05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰਕਾਰੀ ਬੱਸਾਂ ਨਾ ਚੱਲਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ ਪੰਜਾਬ ਰੋਡਵੇਜ਼, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਨੇਪਰੇ ਨਹੀਂ ਚੜ੍ਹੀ ਗੱਲ

ਜਲੰਧਰ, 3 ਅਗਸਤ (ਪਵਨ ਖਰਬੰਦਾ)-ਪੰਜਾਬ ਰੋਡਵੇਜ, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਅੱਜ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਤੇ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਮ ਲੋਕਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ ਨਿੱਜੀ ਬੱਸਾਂ ਤੇ ਟੈਕਸੀਆਂ ਆਦਿ ਰਾਹੀ ਆਪਣੇ ਕੰਮਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਯੂਨੀਅਨ ਵਲੋਂ ਕੀਤੀ ਗਈ ਅੱਜ ਦੀ ਹੜਤਾਲ ਦਾ ਜਲੰਧਰ ’ਚ ਪੂਰਾ ਅਸਰ ਦੇਖਣ ਨੂੰ ਮਿਲਿਆ।

Ad Position 21
No active advertisement
ਕੋਈ ਕੋਈ ਚੱਲ ਰਹੀ ਸਰਕਾਰੀ ਬੱਸ ਦੇ ਬਾਹਰ ਲੱਗੀ ਸਵਾਰੀਆਂ ਦੀ ਭੀੜ। 04-08-2026
ਜਲੰਧਰ, 3 ਅਗਸਤ (ਪਵਨ ਖਰਬੰਦਾ)-ਪੰਜਾਬ ਰੋਡਵੇਜ, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਅੱਜ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਤੇ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਮ ਲੋਕਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ ਨਿੱਜੀ ਬੱਸਾਂ ਤੇ ਟੈਕਸੀਆਂ ਆਦਿ ਰਾਹੀ ਆਪਣੇ ਕੰਮਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਯੂਨੀਅਨ ਵਲੋਂ ਕੀਤੀ ਗਈ ਅੱਜ ਦੀ ਹੜਤਾਲ ਦਾ ਜਲੰਧਰ ’ਚ ਪੂਰਾ ਅਸਰ ਦੇਖਣ ਨੂੰ ਮਿਲਿਆ। ਇਸ ਸੰਬੰਧ ‘ਚ ਅੱਜ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵਲੋਂ ਸਰਕਾਰ ਦੀਆਂ ਕਾਰਗੁਜਾਰੀਆਂ ਪ੍ਰਤੀ ਰੋਸ ਵੀ ਜਤਾਇਆ ਗਿਆ । ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਆਗੂਆਂ ਵਲੋਂ ਅੱਜ ਸਵੇਰ ਸਮੇਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜੋ ਕਿ ਬੇਸਿੱਟਾ ਰਹਿਣ ਕਾਰਨ ਅੱਜ ਸੂਬੇ ਭਰ ’ਚ ਕੰਟਰੈਕਟ ਵਰਕਰਜ਼ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਕੱਚੇ ਮੁਲਾਜ਼ਮਾਂ ਵਲੋਂ ਅੱਜ ਸਰਕਾਰੀ ਬੱਸਾਂ ਨਹੀਂ ਚਲਾਈਆਂ ਗਈਆਂ ਤੇ ਯੂਨੀਅਨ ਨੇ ਅੱਜ ਦੀ ਗੱਲ ਬੇਸਿੱਟਾ ਰਹਿਣ ਦੇ ਰੋਸ ਵਜੋਂ 4 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਵੀ ਚਿਤਾਵਨੀ ਵੀ ਦਿੱਤੀ ਹੈ। ਅੱਜ ਠੇਕਾ ਮੁਲਾਜ਼ਮਾਂ ਦੀ ਹੜਤਾਲ ਰਹਿਣ ਕਾਰਨ ਸਰਕਾਰੀ ਬੱਸਾਂ ਨਾਂ ਚੱਲ੍ਹਣ ਕਾਰਨ ਸਾਰਾ ਦਿਨ ਦੂਰ ਦੂਰ ਤੱਕ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਦੱਸਣਯੋਗ ਹੈ ਕਿ ਅੱਜ ਦੀ ਗੱਲ ਬੇਸਿੱਟਾ ਰਹਿਣ ਕਾਰਨ ਯੂਨੀਅਨ ਵਲੋਂ ਇਹ ਇਹ ਹੜਤਾਲ 2 ਦਿਨ ਹੋਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਸਰਕਾਰੀ, ਬੱਸਾਂ ਦਾ ਲਾਹਾ ਲੈਣ ਵਾਲੀ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਫੈਸਲਿਆਂ ‘ਤੇ ਸਰਕਾਰ ਵਲੋਂ ਹਾਂ ਪੱਖੀ ਰਵਈਆ ਰੱਖਿਆ ਗਿਆ ਹੈ ਪ੍ਰੰਤੂ ਲਿਖਤੀ ਰੂਪ ’ਚ ਨਾਂ ਦੇਣ ਕਾਰਨ ਅਜੇ ਯੂਨੀਅਨ ’ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਆਉਣ ਵਾਲੇ ਦੋ ਦਿਨ ਹੋ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ 23ਵੀਆਂ ਰਾਸ਼ਟਰਮੰਡਲ ਖੇਡਾਂ ਭਾਰਤੀ ਧੀਆਂ ਨੇ ਦਿਖਾਇਆ ਦਮ ਲੜਕਿਆਂ ਨੇ ਜਗਾਈ ਨਵੀਂ ਆਸ ਅਗਲੀ ਖ਼ਬਰ ਹੜਤਾਲ ਤੇ ਨੋ ਵਰਕ ਡੇਅ ਖ਼ਤਮ , ਅੱਜ ਕੰਮ ’ ਤੇ ਪਰਤਣਗੇ ਵਕੀਲ
Ad Position 24
No active advertisement