18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਬਾਊਪੁਰ ਖ਼ੁਰਦ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 21 ਯੂਨਿਟ ਖੂਨ ਇਕੱਤਰ

ਸ਼ਾਹਕੋਟ, 17 ਅਗਸਤ (ਬਾਂਸਲ)- ਨਜ਼ਦੀਕੀ ਪਿੰਡ ਬਾਊਪੁਰ ਖ਼ੁਰਦ ਵਿਖੇ ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਉਦੇਸ਼ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਸਮਾਜ ਸੇਵੀ ਮਨਿੰਦਰਜੀਤ ਸਿੰਘ, ਜਗਦੀਪ ਸਿੰਘ ਚੇਅਰਮੈਨ ਅਤੇ ਰਮਨਦੀਪ ਸਿੰਘ ਵੱਲੋਂ ਰੈੱਡ ਕਰਾਸ ਸੰਸਥਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਸ਼ਾਹਕੋਟ, 17 ਅਗਸਤ (ਬਾਂਸਲ)- ਨਜ਼ਦੀਕੀ ਪਿੰਡ ਬਾਊਪੁਰ ਖ਼ੁਰਦ ਵਿਖੇ ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਦੇ ਉਦੇਸ਼ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਸਮਾਜ ਸੇਵੀ ਮਨਿੰਦਰਜੀਤ ਸਿੰਘ, ਜਗਦੀਪ ਸਿੰਘ ਚੇਅਰਮੈਨ ਅਤੇ ਰਮਨਦੀਪ ਸਿੰਘ ਵੱਲੋਂ ਰੈੱਡ ਕਰਾਸ ਸੰਸਥਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਦੁਆਬਾ ਹਸਪਤਾਲ ਬਲੱਡ ਸੈਂਟਰ, ਜਲੰਧਰ ਦੀ ਟੀਮ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ। ਇਸ ਕੈਂਪ ਦੌਰਾਨ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕੁੱਲ 21 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਰੈੱਡ ਕਰਾਸ ਵੱਲੋਂ ਮਨਿੰਦਰਜੀਤ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਿੰਦਰਜੀਤ ਸਿੰਘ ਨੇ ਰੈੱਡ ਕਰਾਸ ਜਲੰਧਰ ਵੱਲੋਂ ਮਿਲੇ ਸਨਮਾਨ ਲਈ ਸਕੱਤਰ ਡਾ. ਸੁਰਜੀਤ ਸਿੰਘ ਧੰਨਵਾਦ ਕੀਤਾ। ਉਨ੍ਹਾਂ ਦੁਆਬਾ ਹਸਪਤਾਲ ਬਲੱਡ ਸੈਂਟਰ ਜਲੰਧਰ ਦੀ ਟੀਮ, ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਅਤੇ ਸਮੂਹ ਪਿੰਡ ਵਾਸੀਆਂ ਦਾ ਵੀ ਕੈਂਪ ਦੇ ਆਯੋਜਨ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਦੀ ਸੜਕ ਤੇ ਸੀਵਰੇਜ ਨੂੰ ਲੈ ਕੇ ਪਵਨ ਕੁਮਾਰ ਟੀਨੂੰ ਨੇ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੁਫ਼ਤ ਅੱਖਾਂ ਦਾ ਕੈਂਪ
Ad Position 24