25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਚ ਈ - ਵੇਸਟ ਜਾਗਰੂਕਤਾ ਸੈਮੀਨਾਰ ਕਰਵਾਇਆ ਵਿਦਿਆਰਥੀਆਂ ਨੂੰ ਈ-ਵੇਸਟ ਪ੍ਰਬੰਧਨ ਬਾਰੇ ਕੀਤਾ ਜਾਗਰੂਕ

ਸ਼ਾਹਕੋਟ, 24 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਈ-ਵੇਸਟ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

Ad Position 21
No active advertisement
ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਕਰਵਾਏ ਗਏ ਈ-ਵੇਸਟ ਜਾਗਰੂਕਤਾ ਸੈਮੀਨਾਰ ਵਿਚ ਵਿਦਿਆਰਥੀਆਂ ਨਾਲ ਸਕੂਲ ਦੇ ਅਧਿਆਪਕ। ਅਤੇ (ਸੱਜੇ) ਪ੍ਰੋਜੈਕਟਰ ਰਾਹੀਂ ਵਿਦਿਆਰਥੀਆਂ ਨੂੰ ਈ-ਵੇਸਟ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ। ਤਸਵੀਰਾਂ: ਬਾਂਸਲ 25-10-2026
ਸ਼ਾਹਕੋਟ, 24 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਈ-ਵੇਸਟ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਘਰਾਂ ਵਿਚ ਪਏ ਪੁਰਾਣੇ ਮੋਬਾਈਲ ਫ਼ੋਨ, ਚਾਰਜਰ, ਕੰਪਿਊਟਰ ਕੀ-ਬੋਰਡ, ਬੈਟਰੀਆਂ ਅਤੇ ਹੋਰ ਖ਼ਰਾਬ ਇਲੈਕਟ੍ਰਾਨਿਕ ਉਪਕਰਣ ਇਕੱਠੇ ਕੀਤੇ ਗਏ। ਇਸ ਮੌਕੇ ਸਕੂਲ ’ਚ ਇੱਕ ਵਿਸ਼ੇਸ਼ ਈ-ਵੇਸਟ ਕੁਲੈਕਸ਼ਨ ਸੈਂਟਰ ਵੀ ਸਥਾਪਿਤ ਕੀਤਾ ਗਿਆ ਤਾਂ ਜੋ ਈ-ਕਚਰੇ ਨੂੰ ਆਮ ਕੂੜੇ ਤੋਂ ਵੱਖਰਾ ਇਕੱਠਾ ਕਰਕੇ ਅਧਿਕਾਰਤ ਰੀਸਾਈਕਲਿੰਗ ਕੇਂਦਰ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਸਕੂਲ ਮੁਖੀ ਗੌਰਵ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਦਲਦੇ ਯੁੱਗ ਵਿਚ ਜਿੱਥੇ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਵਾਤਾਵਰਨ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਤੌਰ ’ਤੇ ਹਵਾ, ਪਾਣੀ, ਮਿੱਟੀ ਅਤੇ ਧੁਨੀ ਪ੍ਰਦੂਸ਼ਣ ਦੀ ਗੱਲ ਕੀਤੀ ਜਾਂਦੀ ਸੀ, ਪਰ ਹੁਣ ਇਲੈਕਟ੍ਰਾਨਿਕ ਉਪਕਰਣਾਂ ਦੀ ਵਧਦੀ ਵਰਤੋਂ ਕਾਰਨ ਪੰਜਵੇਂ ਪ੍ਰਦੂਸ਼ਣ ਵਜੋਂ ਈ-ਵੇਸਟ ਪ੍ਰਦੂਸ਼ਣ ਨੇ ਵੀ ਦਸਤਕ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਾਡੇ ਵਾਤਾਵਰਨ ਅਤੇ ਧਰਤੀ ਲਈ ਗੰਭੀਰ ਚੁਣੌਤੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਵੇਸਟ ਦਾ ਗ਼ਲਤ ਨਿਪਟਾਰਾ ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਕਰ ਸਕਦਾ ਹੈ। ਇਸ ਲਈ ਅੱਜ ਪੂਰੀ ਦੁਨੀਆ ਨੂੰ ਈ-ਵੇਸਟ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈ-ਕਚਰੇ ਨੂੰ ਆਮ ਕੂੜੇ ਤੋਂ ਵੱਖਰਾ ਇਕੱਠਾ ਕਰਕੇ ਅਧਿਕਾਰਤ ਰੀਸਾਈਕਲਿੰਗ ਕੇਂਦਰਾਂ ਤੱਕ ਪਹੁੰਚਾਉਣਾ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਸਾਂਝੇ ਯਤਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕੰਪਿਊਟਰ ਅਧਿਆਪਕ ਸਤਨਾਮ ਸਿੰਘ, ਐੱਸ.ਐੱਸ. ਅਧਿਆਪਕ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਵਧਣ ਨਾਲ ਈ-ਕਚਰਾ ਵੀ ਵਧ ਰਿਹਾ ਹੈ ਜਿਸਨੂੰ ਅਧਿਕਾਰਤ ਰੀਸਾਈਕਲਿੰਗ ਕੇਂਦਰਾਂ ਤੱਕ ਪਹੁੰਚਾ ਕੇ ਵਾਤਾਵਰਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵਲੋਂ ਈ-ਵੇਸਟ ਨਾਲ ਸਬੰਧਤ ਵੱਖ-ਵੱਖ ਸਵਾਲ ਵੀ ਪੁੱਛੇ ਗਏ। ਇਸ ਮੌਕੇ ਵਿਦਿਆਰਥੀਆਂ ਵਲੋਂ ਘਰਾਂ ਵਿਚ ਪਏ ਪੁਰਾਣੇ ਮੋਬਾਈਲ ਫ਼ੋਨ, ਚਾਰਜਰ, ਕੰਪਿਊਟਰ ਕੀ-ਬੋਰਡ, ਬੈਟਰੀਆਂ ਅਤੇ ਹੋਰ ਖ਼ਰਾਬ ਇਲੈਕਟ੍ਰਾਨਿਕ ਉਪਕਰਣ ਇਕੱਤਰ ਕੀਤੇ ਗਏ। ਇਸ ਮੌਕੇ ਅਧਿਆਪਕ ਰਾਜੇਸ਼ ਕੁਮਾਰ, ਈ.ਟੀ.ਟੀ. ਅਧਿਆਪਕਾ ਮੈਡਮ ਕੰਚਨ, ਸਾਇੰਸ ਅਧਿਆਪਕ ਕਰਮਦੀਪ ਸਿੰਘ ਸਚਦੇਵਾ, ਡਰਾਇੰਗ ਅਧਿਆਪਕਾ ਅਤੇ ਸੀ.ਐੱਚ.ਟੀ. ਬਲਜੀਤ ਕੌਰ, ਸਰਬਜੀਤ ਕੌਰ, ਕੁਲਜੀਤ ਕੌਰ, ਸੰਤੋਸ਼, ਆਸ਼ਾ, ਸੰਦੀਪ, ਕਮਲ, ਪਰਮਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਥਾਨਕ ਤੇ ਪ੍ਰਵਾਸੀ ਕਾਮਿਆਂ ਦਰਮਿਆਨ ਤਣਾਅ ਦੀਆਂ ਕਨਸੋਆਂ ਦੇ ਮੱਦੇਨਜ਼ਰ ਵਫ਼ਦ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਅਗਲੀ ਖ਼ਬਰ ਜੰਡਿਆਲਾ ’ ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Ad Position 24