰਾਂ ਨਾਲ ਸ਼ਹਿਰ ਵਿਚ ਨਾਜਾਇਜ ਉਸਾਰੀਆਂ ਨੂੰ ਬਣਨੋਂ ਰੋਕ ਸਕਦੇ ਹਨ। ਇਸ ਵੇਲੇ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਸਿਰਫ਼ 2 ਹੀ ਬਿਲਡਿੰਗ ਇੰਸਪੈਕਟਰ ਕੰਮ ਦੇਖ ਰਹੇ ਹਨ ਜਦਕਿ ਫਗਵਾੜਾ ਵਰਗੀ ਛੋਟੀ ਨਿਗਮ ਵਿਚ ਹੀ 5 ਦੇ ਕਰੀਬ ਬਿਲਡਿੰਗ ਇੰਸਪੈਕਟਰ ਕੰਮ ਦੇਖ ਰਹੇ ਹਨ। ਜੇਕਰ ਬਿਲਡਿੰਗ ਇੰਸਪੈਕਟਰਾਂ ਦੀ ਗਿਣਤੀ ਕਾਫੀ ਘੱਟ ਹੈ ਪਰ ਪਰ ਸਹਾਇਕ ਟਾਊਨ ਪਲੈਨਰਾਂ (ਏ. ਟੀ. ਪੀ.) ਦੀ ਗਿਣਤੀ 7 ਤੋਂ 8ਵਿਚਕਾਰ ਹੈ ਜਦਕਿ ਜਲੰਧਰ ਵਰਗੇ ਵੱਡੇ ਸ਼ਹਿਰ ਵਿਚ ਆਪਣੀਆਂ ਪੂਰੀਆਂ ਅਸਾਮੀਆਂ ਭਰੀਆਂ ਹੋਣੀਆਂ ਚਾਹੀਦੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਕੁੱਝ ਦਿਨ ਪਹਿਲਾਂ ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਮੇਅਰ ਵਨੀਤ ਧੀਰ ਨੂੰ ਬਿਲਡਿੰਗ ਇੰਸਪੈਕਟਰਾਂ ਦੀ ਕਮੀ ਬਾਰੇ ਵੀ ਲਿਖਤੀ ਜਾਣੂੰ ਕਰਵਾਇਆ ਸੀ ਤਾਂ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਿਲਡਿੰਗ ਇੰਸਪੈਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਬਾਰੇ ਵਿਭਾਗੀ ਮੰਤਰੀ ਨੂੰ ਵੀ ਜਾਣੂੰ ਕਰਵਾਇਆ ਸੀ। ਬਿਲਡਿੰਗ ਇੰਸਪੈਕਟਰਾਂ ਦੀ ਕਮੀ ਨਾਲ ਜਿੱਥੇ ਸ਼ਹਿਰ ਵਿਚ ਕਈ ਥਾਵਾਂ ’ਤੇ ਨਾਜਾਇਜ ਉਸਾਰੀਆਂ ਦਾ ਕੰਮ ਵੀ ਜਾਰੀ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਜਦਕਿ ਦੂਜੇ ਪਾਸੇ ਕੁੱਝ ਸਮਾਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਵਲੋੋਂ ਵੀ ਜਲੰਧਰ ਦੇ ਕੁੱਝ ਇਲਾਕਿਆਂ ਵਿਚ ਸ਼ਿਕਾਇਤਾਂ ਵਾਲੀਆਂ ਉਸਾਰੀਆਂ ’ਤੇ ਕੋਠੀਆਂ, ਦੁਕਾਨਾਂ ਬਣਨ ਦਾ ਮੌਕਾ ਦੇਖਿਆ ਸੀ ਤਾਂ ਉਸ ਤੋਂ ਬਾਅਦ ਮੁੱਖ ਚੌਕਸੀ ਅਫ਼ਸਰ ਵਲੋਂ ਬਿਲਡਿੰਗ ਵਿਭਾਗ ਕੋਲੋਂ ਰਿਕਾਰਡ ਵੀ ਤਲਬ ਕੀਤਾ ਸੀ। ਪੂਰਾ ਰਿਕਾਰਡ ਨਾ ਮਿਲਣ ’ਤੇ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੀ ਰਿਕਾਰਡ ਤਲਬ ਕੀਤਾ ਗਿਆ ਸੀ ਤਾਂ ਪੂਰਾ ਰਿਕਾਰਡ ਨਾ ਭੇਜਣ ਬਾਰੇ ਸਟਾਫ਼ ਦੀ ਕਮੀ ਦਾ ਵੀ ਇਕ ਕਾਰਨ ਸਮਝਿਆ ਜਾਂਦਾ ਰਿਹਾ ਸੀ।

ਨਾਜਾਇਜ਼ ਉਸਾਰੀਆਂ ਵਿਚ ਨਿਗਮ ਦਾ ਫਸਿਆ ਕਰੋੜਾਂ ਰੁਪਇਆ
ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਕੋਲ ਸ਼ਹਿਰ ਦੀਆਂ ਜਿਹੜੀਆਂ ਨਾਜਾਇਜ਼ ਉਸਾਰੀਆਂ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ। ਉਨਾਂ ਦੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਇਕ ਵਿਧਾਇਕ ਨੂੰ ਗ੍ਰਿਫ਼ਤਾਰ ਕਰਕੇ ਨਾਜਾਇਜ ਉਸਾਰੀਆਂ ਦੇ ਮਾਮਲੇ ਵਿਚ ਵਸੂਲੀ ਕਰਨ ਦੇ ਦੋਸ਼ ਲਗਾਏ ਸਨ ਤਾਂ ਉਨਾਂ ਸਮੇਤ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕਰੋੜਾਂ ਦੀ ਰਾਜ਼ੀਨਾਮਾ ਫ਼ੀਸ ਵਸੂਲੀ ਕੀਤੀ ਜਾਣੀ ਚਾਹੀਦੀ ਹੈ ਪਰ ਜਿਨ੍ਹਾਂ ਦੇਰ ਤੱਕ ਇਨ੍ਹਾਂ ਨਾਜਾਇਜ ਉਸਾਰੀਆਂ ਦੀ ਜਾਂਚ ਦਾ ਕੰਮ ਚੱਲ ਰਿਹਾ ਹੈ ਤਾਂ ਇਹ ਵਸੂਲੀ ਨਿਗਮ ਨੂੰ ਨਹੀਂ ਆ ਸਕੇਗੀ। ਇਸ ਤਰਾਂ ਨਾਲ ਸਮਾਂ ਬੀਤਣ ਦੇ ਨਾਲ ਇਹ ਮਾਮਲੇ ਠੰਢੇ ਪੈ ਜਾਣਗੇ ਤਾਂ ਨਗਰ ਨਿਗਮ ਨੂੰ ਕਰੋੜਾਂ ਦੀ ਵਸੂਲੀ ਨਹੀਂ ਆ ਸਕੇਗੀ। ਉਂਜ ਮੇਅਰ ਵਨੀਤ ਧੀਰ ਵਲੋਂ ਸਾਲ 2013 ਤੇ 2018 ਦੀਆਂ ਪਾਲਿਸੀ ਵਿਚ ਕਾਲੋਨੀਆਂ ਪਾਸ ਕਰਵਾਉਣ ਵਾਲਿਆਂ ਵਲੋਂ ਪੂਰੀ ਫ਼ੀਸ ਜਮਾਂ ਨਾ ਕਰਨ ’ਤੇ ਜਿਨਾਂ ਕਾਲੋਨਾਈਜ਼ਰਾਂ ਖ਼ਿਲਾਫ਼ ਕਾਰਵਾਈ ਆਰੰਭੀ ਗਈ ਸੀ। ਉਨਾਂ ਵਿਚ ਕੁੱਝ ਕਾਲੋਨਾਈਜ਼ਰਾਂ ਵਲੋਂ ਬਣਦੀਆਂ ਫ਼ੀਸਾਂ ਜਮਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਅਜੇ ਵੀ ਉਕਤ ਕਾਲੋਨਾਈਜ਼ਰਾਂ ਤੋਂ ਨਿਗਮ ਦੇ ਬਿਲਡਿੰਗ ਵਿਭਾਗ ਨੇ ਰਹਿੰਦੀਆਂ ਫ਼ੀਸ ਵਸੂਲੀ ਲੈਣੀ ਹੈ।
Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਭਾਈਚਾਰੇ ਦਾ ‘ਆਪ’ ਸਰਕਾਰ ਵਿਰੁੱਧ ਵਿਸ਼ਾਲ ਵਿਰੋਧ ਪ੍ਰਦਰਸ਼ਨ-ਸੈਂਗਰ ਅਗਲੀ ਖ਼ਬਰ ਖਾਲਸਾ ਏਡ ਨੇ ਆਸਾਮ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸ਼ੁਰੂ ਕੀਤੇ ਰਾਹਤ ਕਾਰਜ ਸਰਕਾਰ ਦੇ ਸਹਿਯੋਗ ਨਾਲ ਪੀੜਤਾਂ ਤੱਕ ਪਹੁ...
Ad Position 24
No active advertisement