ਕੋਟ ਰਾਮ ਦਾਸ ਵਿਖੇ ਕਲਸ਼ ਯਾਤਰਾ ਦਾ ਕੀਤਾ ਗਿਆ ਸਵਾਗਤ
ਚੁਗਿੱਟੀ/ ਜੰਡੂ ਸਿੰਘਾ,4 ਅਗਸਤ ( ਨਰਿੰਦਰ ਲਾਗੂ)-ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਾਸ਼ੀ ਤੋਂ ਕੱਢੀ ਗਈ ਕਲਸ਼ ਯਾਤਰਾ ਕੋਟ ਰਾਮਦਾਸ ਵਿਖੇ ਪਹੁੰਚੀ। ਜ਼ਿਕਰਯੋਗ ਹੈ ਕਿ ਇਸ ਕਲਸ਼ ਯਾਤਰਾ ਦੀ ਸ਼ੁਰੂਆਤ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ (ਸੱਚਖੰਡ ਡੇਰਾ ਬੱਲਾਂ) ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੁਰੂ ਪੂਰਨਿਮਾ ਵਾਲੇ ਦਿਨ ਕਾਸ਼ੀ ਤੋਂ ਕੀਤੀ ਸੀ।
ਚੁਗਿੱਟੀ/ ਜੰਡੂ ਸਿੰਘਾ,4 ਅਗਸਤ ( ਨਰਿੰਦਰ ਲਾਗੂ)-ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਾਸ਼ੀ ਤੋਂ ਕੱਢੀ ਗਈ ਕਲਸ਼ ਯਾਤਰਾ ਕੋਟ ਰਾਮਦਾਸ ਵਿਖੇ ਪਹੁੰਚੀ। ਜ਼ਿਕਰਯੋਗ ਹੈ ਕਿ ਇਸ ਕਲਸ਼ ਯਾਤਰਾ ਦੀ ਸ਼ੁਰੂਆਤ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ (ਸੱਚਖੰਡ ਡੇਰਾ ਬੱਲਾਂ) ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੁਰੂ ਪੂਰਨਿਮਾ ਵਾਲੇ ਦਿਨ ਕਾਸ਼ੀ ਤੋਂ ਕੀਤੀ ਸੀ। ਕੋਟ ਰਾਮਦਾਸ ਵਿਖੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਇਸ ਕਲਸ਼ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਲਾਕਾ ਨਿਵਾਸੀਆਂ ਨੇ ਇਸ ਕਲਸ਼ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ । ਸ਼੍ਰੀ ਗੁਰੂ ਰਵਿਦਾਸ ਮੰਦਰ, ਕੋਟ ਰਾਮਦਾਸ ਵਿਖੇ ਕਲਸ਼ ਨੂੰ ਪਾਲਕੀ ਵਿੱਚ ਸਜਾ ਕੇ ਢੋਲ ਅਤੇ ਕੀਰਤਨੀ ਜਥੇ ਨਾਲ ਪੂਰੇ ਮੁਹੱਲੇ ਵਿੱਚ ਪਰਿਕਰਮਾ ਕਰਵਾਈ ਗਈ। ਇਸ ਮੌਕੇ ਮਦਨ ਲਾਲ, ਮਾਣਸ਼ਿਸ਼ ਘੁੱਲਾ, ਸੁਖਵਿੰਦਰ, ਸੰਦੀਪ ਕੁਮਾਰ, ਮਨੋਜ ਅਗਰਵਾਲ, ਧਰਮਪਾਲ, ਸ਼ਾਮ ਸ਼ਰਮਾ, ਸ਼ੀਤਲ ਦਾਸ, ਵਿਜੇ ਕੁਮਾਰ, ਸੇਠੀ, ਹਰੀ ਦਾਸ, ਦੇਵਰਾਜ ਜੱਸੀ, ਸ਼ੀਲੀ, ਗੁਰਮੀਤ ਚੰਦ (ਸਾਬਕਾ ਕੌਂਸਲਰ), ਰਾਜਿੰਦਰ ਮੱਲਾ, ਵਰਿੰਦਰ ਬੀਤਾ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਉਪਰੰਤ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਭਵਨ ਵਿਖੇ ਵੀ ਪਾਲਕੀ ਅਤੇ ਕਲਸ਼ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਨੋਹਰ ਲਾਲ, ਚਰਨਪਾਲ, ਰੋਸ਼ਨ ਲਾਲ, ਗਿਆਨ ਚੰਦ ਅਤੇ ਹੋਰ ਸਾਥੀ ਹਾਜ਼ਰ ਸਨ।