ਫਿਲੌਰ, 31 ਜੁਲਾਈ (ਸਤਿੰਦਰ ਸ਼ਰਮਾ)-ਲੋਕ ਇਨਸਾਫ ਮੰਚ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਫਿਲੌਰ ਵਿਖੇ ਮਨਾਇਆ ਗਿਆ ਤੇ ਸ਼ਹੀਦਾਂ ਦੇ ਸੁਪਨੇ ਪੂਰੇ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ। ਮਾਸਟਰ ਹੰਸ ਰਾਜ, ਰਾਜਵਿੰਦਰ ਸਿੰਘ ਮੁਠੱਡਾ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਢਿੱਲੋਂ, ਰਾਮਜੀ ਦਾਸ ਗੰਨਾਪਿੰਡ, ਕਰਨੈਲ ਫਿਲੌਰ ਅਤੇ ਹਨੀ ਸੰਤੋਖਪੁਰਾ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਹਾਜ਼ਰੀਨ ਨੇ ਸ਼ਹੀਦ ਊਧਮ ਸਿੰਘ ਦੀ ਤਸਵੀਰ ’ਤੇ ਫੁੱਲਮਲਾਵਾਂ ਅਰਪਿਤ ਕੀਤੀਆਂ। ਆਗੂਆਂ ਨੇ ਤਹਿਸੀਲ ਫਿਲੌਰ ’ਚ ਵੱਧ ਰਹੀਆਂ ਪੁਲਿਸ ਵਧੀਕੀਆਂ ਵਿਰੁੱਧ ਇਕ ਮੰਗ ਪੱਤਰ ਡੀ ਐਸ ਪੀ ਫਿਲੌਰ ਭਰਤ ਮਸੀਹ ਨੂੰ ਦਿੱਤਾ ਅਤੇ ਇਕ ਹਫਤੇ ’ਚ ਮਸਲੇ ਹੱਲ ਨਾ ਹੋਣ ਦੀ ਸੂਰਤ ਵਿਚ 14 ਅਗਸਤ ਨੂੰ ਵਿਸ਼ਾਲ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ। ਆਗੂਆਂ ਨੇ ਮੰਗ ਕੀਤੀ ਕਿ ਬੱਚਿਆਂ ਦੇ ਸਕੂਲ ਦੇ ਸਮੇਂ ਸਵੇਰ ਅਤੇ ਛੁੱਟੀ ਵੇਲੇ ਟਿੱਪਰਾਂ ਤੇ ਭਾਰੇ ਵਾਹਨਾਂ ’ਤੇ ਪਾਬੰਦੀ ਲਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਚਿੱਟਾ ਵੇਚਣ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ, ਗੈਰਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਲੁੱਟਾਂ ਖੋਹਾਂ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਲੋਕਾਂ ਦੇ ਘਰੇਲੂ ਮਾਮਲਿਆਂ ’ਚ ਸਿਆਸੀ ਸ਼ਹਿ ’ਤੇ ਕੀਤੀ ਜਾਂਦੀ ਪੁਲਿਸ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ, ਮੁਠੱਡਾ ਕਲਾਂ ਦੇ ਇਕ ਕੇਸ ਵਿਚ ਪੁਲਿਸ ਦੀ ਵਧੀਕੀ ਨੂੰ ਰੋਕਿਆ ਜਾਵੇ, ਮੁਹੱਲਾ ਸੰਤੋਖਪੁਰਾ ਦੀ ਇਕ ਔਰਤ ਨੂੰ ਬਿਨਾਂ ਵਜਾਹ ਪੁਲਿਸ ਵਲੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਕਸਬਾ ਬਿਲਗਾ ਦੇ ਇਲਾਕੇ ’ਚ ਬੀਤੇ ਸਾਲ ਪਿੰਡ ਨੰਗਲ ਦੇ ਦੋ ਲੜਕਿਆਂ ਦੀ ਐਕਸੀਡੈਂਟਲ ਮੌਤ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਪਿੰਡ ਸਰਗੂੰਦੀ ’ਚ ਇਕ ਜ਼ਮੀਨ ਦੇ ਮਸਲੇ ’ਤੇ ਪੁਲਿਸ ਵਲੋਂ ਕੀਤੀ ਗਲਤ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਮੰਗ ਪੱਤਰ ਵਿਚ ਦਰਜ ਸਾਰੇ ਮਾਮਲਿਆਂ ਵਿਚ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ. ਸੰਦੀਪ ਕੁਮਾਰ, ਡਾ. ਅਸ਼ੋਕ ਕੁਮਾਰ, ਡਾ. ਸੁਨੀਲ ਕੁਮਾਰ, ਤਰਸੇਮ ਸਿੰਘ ਕੜਿਆਣਾ, ਰਣਜੀਤ ਸਿੰਘ, ਹਰਮਿੰਦਰ ਸਿੰਘ, ਗੁਰਨਾਮ ਸਿੰਘ, ਭਰਪੂਰ ਸਿੰਘ, ਅਕਾਸ਼ ਸੰਧੂ, ਲੇਖ ਰਾਜ, ਹੰਸ ਰਾਜ ਸਾਬਕਾ ਸਰਪੰਚ ਗੜ੍ਹਾ, ਜਸਵੰਤ ਬੋਧ, ਰਜਿੰਦਰ ਕੁਮਾਰ ਪੰਚ, ਜਸਬੀਰ ਸਿੰਘ, ਰਣਜੀਤ ਕੁਮਾਰ, ਕਰਨੈਲ ਚੰਦ ਮਾਹਲਾਂ, ਵਿਜੈ ਬੰਗੜ, ਸਰੂਪ ਕਲੇਰ, ਸਾਬ੍ਹੀ ਕੁਮਾਰ ਜਗਤਪੁਰ, ਰਣਜੀਤ ਮਹਿਮੀ, ਕਸ਼ਮੀਰੀ ਲਾਲ, ਗੁਰਬਚਨ ਰਾਮ, ਅਜੈ ਕੁਮਾਰ, ਸੋਨੀ ਰਾਮ, ਬਖਸ਼ੀਸ਼ ਸਿੰਘ, ਧਰਮਪਾਲ, ਬਿੰਦਰ ਪਵਾਰ, ਪਰਦੀਪ ਕੁਮਾਰ, ਸੁਰਿੰਦਰ ਕੌਰ, ਸੁਨੀਤਾ, ਬਬਲੀ ਰਾਣੀ, ਡਿੰਪਲ, ਆਰਤੀ, ਸੁਨੀਤਾ, ਗੀਤਾ ਰਾਣੀ, ਹੰਸੋ ਰਾਣੀ, ਕੁਵਿੰਦਰ ਕੌਰ ਅਤੇ ਮਹਿੰਦਰ ਕੌਰ ਆਦਿ ਹਾਜ਼ਰ ਸਨ।