05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦਮੋਰੀਆ ਪੁਲ ਨੂੰ ਜਾਣ ਵਾਲਾ ਸਾਰਾ ਰਸਤਾ ਬੰਦ ਹੋਣ ਨਾਲ ਲੋਕ ਪੇ੍ਸ਼ਾਨ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਇਕ ਪਾਸੇ ਹੀ ਚੱਲ ਰਿਹਾ ਹੈ ਕੰਮ

ਜਲੰਧਰ, 3 ਅਗਸਤ (ਸ਼ਿਵ)- ਅੱਜ ਕਲ ਉੱਤਰੀ ਹਲਕੇ ਦੀਆਂ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਹੋਣ ਕਰਕੇ ਲੋਕਾਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਾਂ 25 ਸਤੰਬਰ ਨੂੰ ਪ੍ਰਸਿੱਧ ਬਾਬਾ ਸੋਢਲ ਮੇਲਾ ਆ ਰਿਹਾ ਹੈ ਤੇ ਇਸ ਮੇਲੇ ਨੂੰ ਜਾਣ ਲਈ ਪ੍ਰਮੁੱਖ ਰਸਤਿਆਂ ਵਿਚ ਦਮੋਰੀਆ ਪੁਲ ਤੇ ਇਕਹਿਰੀ ਪੁਲੀ ਵੀ ਸ਼ਾਮਿਲ ਹੈ ਜਦਕਿ ਦਮੋਰੀਆ ਪੁਲ ਦੇ ਹੇਠਲੇ ਪਾਸੇ ਇਕ ਸਾਈਡ ’ਤੇ ਹੀ ਰੇਣ ਵਾਟਰ ਹਾਰਵੈਸਟਿੰਗ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਕਾਫੀ ਧੀਮੀ ਗਤੀ ਨਾਲ ਚੱਲ ਰਿਹਾ ਹੈ।

Ad Position 21
No active advertisement
ਦਮੋਰੀਆ ਪੁਲ ਸੜਕ ਦਾ ਰਸਤਾ ਬੰਦ ਹੋਣ ਨਾਲ ਲੱਗਾ ਹੋਇਆ ਜਾਮ। ਤਸਵੀਰ. ਮੁਨੀਸ਼ 04-08-2026
ਜਲੰਧਰ, 3 ਅਗਸਤ (ਸ਼ਿਵ)- ਅੱਜ ਕਲ ਉੱਤਰੀ ਹਲਕੇ ਦੀਆਂ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਹੋਣ ਕਰਕੇ ਲੋਕਾਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਾਂ 25 ਸਤੰਬਰ ਨੂੰ ਪ੍ਰਸਿੱਧ ਬਾਬਾ ਸੋਢਲ ਮੇਲਾ ਆ ਰਿਹਾ ਹੈ ਤੇ ਇਸ ਮੇਲੇ ਨੂੰ ਜਾਣ ਲਈ ਪ੍ਰਮੁੱਖ ਰਸਤਿਆਂ ਵਿਚ ਦਮੋਰੀਆ ਪੁਲ ਤੇ ਇਕਹਿਰੀ ਪੁਲੀ ਵੀ ਸ਼ਾਮਿਲ ਹੈ ਜਦਕਿ ਦਮੋਰੀਆ ਪੁਲ ਦੇ ਹੇਠਲੇ ਪਾਸੇ ਇਕ ਸਾਈਡ ’ਤੇ ਹੀ ਰੇਣ ਵਾਟਰ ਹਾਰਵੈਸਟਿੰਗ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਕਾਫੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਇਸ ਪ੍ਰਾਜੈਕਟ ’ਤੇ ਕੰਮ ਚੱਲਣ ਕਾਰਨ ਸੜਕ ਦੀ ਇਕ ਸਾਈਡ ਬੰਦ ਹੋਣੀ ਚਾਹੀਦੀ ਸੀ ਪਰ ਦੋਵੇਂ ਸਾਈਡਾਂ ਬੰਦ ਹੋਣ ਕਰਕੇ ਲੋਕ ਵੀ ਪੇ੍ਸ਼ਾਨ ਹੋ ਰਹੇ ਹਨ। ਕਈ ਗੱਡੀਆਂ ਤਾਂ ਆਸਾਨੀ ਨਾਲ ਪੁਲ ਦੇ ਉੱਪਰ ਦੇ ਰਸਤੇ ਚਲੀਆਂ ਜਾਂਦੀਆਂ ਹਨ ਜਦਕਿ ਛੋਟੇ ਵਾਹਨਾਂ ਲਈ ਉੱਪਰ ਜਾਣ ਨੂੰ ਕਾਫੀ ਸਮਾਂ ਲੱਗਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦਮੋਰੀਆ ਪੁਲ ਦੇ ਇਕ ਸਾਈਡ ’ਤੇ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ ਪਰ ਲੋਕਾਂ ਦੀ ਰਾਹਤ ਲਈ ਇਕ ਸਾਈਡ ਖੋਲੀ ਜਾਣੀ ਚਾਹੀਦੀ ਹੈ। ਇਹ ਰਸਤਾ ਬਿਲਕੁਲ ਬੰਦ ਹੋਣ ਨਾਲ ਤਾਂ ਜਿੱਥੇ ਲੋਕਾਂ ਨੂੰ ਪੇ੍ਰਸ਼ਾਨੀ ਹੁੰਦੀ ਹੈ ਪਰ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਰਸਤੇ ਨੂੰ ਬੰਦ ਕਰਨਾ ਹੈ ਤਾਂ ਇਕਹਿਰੀ ਪੁਲੀ ’ਚੋਂ ਪਾਣੀ ਨਿਕਾਸੀ ਜ਼ਰੂਰੀ ਬਣਾਈ ਜਾਣੀ ਚਾਹੀਦੀ ਹੈ। ਹੁਣ ਜਦੋਂ ਇਕ ਅਗਲੇ ਮਹੀਨੇ 25 ਸਤੰਬਰ ਨੂੰ ਪ੍ਰਸਿੱਧ ਬਾਬਾ ਸੋਢਲ ਦਾ ਮੇਲਾ ਆ ਰਿਹਾ ਹੈ ਤਾਂ ਇਨ੍ਹਾਂ ਰਸਤਿਆਂ ਤੋਂ ਪਾਣੀ ਨਿਕਾਸੀ ਬਣਾਈ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ ਸਗੋਂ ਇਕਹਿਰੀ ਪੁਲੀ ਦੀ ਸਫ਼ਾਈ ਵੀ ਕੀਤੀ ਜਾਣੀ ਚਾਹੀਦੀ ਹੈ। ਹੁਣ ਦਮੋਰੀਆ ਪੁਲ ਦਾ ਰਸਤਾ ਬੰਦ ਹੋ ਜਾ ਕਾਰਨ ਜ਼ਿਆਦਾਤਰ ਵੱਡੀਆਂ ਗੱਡੀਆਂ ਤੇ ਈ-ਰਿਕਸ਼ਿਆਂ ਦਾ ਆਉਣਾ ਜਾਣਾ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਇਹ ਰਸਤਿਆਂ ਦੇ ਟ੍ਰੈਫਿਕ ਵਿਚ ਰੁਕਾਵਟਾਂ ਬਣ ਰਹੇ ਹਨ। ਈ-ਰਿਕਸ਼ਿਆਂ ਲਈ ਦਮੋਰੀਆ ਪੁਲ ਦੇ ਉੱਪਰੋਂ ਦੇ ਰਸਤੇ ਤੋਂ ਭੇਜਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ਤੇ ਨੋ ਵਰਕ ਡੇਅ ਖ਼ਤਮ , ਅੱਜ ਕੰਮ ’ ਤੇ ਪਰਤਣਗੇ ਵਕੀਲ ਅਗਲੀ ਖ਼ਬਰ ਨਿਗਮ ਦੇ ਬੈਂਕ ਖਾਤੇ ਸੀਲ ਹੋਣ ਨਾਲ ਕਰਮਚਾਰੀਆਂ ਦੀਆਂ ਰੁਕੀਆਂ ਤਨਖ਼ਾਹਾਂ ਨਾਰਾਜ਼ ਕਰਮਚਾਰੀਆਂ ਵਲੋਂ ਡੀ. ਐੱਸ. ਐਫ. ਏ. ਦੇ...
Ad Position 24
No active advertisement