18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੋਹੀਆਂ ਦੇ ਗੁ : ਕਲਗੀਧਰ ਸਿੰਘ ਸਭਾ ਵਿਖੇ ਸੰਗਰਾਂਦ ਨੂੰ ਸਮਰਪਿਤ ਸਮਾਗਮ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਲੋਂ ‘ਭਾਦੋਂ ਮਹੀਨੇ ਦੀ ਸੰਗਰਾਂਦ’ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ| ਪ੍ਰਸਿੱਧ ਕਥਾ ਵਾਚਕ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਲੋਹੀਆਂ ਵੱਲੋਂ ਇਸ ਮੌਕੇ ਭਾਦੋਂ ਮਹੀਨੇ ਦੀ ਸ਼ੁਰੂਆਤ ’ਤੇ ਬਾਰਾ ਮਾਂਹ ਦੇ ਪਾਠ ਦੇ ਜਾਪ ਕੀਤੇ ਗਏ, ਚੜ੍ਹਦੀਕਲਾ ਦੀ ਅਰਦਾਸ ਕੀਤੀ ਅਤੇ ਇਤਿਹਾਸਿਕ ਕਥਾ ਕਹਾਣੀਆਂ ਸੁਣਾਉਂਦਿਆਂ ਕਿਹਾ ਕਿ ਗੁਰੂ ਘਰ ਲਈ ਸੇਵਾਵਾਂ ਦੇਣ ਵਾਲੀਆਂ ਸੰਗਤਾਂ ਨੂੰ ਗੁਰੂ ਕੀ ਸੰਗਤ ਸਨਮਾਨ ਰੂਪੀ ਅਸ਼ੀਰਵਾਦ ਨਾਲ ਨਿਵਾਜਦੀ ਹੈ| ਇਸ ਮੌਕੇ ਦਸਤਾਰ ਕੋਚ ਭਾਈ ਗੁਰਮੀਤ ਸਿੰਘ ਯੂ. ਕੇ.

Ad Position 21
No active advertisement
ਅਜੀਤ ਡੈਸਕ 18-08-2026
ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਲੋਂ ‘ਭਾਦੋਂ ਮਹੀਨੇ ਦੀ ਸੰਗਰਾਂਦ’ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ| ਪ੍ਰਸਿੱਧ ਕਥਾ ਵਾਚਕ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਲੋਹੀਆਂ ਵੱਲੋਂ ਇਸ ਮੌਕੇ ਭਾਦੋਂ ਮਹੀਨੇ ਦੀ ਸ਼ੁਰੂਆਤ ’ਤੇ ਬਾਰਾ ਮਾਂਹ ਦੇ ਪਾਠ ਦੇ ਜਾਪ ਕੀਤੇ ਗਏ, ਚੜ੍ਹਦੀਕਲਾ ਦੀ ਅਰਦਾਸ ਕੀਤੀ ਅਤੇ ਇਤਿਹਾਸਿਕ ਕਥਾ ਕਹਾਣੀਆਂ ਸੁਣਾਉਂਦਿਆਂ ਕਿਹਾ ਕਿ ਗੁਰੂ ਘਰ ਲਈ ਸੇਵਾਵਾਂ ਦੇਣ ਵਾਲੀਆਂ ਸੰਗਤਾਂ ਨੂੰ ਗੁਰੂ ਕੀ ਸੰਗਤ ਸਨਮਾਨ ਰੂਪੀ ਅਸ਼ੀਰਵਾਦ ਨਾਲ ਨਿਵਾਜਦੀ ਹੈ| ਇਸ ਮੌਕੇ ਦਸਤਾਰ ਕੋਚ ਭਾਈ ਗੁਰਮੀਤ ਸਿੰਘ ਯੂ.ਕੇ. ਅਤੇ ਬਲਜੀਤ ਸਿੰਘ ਕਲਸੀ ਵੱਲੋਂ ਗੁਰੂ ਘਰ ਲਈ ਕੀਤੀ ਵਿਸ਼ੇਸ਼ ਸੇਵਾ ਲਈ ਗੁ: ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਅਮਰਦੀਪ ਸਿੰਘ ਮਦਾਨ, ਢਾਡੀ ਪ੍ਰਚਾਰਕ ਭਾਈ ਦੀਦਾਰ ਸਿੰਘ ਦਰਦੀ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਦੇਵ ਸਿੰਘ ਧੰਜੂ ਸਾ. ਮੀਤ ਪ੍ਰਧਾਨ, ਕਰਨੈਲ ਸਿੰਘ ਥਿੰਦ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਬਲਵਿੰਦਰ ਸਿੰਘ ਵਿਰਦੀ ਅਤੇ ਹੋਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ| ਇਸ ਮੌਕੇ ਜਰਨੈਲ ਸਿੰਘ ਥਿੰਦ, ਬਲਵੰਤ ਸਿੰਘ ਆੜਤੀਆ, ਸੁਲੱਖਣ ਸਿੰਘ ਨਿਮਾਜੀਪੁਰ, ਬਲਵੀਰ ਸਿੰਘ ਫੁੱਲ, ਕਰਮਜੀਤ ਸਿੰਘ ਸੰਮੀ, ਅਵਤਾਰ ਸਿੰਘ, ਇਕਬਾਲ ਸਿੰਘ, ਗੁਰਦੇਵ ਸਿੰਘ, ਜਗੀਰ ਸਿੰਘ ਥਿੰਦ, ਬਿਕਰਮਜੀਤ ਸਿੰਘ ਯੂ.ਪੀ; ਗੁਰਮੇਲ ਸਿੰਘ ਥਿੰਦ, ਨੰਬਰਦਾਰ ਗੁਰਨਾਮ ਸਿੰਘ ਆਲੇਵਾਲ, ਤੇਜਿੰਦਰ ਸਿੰਘ ਜੰਮੂ, ਇਕਬਾਲ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਨੰਢਾ, ਆੜਤੀ ਸੁਖਜਿੰਦਰ ਸਿੰਘ ਥਿੰਦ, ਕੁਲਵੰਤ ਸਿੰਘ ਥਿੰਦ, ਬਚਿੱਤਰ ਸਿੰਘ, ਬਲਬੀਰ ਸਿੰਘ, ਮਨਜਿੰਦਰ ਸਿੰਘ ਰਾਣਾ, ਯੁਵਰਾਜ ਸਿੰਘ ਸਮੇਤ ਵੱਡੀ ਗਿਣਤੀ ’ਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਦੀਆਂ ਸੇਵਾਦਾਰ ਬੀਬੀਆਂ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ‘ ਪੰਜਾਬੀ ਮੁਟਿਆਰਾਂ ਲੋਹੀਆਂ ’ ਵਲੋਂ ਲਗਾਏ ‘ ਤੀਆਂ ਦੇ ­ ਮੇਲੇ ’ ’ ਚ ‘ ਬੀਬੀਆਂ ਤੇ ਧੀਆਂ ’ ਨੇ ਲਾਈਆਂ ਖੂਬ ਰੌਣਕਾਂ ਅਗਲੀ ਖ਼ਬਰ ਤਿਉਹਾਰੀ ਸੀਜ਼ਨ ’ ਚ ਖੋਏ ਦੀਆਂ ਮਠਿਆਈਆਂ ਤੋਂ ਰਹੋ ਸਾਵਧਾਨ - ਕਿਸਾਨ ਆਗੂ ਮਨਜੀਤ ਸਿੰਘ ਰਾਏ / ਪਾਲਾ ਮੌਲੀ
Ad Position 24