06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਟੇਟ ਪਬਲਿਕ ਸਕੂਲ ਨਕੋਦਰ ਵਿਚ ‘ਵਨ ਐਕਟ ਪਲੇ’ ਪ੍ਰਤੀਯੋਗਤਾ

ਨਕੋਦਰ, 5 ਅਗਸਤ (ਗੁਰਵਿੰਦਰ ਸਿੰਘ)- ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਅੰਤਰ ਸਦਨ ‘ਵਨ ਐਕਟ ਪਲੇ’ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਪ੍ਰਤੀਯੋਗਤਾ ਦੋ ਭਾਗਾਂ ਵਿੱਚ ਵੰਡੀ ਗਈ।

Ad Position 21
No active advertisement
ਅਜੀਤ ਡੈਸਕ 06-08-2026
ਨਕੋਦਰ, 5 ਅਗਸਤ (ਗੁਰਵਿੰਦਰ ਸਿੰਘ)- ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਅੰਤਰ ਸਦਨ ‘ਵਨ ਐਕਟ ਪਲੇ’ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਪ੍ਰਤੀਯੋਗਤਾ ਦੋ ਭਾਗਾਂ ਵਿੱਚ ਵੰਡੀ ਗਈ। ਭਾਗ-1 ਵਿੱਚ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਅਤੇ ਭਾਗ -2 ਵਿੱਚ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਭਾਗ-1 ਵਿੱਚ ‘ਵਨ ਐਕਟ ਪਲੇ’ ਦੇ ਵਿਸ਼ੇ ਸਨ- ਦ ਗਰੇਟ ਸਕਰੀਨ-ਫਰੀ ਐਡਵੈਂਚਰ, ਹੈਲਪਿੰਗ ਅਦਰਸ, ਓਨੈਸਟੀ ਇਜ ਦਾ ਬੈਸਟ ਪੌਲੀਸੀ, ਮਰੀਨ ਲਾਈਫ਼ ਕੰਜਰਵੇਸ਼ਨ। ਭਾਗ-2 ਵਿੱਚ ਵਿਸ਼ੇ ਸਨ-ਸਿਹਤ ਦੇ ਸੁਪਰ ਹੀਰੋ, ਮੋਬਾਈਲ ਦੇ ਜਾਲ਼ ਵਿੱਚ ਬਚਪਨ, ਨਸ਼ੇ ਨੂੰ ਨਾਂਹ ਜ਼ਿੰਦਗੀ ਨੂੰ ਹਾਂ, ਬਾਲ ਤਸਕਰੀ। ਇਹਨਾਂ ਵਿਸ਼ਿਆਂ ਦੀ ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਮੰਚ ਉੱਤੇ ਸਫ਼ਲ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਪ੍ਰਤੀਯੋਗਤਾ ਵਿੱਚ ਭਾਗ-1 ਵਿੱਚ ਹੋਮੀ ਭਾਭਾ ਸਦਨ ਨੇ ਪਹਿਲਾ ਅਤੇ ਹਰਗੋਬਿੰਦ ਖੁਰਾਣਾ ਸਦਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਗ -2 ਵਿੱਚ ਸੀ ਵੀ ਰਮਨ ਸਦਨ ਨੇ ਪਹਿਲਾ ਅਤੇ ਅਮਤ੍ਰਿਆ ਸੇਨ ਸਦਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕੌਰ , ਡਾਇਰੈਕਟਰ ਡਾਕਟਰ ਰਿਤੂ ਭਨੋਟ ਅਤੇ ਪ੍ਰਿੰਸੀਪਲ ਸ੍ਰੀ ਰੋਹਿਤ ਠਾਕੁਰ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਜਨਤਾ ਕਾਲਜ ’ ਚ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਤੇ ਚੌਧਰੀ ਜਗਜੀਤ ਸਿੰਘ ਦੀ ਬਰਸੀ ਮਨਾਈ ਮਾਤਾ ਸਾਹਿਬ ਕੌਰ ਖ਼ਾਲਸਾ ਕ... ਅਗਲੀ ਖ਼ਬਰ ਇਤਿਹਾਸਿਕ ਜਿੱਤ ਮਗਰੋਂ ਬਾਰ ਐਸੋਸੀਏਸ਼ਨ ਫਿਲੌਰ ’ਚ ਖੁਸ਼ੀ ਦਾ ਮਾਹੌਲ
Ad Position 24
No active advertisement