12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਡਾ . ਅੰਬੇਡਕਰ ਮਿਸ਼ਨ ਸੁਸਾਇਟੀ ਨੇ ਭਾਰਤੀ ਅਰਥ ਵਿਵਸਥਾ ਦੀ ਵਰਤਮਾਨ ਸਥਿਤੀ ’ ਤੇ ਕਰਵਾਇਆ ਸੈਮੀਨਾਰ ਡਾ. ਸੁੱਚਾ ਸਿੰਘ ਗਿੱਲ ਅਤੇ ਡਾ. ਕੁਲਵੰਤ ਸਿੰਘ ਫੁੱਲ ਨੇ ਡਾ. ਅੰਬੇਡਕਰ ਦੇ ਵਿਚਾਰਾਂ ਦੀ ਕੀਤੀ ਤਰਜਮਾਨੀ

ਜਲੰਧਰ, 12 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 13-08-2026
ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ) - ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵਲੋਂ ਅੰਬੇਡਕਰ ਭਵਨ, ਜਲੰਧਰ ਵਿਖੇ ਡਾ. ਅੰਬੇਡਕਰ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਅਧੀਨ ਭਾਰਤੀ ਅਰਥ ਵਿਵਸਥਾ ਦੀ ਵਰਤਮਾਨ ਸਥਿਤੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਉੱਘੇ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਬਤੌਰ ਮੁੱਖ ਬੁਲਾਰੇ ਵਜੋਂ, ਡਾ. ਕੁਲਵੰਤ ਸਿੰਘ ਫੁੱਲ (ਸਾਬਕਾ ਪ੍ਰਿੰਸੀਪਲ) ਨੇ ਬਤੌਰ ਵਿਸ਼ੇਸ਼ ਬੁਲਾਰੇ ਵਜੋਂ ਅਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਪ੍ਰੋਫ਼ੈਸਰ ਬਲਬੀਰ, ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਅਤੇ ਵਿੱਤ ਸਕੱਤਰ ਤਿਲਕ ਰਾਜ ਦੇ ਉਪਰਾਲੇ ਸਦਕਾ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਡਾ. ਗਿੱਲ ਅਤੇ ਡਾ. ਫੁੱਲ ਨੇ ਡਾ. ਅੰਬੇਡਕਰ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦੇ ਹੋਏ ਦੇਸ਼ ਦੀ ਅਰਥ ਵਿਵਸਥਾ ਨੂੰ ਉੱਚੇ ਚੁੱਕੇ ਜਾਣ ਲਈ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਨੀਤੀਆਂ ਨੂੰ ਵਿਸਥਾਰ ਨਾਲ ਦੱਸਿਆ ਅਤੇ ਦੇਸ਼ ਦੀ ਰਾਜਨੀਤਿਕ ਜਮਾਤ ਵਲੋਂ ਉਨ੍ਹਾਂ ਨੀਤੀਆਂ ਦੀ ਕੀਤੀ ਜਾ ਰਹੀ ਉਲੰਘਣਾਂ ਸੰਬੰਧੀ ਵੀ ਜਾਗਰੂਕ ਕੀਤਾ। ਡਾ. ਗਿੱਲ ਨੇ ਕਿਹਾ ਕਿ ਆਜ਼ਾਦੀ ਉਪਰੰਤ 1980 ਤੱਕ ਸੁਤੰਤਰਤਾ ਸੰਗਰਾਮੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰਾਂ ਨੇ ਯਤਨ ਕੀਤੇ। ਪ੍ਰੰਤੂ ਇਸ ਦਹਾਕੇ ਦੇ ਅੰਤ ’ਚ ਸਰਕਾਰਾਂ ਨੇ ਨਿਜੀਕਰਨ ਅਤੇ ਉਦਾਰੀਕਰਨ ਦੀ ਯੋਜਨਾ ਅਧੀਨ ਸਭ ਕੁਝ ਉਲਟ ਪੁਲਟ ਕਰ ਦਿੱਤਾ। ਡਾ. ਕੁਲਵੰਤ ਸਿੰਘ ਫੁੱਲ ਨੇ ਆਪਣੇ ਖੋਜ-ਨਿਬੰਧ ’ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਆਰਥਿਕ ਨੀਤੀਆਂ ਤੇ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲਿਆਂ ਦੁਆਰਾ ਆਜ਼ਾਦੀ ਤੋਂ ਬਾਅਦ ਭਾਰਤ ਦੀ ਨਵ-ਉਸਾਰੀ ਲਈ ਵਿਭਿੰਨ ਸਮਿਆਂ ’ਚ ਸਰਕਾਰਾਂ ਵਲੋਂ ਕੀਤੇ ਗਏ ਯਤਨਾਂ ਦਾ ਤੁਲਨਾਤਮਿਕ ਅਧਿਅਨ ਪ੍ਰਸਤੁਤ ਕੀਤਾ। ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਦੇਸ਼ ਦੀ ਸੁਤੰਤਰਤਾ ਪ੍ਰਾਪਤੀ ਦੇ ਮੁੱਢਲੇ ਕੁਝ ਦਹਾਕਿਆਂ ’ਚ ਡਾ. ਅੰਬੇਡਕਰ, ਜਵਾਹਰ ਲਾਲ ਨਹਿਰੂ ਅਤੇ ਦੂਸਰੇ ਸੂਝਵਾਨ ਆਗੂਆਂ ਦੇ ਪਦ-ਚਿਨ੍ਹਾਂ ਅਤੇ ਵਿਚਾਰਧਾਰਾ ’ਤੇ ਚਲਦਿਆਂ ਮਿਲੀਜੁਲੀ ਅਰਥ ਵਿਵਸਥਾ ਅਪਣਾ ਕੇ ਜ਼ਬਰਦਸਤ ਵਿਕਾਸ ਕੀਤਾ ਸੀ, ਪਰੰਤੂ 1990 ਦੇ ਦਹਾਕੇ ਤੋਂ ਵਰਤਮਾਨ ਸਮੇਂ ਤੱਕ ਨਿਜੀਕਰਨ ਅਤੇ ਆਰਥਿਕ ਉਦਾਰਤਾ ਨੇ ਆਮ ਭਾਰਤੀ ਸਮੇਤ ਮਧ ਵਰਗ ਤੇ ਹੇਠਲੇ ਵਰਗ ਦੀ ਪਹੁੰਚ ਤੋਂ ਸਿੱਖਿਆ, ਰੋਜ਼ਗਾਰ-ਪ੍ਰਾਪਤੀ, ਸਿਹਤ-ਸਹੂਲਤਾਂ ਨੂੰ ਬਾਹਰ ਕਰ ਦਿੱਤਾ। ਸੈਮੀਨਾਰ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਚਰਨ ਦਾਸ ਸੰਧੂ ਵਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਜੀ. ਸੀ. ਕੌਲ, ਪਰਮਿੰਦਰ ਸਿੰਘ ਖੁੱਤਣ, ਜਸਵਿੰਦਰ ਵਰਿਆਣਾ, ਤਿਲਕ ਰਾਜ, ਡਾ. ਮਹਿੰਦਰ ਸੰਧੂ, ਮਨਜੀਤ ਸਿੰਘ, ਡਾ. ਚਰਨਜੀਤ ਸਿੰਘ, ਪਿਛੋਰੀ ਲਾਲ ਸੰਧੂ, ਸੂਰਜ ਬਿਰਦੀ, ਕਮਲ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਪ੍ਰੋ. ਅਸ਼ਵਨੀ ਜੱਸਲ, ਐਡ. ਹਰਭਜਨ ਸਾਂਪਲਾ, ਨਿਰਮਲ ਬਿੰਜੀ, ਓਮ ਪ੍ਰਕਾਸ਼, ਸਾਬਕਾ ਰਾਜਦੂਤ ਰਮੇਸ਼ ਚੰਦਰ, ਪਰਮਜੀਤ ਮਹੇ, ਮਹੇਸ਼ ਚੰਦਰ, ਪ੍ਰੋ. ਅਰਿੰਦਰ ਸਿੰਘ, ਸੋਹਨ ਲਾਲ ਸਾਬਕਾ ਡੀ.ਪੀ.ਆਈ., ਜਗਦੀਸ਼ ਲਾਲ ਡਾਲੀਆ, ਜੀ. ਰਾਜ ਅੰਗੂਰਾਨਾ, ਮਲਕੀਤ ਸਿੰਘ, ਮਦਨ ਲਾਲ, ਸੁਖਦੇਵ ਰਾਜ, ਪਰਮਜੀਤ ਸਿੰਘ, ਜਰਨੈਲ ਸਿੰਘ, ਪ੍ਰਿੰਸੀਪਲ ਤੀਰਥ ਬਸਰਾ, ਸਾਬਕਾ ਡੀ.ਐੱਸ.ਪੀ. ਦਲਜੀਤ ਸਿੰਘ, ਦਰਸ਼ਨ ਸਿੰਘ, ਪ੍ਰੋ. ਭੱਟ, ਡਾ. ਮਹਿੰਦਰ ਪਾਲ ਡਾਲੀਆ, ਬਲਵਿੰਦਰ ਕੁਮਾਰ ਡਾਲੀਆ, ਸੁਖਚਰਨ ਕੁਮਾਰ, ਡਾ. ਸਤਪਾਲ, ਡਾ. ਮਦਨ ਲਾਲ, ਰਾਮ ਸਰੂਪ ਬਾਲੀ, ਸੀ.ਆਰ. ਕਲਸੀ ਅਤੇ ਗੁਰਦੇਵ ਖੋਖਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ . ਟੀ . ਯੂਨੀਵਰਸਿਟੀ ਵਿਖੇ ਪੰਜਾਬ ਯੂਥ ਡਿਪਲੋਮੈਟਿਕ ਸੰਮੇਲਨ ਅਗਲੀ ਖ਼ਬਰ ਮੇਹਰ ਚੰਦ ਪੌਲੀਟੈਕਨਿਕ ਕਾਲਜ ’ ਚ ‘ ਇੰਡਕਸ਼ਨ ਪ੍ਰੋਗਰਾਮ 2026–27’ ਕਰਵਾਇਆ
Ad Position 24