ਰੋਟਰੀ ਕਲੱਬ ਵਲੋਂ ਪੀ . ਪੀ . ਆਰ . ਮਾਰਕੀਟ ਨੇੜੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
ਜਲੰਧਰ, 5 ਅਗਸਤ (ਜਸਪਾਲ ਸਿੰਘ)-ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਜਲੰਧਰ ਸਿਟੀ ਨੇ ਘਈ ਹਸਪਤਾਲ ਦੇ ਸਹਿਯੋਗ ਨਾਲ ਪੀਪੀਆਰ ਮਾਰਕੀਟ ਨੇੜੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਛਾਂਦਾਰ ਪੌਦੇ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ ਗਿਆ ।
ਜਲੰਧਰ, 5 ਅਗਸਤ (ਜਸਪਾਲ ਸਿੰਘ)-ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਜਲੰਧਰ ਸਿਟੀ ਨੇ ਘਈ ਹਸਪਤਾਲ ਦੇ ਸਹਿਯੋਗ ਨਾਲ ਪੀਪੀਆਰ ਮਾਰਕੀਟ ਨੇੜੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਛਾਂਦਾਰ ਪੌਦੇ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ ਗਿਆ । ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਸੁਰਿੰਦਰ ਜਗਤ ਨੇ ਦੱਸਿਆ ਕਿ ਵਾਤਾਵਰਣ ਸੰਭਾਲ ਲਈ ਕਲੱਬ ਵੱਲੋਂ ਚਲਾਇਆ ਜਾ ਰਿਹਾ ਇਹ ਦੂਜਾ ਪ੍ਰੋਜੈਕਟ ਹੈ । ਉਨ੍ਹਾਂ ਕਿਹਾ ਕਿ ਅਨੁਕੂਲ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ ਤਾਂ ਜੋ ਸ਼ਹਿਰ ਵਿੱਚ ਹਰਿਆਵਲ ਨੂੰ ਵਧਾਇਆ ਜਾ ਸਕੇ। ਇਸ ਮੌਕੇ ਪੀਡੀਜੀ ਰੋਟੇਰੀਅਨ ਡਾ. ਯੂ.ਐਸ. ਘਈ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਹਮੇਸ਼ਾ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਣ ਸੰਭਾਲ ਲਈ ਵੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਇੱਕ ਸਿਹਤਮੰਦ, ਸਾਫ਼-ਸੁਥਰੇ ਅਤੇ ਹਰਿਆ-ਭਰਿਆ ਸਮਾਜ ਸਿਰਜਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ ਰੋਟੇਰੀਅਨ ਡਾ. ਐਚ.ਐਸ. ਭੂਟਾਨੀ ਸਨ । ਇਸ ਮੌਕੇ ਜ਼ੋਨਲ ਟ੍ਰੇਨਰ ਰੋਟੇਰੀਅਨ ਕੁਲਵੰਤ ਸਿੰਘ, ਡਿਸਟ੍ਰਿਕਟ ਸਕੱਤਰ ਰੋਟੇਰੀਅਨ ਡਾ. ਨਰਿੰਦਰ ਪਾਲ ਸਿੰਘ, ਡਿਸਟ੍ਰਿਕਟ ਸਕੱਤਰ ਰੋਟੇਰੀਅਨ ਡਾ. ਐਮ.ਐਸ. ਭੂਟਾਨੀ, ਰੋਟੇਰੀਅਨ ਅਰਵਿੰਦ ਘਈ, ਰੋਟੇਰੀਅਨ ਅਮਿਤ ਟੰਡਨ, ਰੋਟੇਰੀਅਨ ਤਰੁਣ ਸ਼ਰਮਾ, ਰੋਟੇਰੀਅਨ ਗਗਨਦੀਪ ਗੁਪਤਾ, ਰੋਟੇਰੀਅਨ ਸੁਭਾਸ਼ ਸੁਖੀਜਾ, ਰੋਟੇਰੀਅਨ ਨਰੇਸ਼ ਮਹਾਜਨ, ਰੋਟੇਰੀਅਨ ਗਗਨ ਚਾਵਲਾ, ਰੋਟੇਰੀਅਨ ਅਰਵਿੰਦ ਪ੍ਰਕਾਸ਼, ਰੋਟੇਰੀਅਨ ਰਿੰਕੂ ਅਤੇ ਰੋਟੇਰੀਅਨ ਅਜੈ ਧਵਨ ਸਮੇਤ ਹੋਰ ਮੈਂਬਰ ਹਾਜ਼ਰ ਸਨ ।