ਪਿੰਡ ਪਤਾਰਾ ਵਿਖੇ ਮਾਸਟਰ ਮੋਤਾ ਸਿੰਘ ਦੇ ਅਸਥਾਨ ’ਤੇ ਆਜ਼ਾਦੀ ਦਿਵਸ ਮਨਾਇਆ
ਚੁਗਿੱਟੀ/ ਜੰਡੂ ਸਿੰਘਾ,17 ਅਗਸਤ (ਨਰਿੰਦਰ ਲਾਗੂ)-ਸਵਤੰਤਰਤਾ ਸੈਨਾਨੀ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਦੇ ਅਸਥਾਨ ‘ਤੇ ਅਜ਼ਾਦੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਸੁਖਦੇਵ ਸਿੰਘ ਰਾਜ ਚੇਅਰਮੈਨ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਿਹਗੜ੍ਹ ਸਾਹਿਬ ਵਲੋਂ ਨਿਭਾਈ ਗਈ।
ਚੁਗਿੱਟੀ/ ਜੰਡੂ ਸਿੰਘਾ,17 ਅਗਸਤ (ਨਰਿੰਦਰ ਲਾਗੂ)-ਸਵਤੰਤਰਤਾ ਸੈਨਾਨੀ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਦੇ ਅਸਥਾਨ ‘ਤੇ ਅਜ਼ਾਦੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਸੁਖਦੇਵ ਸਿੰਘ ਰਾਜ ਚੇਅਰਮੈਨ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਿਹਗੜ੍ਹ ਸਾਹਿਬ ਵਲੋਂ ਨਿਭਾਈ ਗਈ। ਠੇਕੇਦਾਰ ਰਣਜੀਤ ਸਿੰਘ ਤੇ ਸਾਥੀਆਂ ਵੱਲੋਂ ਫਤਿਹਗੜ੍ਹ ਸਾਹਿਬ ਤੇ ਹੋਰ ਜ਼ਿਲਿਆਂ ਤੋਂ ਪਹੁੰਚੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ -ਵੱਖ ਬੁਲਾਰਿਆਂ ਨੇ ਅਜ਼ਾਦੀ ਘੁਲਾਟੀਏ ਮਾਸਟਰ ਮੋਤਾ ਸਿੰਘ ਵਲੋਂ ਦੇਸ਼ ਅਜ਼ਾਦ ਕਰਵਾਉਣ ਵਿੱਚ ਪਾਏ ਯੋਗਦਾਨ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ ਤੇ ਅਰਦਾਸ ਬੇਨਤੀ ਕਰਨ ਉਪਰੰਤ ਮਾਸਟਰ ਮੋਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਾਜ਼ਰੀਨ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਠੇਕੇਦਾਰ ਰਣਜੀਤ ਸਿੰਘ, ਸੁਖਬੀਰ ਸਿੰਘ ਸ਼ਾਲੀਮਾਰ ਜਥੇਦਾਰ, ਪਰਮਜੀਤ ਸਿੰਘ, ਬ੍ਰਿਜ ਸਿੰਘ ਸਾਬਕਾ ਸੰਮਤੀ ਮੈਂਬਰ, ਵੀਰ ਸਿੰਘ ਪਤਾਰਾ, ਗੁਰਦਿਆਲ ਸਿੰਘ ਰਹੀਆਂ,ਸੂਰਜਦੀਪ ਸਿੰਘ, ਇੰਦਰਜੀਤ ਸਿੰਘ, ਦਲੀਪ ਸਿੰਘ, ਬਲਵੰਤ ਸਿੰਘ, ਕੇਵਲ ਸਿੰਘ ਟਾਂਡਾ,ਰਾਜ ਕੁਮਾਰ ਪਾਂਤੜਾ ਸੀਨੀਅਰ ਉਪ ਚੇਅਰਮੈਨ ਫਤਿਹਗੜ੍ਹ ਸਾਹਿਬ, ਮਹਿੰਦਰ ਸਿੰਘ ਖੰਨਾ, ਕੁਲਦੀਪ ਸਿੰਘ ਜੰਮੂ, ਕੁਲਦੀਪ ਸਿੰਘ ਐਸ. ਡੀ.ਓ., ਜਗਦੀਸ਼ ਢੰਡ , ਆਸ਼ਾ ਰਾਣੀ, ਨਰਿੰਦਰ ਕਸ਼ਯਪ, ਬਲਵੀਰ ਸਿੰਘ, ਨਵਜੋਤ ਸਿੰਘ ਤੇ ਹੋਰ ਪਤਵੰਤੇ ਹਾਜਰ ਸਨ।