08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਝੁਲਸ ਰੋਗ ਤੇ ਬਰਸਾਤ ਨੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਕੀਤੀ ਤਬਾਹ

ਮਲਸੀਆਂ, 8 ਅਗਸਤ (ਸੁਖਦੀਪ ਸਿੰਘ)- ਪਿੰਡ ਹਰੀਪੁਰ ਢੱਡਾ ਦੇ ਇਕ ਕਿਸਾਨ ਦੀ ਕਰੀਬ 10 ਏਕੜ ‘ਚ ਬੀਜੀ ਮੂੰਗੀ ਦੀ ਫ਼ਸਲ ਝੁਲਸ ਰੋਗ ਅਤੇ ਬਰਸਾਤ ਕਾਰਨ ਪੂਰੀ ਤਰ੍ਹਾਂ ਖ਼ਰਾਬ ਹੋ ਗਈ, ਜਿਸ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤੀ ਮੌਸਮ ਦੌਰਾਨ ਫ਼ਸਲਾਂ ਦਾ ਨੁਕਸਾਨ ਹੋਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 09-08-2026
ਮਲਸੀਆਂ, 8 ਅਗਸਤ (ਸੁਖਦੀਪ ਸਿੰਘ)- ਪਿੰਡ ਹਰੀਪੁਰ ਢੱਡਾ ਦੇ ਇਕ ਕਿਸਾਨ ਦੀ ਕਰੀਬ 10 ਏਕੜ ‘ਚ ਬੀਜੀ ਮੂੰਗੀ ਦੀ ਫ਼ਸਲ ਝੁਲਸ ਰੋਗ ਅਤੇ ਬਰਸਾਤ ਕਾਰਨ ਪੂਰੀ ਤਰ੍ਹਾਂ ਖ਼ਰਾਬ ਹੋ ਗਈ, ਜਿਸ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤੀ ਮੌਸਮ ਦੌਰਾਨ ਫ਼ਸਲਾਂ ਦਾ ਨੁਕਸਾਨ ਹੋਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨ ਦਰਸ਼ਨ ਸਿੰਘ ਢੱਡਾ ਪੁੱਤਰ ਦਲੀਪ ਸਿੰਘ ਢੱਡਾ ਵਾਸੀ ਪਿੰਡ ਹਰੀਪੁਰ ਢੱਡਾ (ਨਕੋਦਰ) ਨੇ ਦੱਸਿਆ ਕਿ ਉਹ ਹਰ ਸਾਲ ਮੱਕੀ ਦੀ ਬਿਜਾਈ ਕਰਦੇ ਸਨ, ਪਰ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੂੰਗੀ ਦੀ ਕਾਸ਼ਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਇਸ ਵਾਰ ਕਰੀਬ 10 ਏਕੜ ਰਕਬੇ ‘ਚ ਮੂੰਗੀ ਦੀ ਬਿਜਾਈ ਕੀਤੀ, ਜਿਸ ਵਿੱਚ ਸੱਤ ਏਕੜ ਜ਼ਮੀਨ ਪਿੰਡ ਢੱਡਾ ਲਹਿਣਾ ਅਤੇ ਤਿੰਨ ਏਕੜ ਜ਼ਮੀਨ ਪਿੰਡ ਹਰੀਪੁਰ ਢੱਡਾ ਵਿੱਚ ਸਥਿਤ ਹੈ। ਪਹਿਲਾਂ ਮੂੰਗੀ ਦੀ ਫ਼ਸਲ ਨੂੰ ਝੁਲਸ ਰੋਗ ਲੱਗ ਗਿਆ, ਜਿਸ ਕਾਰਨ ਫ਼ਸਲ ਸੁੱਕਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਮਹਿੰਗੀਆਂ ਦਵਾਈਆਂ ਦਾ ਛਿੜਕਾਅ ਕਰਕੇ ਫ਼ਸਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੁੱਝ ਦਿਨਾਂ ਬਾਅਦ ਜਦੋਂ ਬਚੀ ਹੋਈ ਫ਼ਸਲ ਦੀ ਕਟਾਈ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਬਰਸਾਤ ਨੇ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਦਰਸ਼ਨ ਸਿੰਘ ਢੱਡਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਰਥਿਕ ਤੰਗੀ ਚੋਂ ਬਾਹਰ ਨਿਕਲ ਸਕਣ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਪ੍ਰਬੰਧ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਹੀਮਪੁਰ ਵਿਖੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਗਿੱਲ ਪਰਿਵਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ ਵਿਖੇ ਰੂਫ਼ਟੌਪ ਵਾਟਰ ਰੀਚਾਰਜ ਪ੍ਰੋਜੈਕਟ ਲਈ ਲੋੜੀਂਦਾ ਸਾਮਾਨ ਭੇਟ
Ad Position 24