19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਰਜੀਵ ਸਿੰਘ ਸਾਹਨੀ ਨਮਿਤ ਅਰਦਾਸ ਸਮਾਗਮ ਦੌਰਾਨ ਵੱਡੀ ਗਿਣਤੀ ’ ਚ ਹੋਈਆਂ ਸ਼ਾਮਿਲ ਸ਼ਖ਼ਸੀਅਤਾਂ

ਜਲੰਧਰ, 18 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ)- ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਦੇ ਜਵਾਈ ਹਰਜੀਵ ਸਿੰਘ ਸਾਹਨੀ (35), ਜੋ ਕਿ ਬੀਤੇ ਦਿਨੀਂ ਮੁੰਬਈ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਚੱਢਾ ਅਤੇ ਸਾਹਨੀ ਪਰਿਵਾਰ ਵਲੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸੁਆਮੀ ਸ਼ਾਂਤਾਨੰਦ ਉਦਾਸੀਨ (ਗੋਪਾਲ ਨਗਰ ਵਾਲੇ) ਨੇ ਗੁਰਬਾਣੀ ਵਿਚਾਰਾਂ ਦੁਆਰਾ ਵਿਛੜੀ ਆਤਮਾ ਲਈ ਗੁਰੂ ਚਰਨਾ ’ਚ ਨਿਵਾਸ ਦੀ ਅਰਦਾਸ ਕੀਤੀ। ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਦੌਰਾਨ ਬਾਬਾ ਭਗਵਾਨ ਸਿੰਘ ‘ਹਰਖੋਵਾਲੀਏ’ ਗੁਰਦੁਆਰਾ ਡੇਰਾ ਸੰਤਗੜ੍ਹ, ਬਾਬਾ ਗੁਰਵਿੰਦਰ ਪਾਲ ਸਿੰਘ ਨਿਰਮਲ ਕੁੱਟੀਆ, ਅਰਜਨ ਨਗਰ, ਜਲੰਧਰ, ਬਾਬਾ ਲਾਲ ਸਿੰਘ ਧੀਣਾ ਵਾਲੇ, ਬਾਬਾ ਚਰਨ ਦਾਸ, ਪੰਥਕ ਵਿਦਵਾਨ ਭਗਵਾਨ ਸਿੰਘ ਜੌਹਲ ਅਤੇ ਹੋਰ ਮਹਾਂਪੁਰਸ਼ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਟੇਜ ਸਕੱਤਰ ਦੀ ਸੇਵਾ ਰਛਪਾਲ ਸਿੰਘ ਪਾਲ ਨੇ ਨਿਭਾਈ। ਹਰਪਾਲ ਸਿੰਘ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਕੈਬਨਿਟ ਮੰਤਰੀ ਮਹਿੰਦਰ ਭਗਤ, ਆਮ ਆਦਮੀ ਪਾਰਟੀ ਦੇ ਸਲਾਹਕਾਰ ਦੀਪਕ ਬਾਲੀ, ਰਾਜਵਿੰਦਰ ਕੌਰ ਥਿਆੜਾ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇ.ਪੀ., ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕੌਂਸਲਰ ਸ਼ੈਰੀ ਚੱਢਾ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਬਲਬੀਰ ਸਿੰਘ ਚੌਹਾਨ, ਸਮਾਜ ਸੇਵਕ ਮਨਜੀਤ ਸਿੰਘ ਜੌਲੀ, ਕਾਂਗਰਸੀ ਆਗੂ ਰਜਿੰਦਰ ਸਿੰਘ (ਸਾਬਕਾ ਐੱਸ.ਐੱਸ.ਪੀ.), ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ, ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ, ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਜਿਨ੍ਹਾਂ ’ਚ ਗੁਰਕ੍ਰਿਪਾਲ ਸਿੰਘ, ਦਵਿੰਦਰ ਸਿੰਘ ਰਹੇਜਾ, ਮਹਿੰਦਰਜੀਤ ਸਿੰਘ, ਗੁਰਬਖ਼ਸ਼ ਸਿੰਘ ਜੁਨੇਜਾ, ਜਸਵਿੰਦਰ ਸਿੰਘ ਮੱਕੜ, ਕੰਵਲਜੀਤ ਸਿੰਘ ਉਬਰਾਏ, ਮਨਜੀਤ ਸਿੰਘ ਠੁੱਕਰਾਲ, ਜੁਗਿੰਦਰ ਸਿੰਘ ਲਾਇਲਪੁਰੀ, ਸਰਬਜੀਤ ਸਿੰਘ ਰਾਜਪਾਲ, ਹਰਭਜਨ ਸਿੰਘ ਸੈਣੀ, ਦਲਜੀਤ ਸਿੰਘ ਕ੍ਰਿਸਟਲ, ਹਰਜੋਤ ਸਿੰਘ ਲੱਕੀ, ਪਰਮਜੀਤ ਸਿੰਘ (ਹੀਰਾ ਭਾਟੀਆ), ਚਰਨਜੀਵ ਸਿੰਘ ਲਾਲੀ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਦਲਜੀਤ ਸਿੰਘ ਗਾਬਾ, ਭੁਪਿੰਦਰ ਪਾਲ ਸਿੰਘ ਖ਼ਾਲਸਾ ਗੜ੍ਹਾ, ਰਜਿੰਦਰ ਸਿੰਘ ਮਿਗਲਾਨੀ, ਗੁਰਦੇਵ ਸਿੰਘ (ਗੋਲਡੀ ਭਾਟੀਆ), ਮਨਜੀਤ ਸਿੰਘ ਸੇਠੀ, ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰ), ਜਤਿੰਦਰ ਪਾਲ ਸਿੰਘ ਮਝੈਲ, ਅਮਰਪ੍ਰੀਤ ਸਿੰਘ, ਹਰਜੀਤ ਸਿੰਘ ਬਾਬਾ, ਪਰਮਪ੍ਰੀਤ ਸਿੰਘ ਵਿੱਟੀ, ਬਲਵਿੰਦਰ ਸਿੰਘ ਵਧਵਾ, ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ, ਅਮਰਜੀਤ ਸਿੰਘ ਬਜਾਜ, ਪਰਮਜੀਤ ਸਿੰਘ ਡਾਇਮੰਡ, ਨੀਲਕੰਠ ਜੱਜ, ਹਰਜੀਤ ਸਿੰਘ ਕ੍ਰਿਸਟਲ, ਜਤਿੰਦਰ ਪਾਲ ਸਿੰਘ ਹਜ਼ੂਰੀਆ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਪੀ ਸੰਸਥਾ ਵਲੋਂ ਆਜ਼ਾਦੀ ਦਿਹਾੜੇ ਮੌਕੇ ਕੌਂਸਲਰਾਂ ਦਾ ਸਨਮਾਨ ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ , ਡਰੱਗ ਮਨੀ ਤੇ ਨਾਜਾਇਜ਼ ਹਥਿਆਰਾਂ ਸਮੇਤ ਨੌਜਵਾਨ ਕਾਬੂ ਇਕ ਹੋਰ ਦੇਸੀ ਪਿਸਤੌਲ ਤੇ 3 ਜ਼ਿੰਦਾ ਕਾਰਤ...
Ad Position 24