ਸਰਕਾਰੀ ਪ੍ਰਾਇਮਰੀ ਸਕੂਲ ਖੁਰਦਪੁਰ ’ ਚ ਪੋਸ਼ਣ ਮਾਹ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ
ਆਦਮਪੁਰ 24 ਅਕਤੂਬਰ (ਹਰਪ੍ਰੀਤ ਸਿੰਘ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸੀ. ਡੀ.
ਆਦਮਪੁਰ 24 ਅਕਤੂਬਰ (ਹਰਪ੍ਰੀਤ ਸਿੰਘ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸੀ.ਡੀ.ਪੀ.ਓ. ਬਲਾਕ ਆਦਮਪੁਰ ਮੈਡਮ ਸਰਿਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸ਼ਣ ਮਾਹ ਸਰਕਲ ਆਦਮਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੁਰਦਪੁਰ ਵਿਖੇ ‘ਪੋਸ਼ਣ ਮਾਹ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਘਰੇਲੂ ਪੌਸ਼ਟਿਕ ਭੋਜਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ’ਚ ਮਿੱਠੀਆਂ ਸੇਵੀਆਂ, ਰਾਜਮਾਂਹ ਪੁਲਾਉ, ਖੀਰ, ਨਿਊਟਰੀ ਚਾਵਲ, ਮਿਕਸ ਸਬਜ਼ੀ, ਮਿਕਸ ਦਾਲ, ਸਲਾਦ, ਰਾਇਤਾ, ਗੁੜ, ਭੁੰਨੇ ਚਣੇ, ਫੂਲ ਮਖਾਨੇ ਅਤੇ ਮੌਸਮੀ ਫਲ ਸ਼ਾਮਿਲ ਕੀਤੇ ਗਏ। ਸਮਾਗਮ ਦੌਰਾਨ ਦੱਸਿਆ ਗਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ 6 ਮਹੀਨੇ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਅਨੀਮੀਆ ਅਤੇ ਕੁਪੋਸ਼ਣ ਤੋਂ ਬਚਾਉਣ ਲਈ ਹਰ ਹਫ਼ਤੇ ‘ਆਇਰਨ ਫੋਲਿਕ ਐਸਿਡ ਸੀਰਪ’ ਦੀ ਖੁਰਾਕ ਦਿੱਤੀ ਜਾ ਰਹੀ ਹੈ। ਸਮਾਗਮ ਦੇ ਅੰਤ ਵਿੱਚ “ਸਹੀ ਪੋਸ਼ਣ - ਦੇਸ਼ ਰੋਸ਼ਨ” ਅਤੇ “ਅਨੀਮੀਆ ਮੁਕਤ ਭਾਰਤ” ਦਾ ਸੁਨੇਹਾ ਦਿੰਦਿਆਂ ਸਾਰਿਆਂ ਨੂੰ ਸਿਹਤਮੰਦ ਜੀਵਨ ਅਪਣਾ ਕੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪ੍ਰੋਗਰਾਮ ਅਫਸਰ ਗੁਲਬਾਹਰ ਸਿੰਘ ਤੂਰ, ਸੀਡੀਪੀਓ ਸੁਰੀਤਾ ਮੈਡਮ, ਸੁਪਰਵਾਈਜ਼ਰ ਸੰਤੋਸ਼ ਕੁਮਾਰੀ ਸਮੇਤ ਸਮੂਹ ਹੈਲਪਰਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲਾਭਪਾਤਰੀ ਹਾਜ਼ਰ ।