05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੇ . ਐਮ . ਵੀ . ਦੀਆਂ ਕੈਡਿਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਿਆ (ਆਟੋਨੋਮਸ) ਦੀਆਂ ਐਨ. ਸੀ.

Ad Position 21
No active advertisement
ਅਜੀਤ ਡੈਸਕ 04-08-2026
ਜਲੰਧਰ, 3 ਅਗਸਤ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਿਆ (ਆਟੋਨੋਮਸ) ਦੀਆਂ ਐਨ.ਸੀ.ਸੀ. ਆਰਮੀ ਵਿੰਗ ਦੀਆਂ ਕੈਡਿਟਾਂ ਐਸ.ਯੂ.ਓ. ਮਨਦੀਪ ਕੌਰ ਅਤੇ ਸਰਜੰਟ ਇਸ਼ਨੂਰ ਕੌਰ ਨੇ ਰਾਸ਼ਟਰੀ ਪੱਧਰ ਦੇ ਇੰਟਰ ਗਰੁੱਪ ਕੰਪੀਟੀਸ਼ਨ (ਆਈਜੀਸੀ) ਥਲ ਸੈਨਿਕ ਕੈਂਪ (ਟੀਐਸਸੀ) ਵਿੱਚ ਜਲੰਧਰ ਗਰੁੱਪ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ । ਦੋਵਾਂ ਕੈਡਿਟਾਂ ਨੇ 2 ਪੰਜਾਬ (ਗਰਲਜ਼) ਬਟਾਲੀਅਨ ਐਨਸੀਸੀ, ਜਲੰਧਰ ਵੱਲੋਂ ਭਾਗ ਲੈਂਦਿਆਂ ਅਨੁਸ਼ਾਸਨ, ਸਮਰਪਣ ਅਤੇ ਲੀਡਰਸ਼ਿਪ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਐਸਯੂਓ ਮਨਦੀਪ ਕੌਰ ਨੇ ਖੇਤਰੀ ਪੱਧਰ ਦੇ ਗਰੁੱਪ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਜਲੰਧਰ ਗਰੁੱਪ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕੇਐਮਵੀ ਦੀ ਡਾਇਰੈਕਟਰ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਦੋਵਾਂ ਕੈਡਿਟਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਐਨਸੀਸੀ ਵਿਭਾਗ ਦੀ ਏਐਨਓ ਲੈਫਟੀਨੈਂਟ ਸੁਫਾਲਿਕਾ ਕਾਲੀਆ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਦੀ ਵੀ ਸਰਾਹਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਨੇ ਬਸਤੀ ਗੁਜ਼ਾਂ ਮੰਡਲ ਵਿਚ ਕੀਤਾ ਪ੍ਰਵਾਸ ਅਗਲੀ ਖ਼ਬਰ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸੜਕਾਂ ’ ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਉੱਠਿਆ ਡਿਪਟੀ ਕਮਿਸ਼ਨਰ ਨੇ...
Ad Position 24
No active advertisement