06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਰੋੜਾਂ ਰੁਪਏ ਟੋਲ ਦੇਣ ਦੇ ਬਾਵਜੂਦ ਬਰਸਾਤ ਦੇ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ ਥਾਂ ਥਾਂ ਤੋਂ ਟੁੱਟੀਆਂ ਜਲੰਧਰ-ਫਗਵਾੜਾ ਹਾਈਵੇ ਦੀਆਂ ਸੜਕਾਂ

ਜਲੰਧਰ,6 ਅਗਸਤ (ਪਵਨ ਖਰਬੰਦਾ)-ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਅਤੇ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਜਲੰਧਰ-ਫਗਵਾੜਾ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਥੋੜੀ ਜਿਹੀ ਬਰਸਾਤ ਹੋਣ ਦੌਰਾਨ ਹੀ ਪੀਏਪੀ ਚੌਂਕ ਤੋਂ ਲੈ ਕੇ ਰਾਮਾ ਮੰਡੀ ਚੌਂਕ ਤੱਕ ਬਰਸਾਤ ਦਾ ਪਾਣੀ ਸੜਕ ਵਿਚਕਾਰ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਖਾਸ ਤੌਰ ’ਤੇ ਦੁਪਹਿਆ ਵਾਹਨ ਚਾਲਕਾਂ ਅਤੇ ਪੈਦਲ ਚੱਲ੍ਹਣ ਵਾਲੇ ਰਾਹਗੀਰਾਂ ਲਈ ਇਹ ਬਰਸਾਤੀ ਪਾਣੀ ਦਿਨੋਂ ਦਿਨ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਤੇ ਇਸ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਕਾਰਨ ਕੋਈ ਵੱਡਾ ਸੜਕੀ ਹਾਦਸਾ ਹੋਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਟੋਲ ਦੇ ਰੂਪ ’ਚ ਕਰੋੜਾਂ ਰੁਪਏ ਦਿੰਦੇ ਹਨ ਵਾਹਨ ਚਾਲਕ ਇੱਥੇ ਦੱਸਣਯੋਗ ਹੈ ਕਿ ਲਾਡੋਵਾਲ ਵਿਖੇ ਸਥਿਤ ਟੋਲ ਪਲਾਜਾ ਹੋਣ ਕਾਰਨ ਜਲੰਧਰ ਤੋਂ ਦਿੱਲੀ ਅਤੇ ਦਿੱਲੀ ਵੱਲ ਤੋਂ ਜਲੰਧਰ ਆਦਿ ਵੱਲ ਨੂੰ ਆਉਣ ਵਾਲੇ ਵਾਹਨ ਚਾਲਕਾਂ ਕਰੋੜਾਂ ਰੁਪਏ ਦਾ ਰੋਜ਼ਾਨਾਂ ਟੋਲ ਕੰਪਨੀ ਨੂੰ ਟੋਲ ਦਿੰਦੇ ਹਨ ਪ੍ਰੰਤੂ ਉਸ ਦੇ ਬਾਵਜੂਦ ਵੀ ਸੰਬਧਿਤ ਵਿਭਾਗ ਵਲੋਂ ਰੋਜ਼ਾਨਾਂ ਆ ਰਹੀ ਇਸ ਸਮੱਸਿਆ ਦਾ ਕੋਈ ਠੋਸ ਹੱਲ੍ਹ ਨਹੀਂ ਕੀਤਾ ਜਾ ਰਿਹਾ ਤੇ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ।

Ad Position 21
No active advertisement
ਅਜੀਤ ਡੈਸਕ 07-08-2026
