09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਲੋਹੀਆਂ ਦੀ ‘ ਗੋਕਲਧਾਮ ਗਊਸ਼ਾਲਾ ’ ਵਿਖੇ ਕੈਟਲ ਲਿਫਟਿੰਗ ਮਸ਼ੀਨ ਸਥਾਪਿਤ

ਲੋਹੀਆਂ ਖਾਸ 8 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਅਤੇ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਦੇ ਉਪਰਾਲਿਆਂ ਸਦਕਾ ‘ਸ਼੍ਰੀ ਸ਼੍ਰੀ 1008 ਸ਼੍ਰੀ ਸ਼ਾਂਤੀ ਗਿਰੀ ਜੀ ਗੋਕਲਧਾਮ ਗਊਸ਼ਾਲਾ ਵਿਖੇ ਕੈਟਲ ਲਿਫਟਿੰਗ ਮਸ਼ੀਨ ਲਗਵਾਈ ਗਈ। ਹੈ| ਇਸ ਸਬੰਧੀ ਗਊ ਸੇਵਾ ਸੰਮਤੀ ਲੋਹੀਆਂ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ ਅਤੇ ਗਊਸ਼ਾਲਾ ਦੇ ਸੇਵਦਾਰ ਤੇ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਕਿ ਇਹ ਮਸ਼ੀਨ ਵਿਭਾਗ ਵੱਲੋਂ ਸ੍ਰੀ ਸ਼ਾਂਤੀ ਗਿਰੀ ਜੀ ਗਊ ਸੇਵਾ ਸੰਮਤੀ ਦੇ ਮੈਂਬਰਾਂ ਦੇ ਹਵਾਲੇ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਅਸੀਂ ਜਿਥੇ ਗਊ ਧੰਨ ਲਈ ਲਗਾਤਾਰ ਉਪਰਾਲੇ ਕਰਦੇ ਆ ਰਹੇ ਡਾ.

Ad Position 21
No active advertisement
ਅਜੀਤ ਡੈਸਕ 09-08-2026
ਲੋਹੀਆਂ ਖਾਸ 8 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਅਤੇ ਵਾਈਸ ਚੇਅਰਮੈਨ ਕੀਮਤੀ ਲਾਲ ਭਗਤ ਦੇ ਉਪਰਾਲਿਆਂ ਸਦਕਾ ‘ਸ਼੍ਰੀ ਸ਼੍ਰੀ 1008 ਸ਼੍ਰੀ ਸ਼ਾਂਤੀ ਗਿਰੀ ਜੀ ਗੋਕਲਧਾਮ ਗਊਸ਼ਾਲਾ ਵਿਖੇ ਕੈਟਲ ਲਿਫਟਿੰਗ ਮਸ਼ੀਨ ਲਗਵਾਈ ਗਈ।ਹੈ| ਇਸ ਸਬੰਧੀ ਗਊ ਸੇਵਾ ਸੰਮਤੀ ਲੋਹੀਆਂ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ ਅਤੇ ਗਊਸ਼ਾਲਾ ਦੇ ਸੇਵਦਾਰ ਤੇ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਕਿ ਇਹ ਮਸ਼ੀਨ ਵਿਭਾਗ ਵੱਲੋਂ ਸ੍ਰੀ ਸ਼ਾਂਤੀ ਗਿਰੀ ਜੀ ਗਊ ਸੇਵਾ ਸੰਮਤੀ ਦੇ ਮੈਂਬਰਾਂ ਦੇ ਹਵਾਲੇ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਅਸੀਂ ਜਿਥੇ ਗਊ ਧੰਨ ਲਈ ਲਗਾਤਾਰ ਉਪਰਾਲੇ ਕਰਦੇ ਆ ਰਹੇ ਡਾ. ਮੁਕੇਸ਼ ਕੁਮਾਰ ਦੇ ਧੰਨਵਾਦੀ ਹਾਂ, ਉਥੇ ਡਿਪਟੀ ਡਾਇਰੈਕਟਰ ਡਾ. ਰਾਮ ਮੂਰਤੀ ਅਤੇ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਦੇ ਵਿਸ਼ੇਸ਼ ਯਤਨਾਂ ਲਈ ਵੀ ਸ਼ੁਕਰਗੁਜ਼ਾਰ ਹਾਂ| ਉਨ੍ਹਾਂ ਦੱਸਿਆ ਕਿ ਇਹ ਕੈਟਲ ਲਿਫਟਿੰਗ ਮਸ਼ੀਨ ਗਊਸ਼ਾਲਾ ਲੋਹੀਆਂ ਵਿਖੇ ਸਥਾਪਿਤ ਕਰਵਾ ਦਿੱਤੀ ਗਈ ਹੈ| ਮੌਕੇ ’ਤੇ ਹਾਜਰ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਕੁਮਾਰ ਟਿੱਡੂ ਅਤੇ ਆਪ ਆਗੂ ਸਰਬਜੀਤ ਸਿੰਘ ਜੀਤੀ ਨਿੱਝਰ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ| ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾ. ਮੁਕੇਸ਼ ਕੁਮਾਰ (ਨਾਹਲ), ਮੀਤ ਪ੍ਰਧਾਨ ਬਲਵਿੰਦਰ ਕੁਮਾਰ ਟਿੱਡੂ, ਸਰਬਜੀਤ ਸਿੰਘ ਜੀਤੀ ਨਿੱਝਰ, ਪ੍ਰਧਾਨ ਪਵਨ ਗਾਂਧੀ, ਪੰਚਾਇਤ ਅਫ਼ਸਰ ਰੁਪੇਸ਼ ਸੱਦੀ, ਰਾਜੇਸ਼ ਕੰਡਾ, ਖਜ਼ਾਨਚੀ ਦਾਸ, ਸ਼ਿਵ ਕੁਮਾਰ ਸੱਦੀ, ਮੋਨੂੰ ਸ਼ਾਹ, ਸੋਨੂੰ, ਆਰਜੂ ਸ਼ਾਹ ਸਮੇਤ ਹੋਰ ਸੇਵਾਦਾਰ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਨੂਰਮਹਿਲ ਤੇ ਬਿਲਗਾ ਵਿਚ ਦੇਰ ਰਾਤ ਚੈਕਿੰਗ ਅਗਲੀ ਖ਼ਬਰ ‘ ਕਿਸਾਨ ਸੰਘਰਸ਼ ਕਮੇਟੀ ’ ਵਲੋਂ ਟੁੱਟੀਆਂ ਸੜਕਾਂ ਅਤੇ ਹੜ੍ਹਾਂ ਦੇ ਮੁਆਵਜੇ ਲਈ ਪਿੰਡ ਮੁਰਾਜਵਾਲਾ ’ ਚ ਵੱਡਾ ਇਕੱਠ ਕੱਲ੍ਹ...
Ad Position 24