06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਇਤਿਹਾਸਿਕ ਜਿੱਤ ਮਗਰੋਂ ਬਾਰ ਐਸੋਸੀਏਸ਼ਨ ਫਿਲੌਰ ’ਚ ਖੁਸ਼ੀ ਦਾ ਮਾਹੌਲ

ਫਿਲੌਰ, 5 ਅਗਸਤ (ਵਿਪਨ ਗੈਰੀ)-ਪਿਛਲੇ ਇੱਕ ਮਹੀਨੇ ਤੋਂ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵਲੋਂ ਬਣਾਈ ਗਈ ਪਾਲਿਸੀ ਐਲ. ਏ.

Ad Position 21
No active advertisement
ਅਜੀਤ ਡੈਸਕ 06-08-2026
ਫਿਲੌਰ, 5 ਅਗਸਤ (ਵਿਪਨ ਗੈਰੀ)-ਪਿਛਲੇ ਇੱਕ ਮਹੀਨੇ ਤੋਂ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵਲੋਂ ਬਣਾਈ ਗਈ ਪਾਲਿਸੀ ਐਲ.ਏ.ਡੀ.ਸੀ. ਦੇ ਵਿਰੋਧ ਵਿਚ ਲਗਾਤਾਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਬਾਰ ਐਸੋਸੀਏਸ਼ਨਾਂ ਵਲੋਂ ਸਾਂਝੇ ਤੌਰ ’ਤੇ ਸੰਘਰਸ਼ ਕੀਤਾ ਜਾ ਰਿਹਾ ਸੀ। ਜਿਸ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ, ਤੇ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ।ਇਸ ਸੰਘਰਸ਼ ਲਈ ਬਾਰ ਐਸੋਸੀਏਸ਼ਨ ਫਿਲੌਰ ਵਲੋਂ ਸਰਗਰਮ ਮੈਬਰ ਬਾਰ ਦੇ ਸੈਕਟਰੀ ਐਡਵੋਕੇਟ ਸੁਰਜੀਤ ਖੈਤਾਨ ਵਲੋਂ ਸਮੂਹ ਵਕੀਲ਼ ਸਾਹਿਬਾਨਾਂ ਦੇ ਸਹਿਯੋਗ ਨਾਲ ਇੱਕ ਮਹੀਨੇ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਅਥਾਰਟੀ ਵਲੋਂ ਫੈਸਲਾ ਵਾਪਿਸ ਲੈਣ ’ਤੇ ਸਮੂਹ ਬਾਰ ਮੈਂਬਰਾਂ ’ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਬਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਤੋਂ ਇਲਾਵਾ ਵਕੀਲ ਸਾਹਿਬਾਨਾਂ ‘ਚ ਗੌਰਵ ਸਾਗਰ, ਪੰਕਜ ਸ਼ ਰਮਾ, ਅਮਰਜੀਤ ਮੱਲ, ਕਿਸ਼ੌਰ ਖੇਲਾ, ਜਸਪਾਲ ਕਲੇਰ, ਜਸਵਿੰਦਰ ਭੱਟੀ, ਦਿਨੇਸ਼ ਕਮਲ, ਸਤਿਆਨੰਦ ਅਗਰਵਾਲ, ਕਿਰਪਾਲ ਸਿੰਘ ਪਾਲੀ, ਨਵਜੋਤ ਸਿੰਘ ਖਹਿਰਾ, ਅਜੈ ਕੁਮਾਰ, ਅਕਾਸ਼ਦੀਪ ਅਗਨੀਹੋਤਰੀ, ਗੁਰਜੰਟ ਸਿੰਘ, ਅਸ਼ਵਨੀ ਕੁਮਾਰ ਬੋਪਾਰਾਏ, ਰਜਿੰਦਰ ਸੰਧੂ, ਸੁਖਵਿੰਦਰ ਖੁਰਾਨਾ, ਪਰਮਿੰਦਰ ਮੈਂਗੜਾ, ਗੌਰਵ ਕੌਸ਼ਲ, ਰੈਨੂ ਜੋਸਨ, ਅੰਜਲੀ, ਦਿਨੇਸ਼ ਲੱਖਨਪਾਲ, ਬਲਦੀਪ ਅੱਪਰਾ, ਵਿਨੋਦ ਲਮਸਰ ਅਤੇ ਹੋਰਾਂ ਵਲੋਂ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਸੂਰੀਆ ਕਾਂਤ ਅਤੇ ਨੈਸ਼ਨਲ ਲੀਗਲ ਸਰਵਿਸਜ਼ ਅਥਾਰਿਟੀ ਦੇ ਚੇਅਰਮੈਨ ਜਸਟਿਸ ਵਿਕਰਮ ਨਾਥ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ਵਿਚ ‘ਵਨ ਐਕਟ ਪਲੇ’ ਪ੍ਰਤੀਯੋਗਤਾ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਪੀ . ਪੀ . ਆਰ . ਮਾਰਕੀਟ ਨੇੜੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
Ad Position 24
No active advertisement