43 ਵਾਂ ਸੁਰਜੀਤ ਹਾਕੀ ਟੂਰਨਾਮੈਂਟ ਨਵੰਬਰ ’ ਚ ਦੇਸ਼ ਦੀਆਂ 14 ਚੋਟੀ ਦੀਆਂ ਟੀਮਾਂ ਲੈਣਗੀਆਂ ਹਿੱਸਾ
ਜਲੰਧਰ, 4 ਅਗਸਤ (ਡਾ. ਜਤਿੰਦਰ ਸਾਬੀ) ਸੁਰਜੀਤ ਹਾਕੀ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਡੀ.
ਜਲੰਧਰ, 4 ਅਗਸਤ (ਡਾ.ਜਤਿੰਦਰ ਸਾਬੀ) ਸੁਰਜੀਤ ਹਾਕੀ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਡੀ.ਸੀ ਜਲੰਧਰ ਕਮ ਪ੍ਰਧਾਨ ਸੁਰਜੀਤ ਹਾਕੀ ਸੁਸਾਇਟੀ ਵਰਜੀਤ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ’ਚ 43ਵਾਂ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਨਵੰਬਰ ਮਹੀਨੇ ਦੇ ਵਿਚ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ, ਕਿਉਂਕੀ ਜਲੰਧਰ ਵਿਖੇ ਏਸ਼ੀਅਨ ਹਾਕੀ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਇਸ ਦੀਆਂ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 6 ਲੱਖ ਰੁਪਏ ਜੋ ਪ੍ਰਵਾਸੀ ਭਾਰਤੀ ਅਮਲੋਕ ਸਿੰਘ ਗਾਖਲ (ਗਾਖਲ ਗਰੁੱਪ ਯੂ.ਐਸ.ਏ ) ਵੱਲੋ ਦਿੱਤਾ ਜਾਵੇਗਾ। ਇਸ ਹਾਕੀ ਟੂਰਨਾਮੈਂਟ ਨੂੰ ਇੰਡੀਅਨ ਆਇਲ ਵੱਲੋਂ ਪਿਛਲੇ 35 ਸਾਲਾਂ ਤੋਂ ਸਪਾਂਸਰ ਕੀਤਾ ਜਾ ਰਿਹਾ ਹੈ ਤੇ ਅੱਗੇ ਤੋਂ ਵੀ ਉਸ ਨੂੰ ਟਾਈਟਲ ਸਪਾਂਸਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਹਾਕੀ ਟੂਰਨਾਮੈਂਟ ਦੇ ਵਿਚ ਦੇਸ਼ ਭਰ ਤੋਂ 14 ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੀ ਸਮਾਪਤੀ ਮੌਕੇ ਤੇ 1980 ਦੀ ਮਾਸਕੋ ਉਲੰਪਿਕ ਦੀ ਸੋਨ ਤਗਮਾਂ ਜੇਤੂ ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਤੇ ਵਰਕਿੰਗ ਪ੍ਰਧਾਨ ਐਲ.ਆਰ.ਨਈਅਰ, ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ ਜਨਰਲ ਸਕੱਤਰ, ਇਕਬਾਲ ਸਿੰਘ ਸੰਧੂ ਸੀ.ਈ.ਓ, ਨਰਿੰਦਰਪਾਲ ਸਿੰਘ ਜੱਜ ਮੀਤ ਪ੍ਰਧਾਨ, ਕਰਨਦੀਪ ਸਿੰਘ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਸਨ।