08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗਿੱਲ ਪਰਿਵਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ ਵਿਖੇ ਰੂਫ਼ਟੌਪ ਵਾਟਰ ਰੀਚਾਰਜ ਪ੍ਰੋਜੈਕਟ ਲਈ ਲੋੜੀਂਦਾ ਸਾਮਾਨ ਭੇਟ

ਸ਼ਾਹਕੋਟ, 8 ਅਗਸਤ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਬੱਗਾ (ਸ਼ਾਹਕੋਟ) ਵਿਖੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਰੂਫ਼ਟੌਪ ਵਾਟਰ ਰੀਚਾਰਜ ਪ੍ਰੋਜੈਕਟ ਤਹਿਤ ਸਕੂਲ ਦੇ ਵਿਹੜੇ ’ਚ ਬੋਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਸਕੂਲ ਦੀਆਂ ਛੱਤਾਂ ਤੋਂ ਇਕੱਠਾ ਹੋਣ ਵਾਲਾ ਬਰਸਾਤੀ ਪਾਣੀ ਧਰਤੀ ਹੇਠਾਂ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜਸਵੰਤ ਸਿੰਘ ਗਿੱਲ, ਸੁਰਜੀਤ ਕੌਰ ਗਿੱਲ, ਸੁਖਦੇਵ ਸਿੰਘ ਗਿੱਲ, ਬਲਜੀਤ ਕੌਰ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਵਲੋਂ ਆਪਣੀ ਨੇਕ ਕਮਾਈ ’ਚੋਂ ਕਰੀਬ 35 ਹਜ਼ਾਰ ਰੁਪਏ ਦੀ ਲਾਗਤ ਨਾਲ ਸਾਰਾ ਲੋੜੀਂਦਾ ਸਾਮਾਨ ਭੇਟ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 09-08-2026
ਸ਼ਾਹਕੋਟ, 8 ਅਗਸਤ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਬੱਗਾ (ਸ਼ਾਹਕੋਟ) ਵਿਖੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਰੂਫ਼ਟੌਪ ਵਾਟਰ ਰੀਚਾਰਜ ਪ੍ਰੋਜੈਕਟ ਤਹਿਤ ਸਕੂਲ ਦੇ ਵਿਹੜੇ ’ਚ ਬੋਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਸਕੂਲ ਦੀਆਂ ਛੱਤਾਂ ਤੋਂ ਇਕੱਠਾ ਹੋਣ ਵਾਲਾ ਬਰਸਾਤੀ ਪਾਣੀ ਧਰਤੀ ਹੇਠਾਂ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜਸਵੰਤ ਸਿੰਘ ਗਿੱਲ, ਸੁਰਜੀਤ ਕੌਰ ਗਿੱਲ, ਸੁਖਦੇਵ ਸਿੰਘ ਗਿੱਲ, ਬਲਜੀਤ ਕੌਰ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਵਲੋਂ ਆਪਣੀ ਨੇਕ ਕਮਾਈ ’ਚੋਂ ਕਰੀਬ 35 ਹਜ਼ਾਰ ਰੁਪਏ ਦੀ ਲਾਗਤ ਨਾਲ ਸਾਰਾ ਲੋੜੀਂਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਗਿੱਲ ਅਤੇ ਬਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਸਕੂਲ ਵੱਲੋਂ ਪਾਣੀ ਦੀ ਸੰਭਾਲ ਲਈ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਦੇ ਸਮੇਂ ’ਚ ਪਾਣੀ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਦਿਨੋ-ਦਿਨ ਧਰਤੀ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਸਕੂਲ ਮੁਖੀ ਰਕੇਸ਼ ਖਹਿਰਾ ਦੀ ਚੰਗੀ ਸੋਚ ਅਤੇ ਨੇਕ ਉਪਰਾਲੇ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਕੂਲ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਮੁਖੀ ਰਕੇਸ਼ ਖਹਿਰਾ ਅਤੇ ਸਮੂਹ ਸਟਾਫ਼ ਵਲੋਂ ਸਹਿਯੋਗ ਲਈ ਗਿੱਲ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਸੁਨੀਤਾ ਰਾਣੀ, ਮੈਡਮ ਮਨਦੀਪ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੁਲਸ ਰੋਗ ਤੇ ਬਰਸਾਤ ਨੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਕੀਤੀ ਤਬਾਹ ਅਗਲੀ ਖ਼ਬਰ ਸ੍ਰੀ ਹਨੂਮਤ ਆਈ.ਐਮ.ਟੀ. ਗੁਰਾਇਆ ਵਿਖੇ
Ad Position 24