ਕਲਸ਼ ਯਾਤਰਾ ਦਾ ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਭਰਵਾਂ ਸਵਾਗਤ
ਜਲੰਧਰ, 6 ਅਗਸਤ (ਜਸਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਵਾਰਾਨਸੀ ਤੋਂ ਆਈ ਪਵਿੱਤਰ ਕਲਸ਼ ਯਾਤਰਾ ਦਾ ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਸ. ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ।
ਜਲੰਧਰ, 6 ਅਗਸਤ (ਜਸਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਵਾਰਾਨਸੀ ਤੋਂ ਆਈ ਪਵਿੱਤਰ ਕਲਸ਼ ਯਾਤਰਾ ਦਾ ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਸ. ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਜਗਬੀਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਲਸ਼ ਯਾਤਰਾ ਪਿਛਲੇ ਦਿਨੀਂ ਚੰਡੀਗੜ੍ਹ ਪਹੁੰਚੀ ਸੀ ਤੇ ਉੱਥੋਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਇਸ ਪਵਿੱਤਰ ਕਲਸ਼ ਨੂੰ ਪੂਰੇ ਸਨਮਾਨ ਦੇ ਨਾਲ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਸੌਂਪਿਆ ਗਿਆ ਸੀ ਤਾਂ ਜੋ ਸਾਰੀ ਸੰਗਤ ਨੂੰ ਇਸ ਪਵਿੱਤਰ ਕਲਸ਼ ਦੇ ਦਰਸ਼ਨ ਕਰਵਾਏ ਜਾ ਸਕਣ। ਉਹ ਖੁਦ ਚੰਡੀਗੜ੍ਹ ਤੋਂ ਇਸ ਪਵਿੱਤਰ ਕਲਸ਼ ਨੂੰ ਲੈ ਕੇ ਪਰਾਗਪੁਰ ਜੀ. ਟੀ. ਰੋਡ ’ਤੇ ਪੁੱਜੇ, ਜਿੱਥੋਂ ਉਹ ਨੰਗੇ ਪੈਰੀਂ ਇਸ ਨੂੰ ਪਵਿੱਤਰ ਕਲਸ਼ ਨੂੰ ਲੈ ਕੇ ਵੱਖ-ਵੱਖ ਪਿੰਡਾਂ ’ਚ ਪਹੁੰਚੇ, ਜਿੱਥੇ ਸੰਗਤਾਂ ਨੇ ਇਸ ਪਵਿੱਤਰ ਕਲਸ਼ ਦੇ ਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ ਇਹ ਕਲਸ਼ ਯਾਤਰਾ ਵਿਧਾਨ ਸਭਾ ਹਲਕਾ ਨਕੋਦਰ, ਸ਼ਾਹਕੋਟ ਅਤੇ ਜਲੰਧਰ ਛਾਉਣੀ ਦੇ ਵੱਖ-ਵੱਖ ਪਿੰਡਾਂ ’ਚ ਕੱਢੀ ਜਾ ਰਹੀ ਹੈ । ਜਲੰਧਰ ਛਾਉਣੀ ਹਲਕੇ ਦੇ ਇਸ ਕਲਸ਼ ਯਾਤਰਾ ਦਾ ਸਮਰਾਏ, ਲਖਣਪਾਲ, ਧਨੀ ਪਿੰਡ, ਸਰਹਾਲੀ, ਨੱਥੇਵਾਲ, ਸੁੁੰਨੜ ਖੁਰਦ, ਦਾਦੂਵਾਲ, ਰਾਏਪੁਰ, ਹਰਦੋ ਫਰਾਲਾ, ਅਲੀਪੁਰ, ਕੁੱਕੜ ਪਿੰਡ ਆਦਿ ਪਿੰਡਾਂ ’ਚ ਸੰਗਤਾਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਇਸ ਦੇ ਦਰਸ਼ਨ ਕੀਤੇ।