ਜਲੰਧਰ,6 ਅਗਸਤ (ਪਵਨ ਖਰਬੰਦਾ)-ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਅਤੇ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਜਲੰਧਰ-ਫਗਵਾੜਾ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਥੋੜੀ ਜਿਹੀ ਬਰਸਾਤ ਹੋਣ ਦੌਰਾਨ ਹੀ ਪੀਏਪੀ ਚੌਂਕ ਤੋਂ ਲੈ ਕੇ ਰਾਮਾ ਮੰਡੀ ਚੌਂਕ ਤੱਕ ਬਰਸਾਤ ਦਾ ਪਾਣੀ ਸੜਕ ਵਿਚਕਾਰ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਖਾਸ ਤੌਰ ’ਤੇ ਦੁਪਹਿਆ ਵਾਹਨ ਚਾਲਕਾਂ ਅਤੇ ਪੈਦਲ ਚੱਲ੍ਹਣ ਵਾਲੇ ਰਾਹਗੀਰਾਂ ਲਈ ਇਹ ਬਰਸਾਤੀ ਪਾਣੀ ਦਿਨੋਂ ਦਿਨ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਤੇ ਇਸ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਕਾਰਨ ਕੋਈ ਵੱਡਾ ਸੜਕੀ ਹਾਦਸਾ ਹੋਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਟੋਲ ਦੇ ਰੂਪ ’ਚ ਕਰੋੜਾਂ ਰੁਪਏ ਦਿੰਦੇ ਹਨ ਵਾਹਨ ਚਾਲਕ ਇੱਥੇ ਦੱਸਣਯੋਗ ਹੈ ਕਿ ਲਾਡੋਵਾਲ ਵਿਖੇ ਸਥਿਤ ਟੋਲ ਪਲਾਜਾ ਹੋਣ ਕਾਰਨ ਜਲੰਧਰ ਤੋਂ ਦਿੱਲੀ ਅਤੇ ਦਿੱਲੀ ਵੱਲ ਤੋਂ ਜਲੰਧਰ ਆਦਿ ਵੱਲ ਨੂੰ ਆਉਣ ਵਾਲੇ ਵਾਹਨ ਚਾਲਕਾਂ ਕਰੋੜਾਂ ਰੁਪਏ ਦਾ ਰੋਜ਼ਾਨਾਂ ਟੋਲ ਕੰਪਨੀ ਨੂੰ ਟੋਲ ਦਿੰਦੇ ਹਨ ਪ੍ਰੰਤੂ ਉਸ ਦੇ ਬਾਵਜੂਦ ਵੀ ਸੰਬਧਿਤ ਵਿਭਾਗ ਵਲੋਂ ਰੋਜ਼ਾਨਾਂ ਆ ਰਹੀ ਇਸ ਸਮੱਸਿਆ ਦਾ ਕੋਈ ਠੋਸ ਹੱਲ੍ਹ ਨਹੀਂ ਕੀਤਾ ਜਾ ਰਿਹਾ ਤੇ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ। ਇਸ ਦੇ ਨਾਲ ਹੀ ਜਲੰਧਰ-ਫਗਵਾੜਾ ਹਾਈਵੇ ਦੀਆਂ ਸੜਕਾਂ ਵੀ ਕਈ ਥਾਵਾਂ ਤੋਂ ਟੁੱਟੀਆਂ ਪਈਆਂ ਹਨ ਤੇ ਥਾਂ ਥਾਂ ’ਤੇ ਖੱਡੇ ਹੋਣ ਕਾਰਨ ਵਾਹਨ ਚਾਲਕਾਂ ਦੇ ਵਾਹਨ ਨੁਕਸਾਨੇ ਜਾ ਰਹੇ ਹਨ, ਜਿਸ ਵੱਲ ਵੀ ਸੰਬਧਿਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਵਾਹਨ ਚਾਲਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਸਾਤ ਦੇ ਦਿਨਾਂ ’ਚ ਆ ਰਹੀ ਇਸ ਸਮੱਸਿਆ ਦਾ ਕੋਈ ਠੋਸ ਹੱਲ੍ਹ ਕੱਢਿਆ ਜਾਵੇ। ਡਰੇਨ ਨਾਂ ਹੋਣ ਕਾਰਨ ਭੂਰ ਮੰਡੀ ਦੇ ਬਾਹਰ ਖੜ੍ਹਾ ਰਹਿੰਦਾ ਹੈ ਬਰਸਾਤੀ ਪਾਣੀ ਇੱਥੇ ਦੱਸਣਯੋਗ ਹੈ ਕਿ ਪੀਏਪੀ ਚੌਂਕ ਤੋਂ ਲੈ ਕੇ ਰਾਮਾ ਮੰਡੀ ਚੌਂਕ ਤੱਕ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵੀ ਡਰੇਨ ਨਹੀਂ ਬਣਾਈ ਗਈ ਹੈ, ਜਿਸ ਕਾਰਨ ਰਾਮਾ ਮੰਡੀ ਚੌਂਕ ਦੇ ਨੇੜੇ ਅਤੇ ਖਾਸ ਤੌਰ ’ਤੇ ਭੂਰ ਮੰਡੀ ਦੇ ਬਿਲਕੁਲ ਬਾਹਰ ਮੁੱਖ ਮਾਰਗ ’ਤੇ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਭੂਰ ਮੰਡੀ ਨੇੜੇ ਭਾਵੇਂ ਛੋਟੀ ਜਿਹੀ ਡਰੇਨ ਬਣਾਈ ਗਈ ਹੈ ਪ੍ਰੰਤੂ ਉਹ ਅਕਸਰ ਹੀ ਬੰਦ ਰਹਿਣ ਅਤੇ ਪਾਣੀ ਨਾਂ ਭਰੀ ਹੋਣ ਕਾਰਨ ਇਸ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਪਾਉਂਦੀ, ਜਿਸ ਕਾਰਨ ਸਾਰਾ ਦਿਨ ਸੜਕ ’ਤੇ ਹੀ ਪਾਣੀ ਖੜ੍ਹਾ ਰਹਿੰਦਾ ਹੈ । ਪ੍ਰਧਾਨ ਮੰਤਰੀ ਦੀ ਆਮਦ ਮੌਕੇ ਜੰਗੀ ਪੱਧਰ ’ਤੇ ਚਲਾਇਆ ਸੀ ਸਫਾਈ ਅਭਿਆਨ ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਲਾਈ ਮਹੀਨੇ ’ਚ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਸੀ ਤੇ ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਕੇਂਦਰ ਸਰਕਾਰ ਦੇ ਸੰਬਧਿਤ ਵਿਭਾਗ ਵਲੋਂ ਪੀਏਪੀ ਚੌਂਕ ਤੋਂ ਲੈ ਕੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੱਕ ਜੰਗੀ ਪੱਧਰ ’ਤੇ ਸਫਾਈ ਅਭਿਆਨ ਚਲਾਇਆ ਗਿਆ ਸੀ ਪ੍ਰੰਤੂ ਉਸ ਤੋਂ ਬਾਅਦ ਅੱਜ ਤੱਕ ਪੈ ਰਹੀ ਬਰਸਾਤ ਤੋਂ ਬਾਅਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਸੰਬਧਿਤ ਵਿਭਾਗ ਵਲੋਂ ਇਸ ਸੜਕ ਦੀ ਸਾਰ ਨਹੀਂ ਲਈ ਗਈ, ਜਿਸ ਕਾਰਨ ਰੋਜ਼ਾਨਾਂ ਹੀ ਵਾਹਨ ਚਾਲਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦੀ ਪੇਸ਼ੇਵਰਾਂ ਵਜੋਂ ਚੋਣ ਅਗਲੀ ਖ਼ਬਰ ਅਜੀਤ, ਜਲੰਧਰ ਜ਼ਿਲ੍ਹੇ ਦੀਆਂ 4,76,841 ਔਰਤਾਂ ਦੇ ਖਾਤਿਆਂ ’ ਚ ‘ ਮਾਵਾਂ - ਧੀਆਂ ਸਤਿਕਾਰ ’ ਯੋਜਨਾ ਦੀ ਹੋਈ ਟੂੰ - ਟੂ...
Ad Position 24
No active advertisement